ਪੰਜਾਬ ਭਰ ’ਚ ਦਫ਼ਤਰਾਂ ਦਾ ਸਮਾਂ ਬਦਲਿਆ 7.30 ਵਜੇ ਖੁੱਲ੍ਹੇ ਸਰਕਾਰੀ ਦਫ਼ਤਰ, CM ਮਾਨ ਸਣੇ ਮੰਤਰੀ ਵੀ ਤੈਅ ਸਮੇਂ ‘ਤੇ ਪੁੱਜੇ

Office hours changed

ਪੰਜਾਬ ਵਿਚ ਅੱਜ 2 ਮਈ ਤੋਂ ਸਾਰੇ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਖੁੱਲ੍ਹ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕੈਬਨਿਟ ਮੰਤਰੀ ਵੀ ਤੈਅ ਸਮੇਂ ਉਤੇ ਦਫਤਰਾਂ ਵਿਚ ਪੁੱਜੇ

(Malak singh ghuman, patiala)ਪੰਜਾਬ ਵਿਚ ਅੱਜ 2 ਮਈ ਤੋਂ ਸਾਰੇ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਖੁੱਲ੍ਹ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕੈਬਨਿਟ ਮੰਤਰੀ ਵੀ ਤੈਅ ਸਮੇਂ ਉਤੇ ਦਫਤਰਾਂ ਵਿਚ ਪੁੱਜੇ Office hours changed

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੀ ਸੰਭਾਵਿਤ ਕਮੀ ਨਾਲ ਨਜਿੱਠਣ ਲਈ ਦਫਤਰਾਂ ਦਾ ਸਮਾਂ ਬਦਲਿਆ ਹੈ। ਅੱਜ ਤੋਂ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਖੁੱਲ੍ਹ ਗਏ

ਇਸ ਸਬੰਧੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਸੂਬਾ ਸਰਕਾਰ ਨੇ ਸਰਕਾਰੀ ਦਫ਼ਤਰਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਤੇ ਐੱਸਡੀਐੱਮਜ਼ ਨੂੰ ਪੱਤਰ ਜਾਰੀ ਕਰਕੇ ਉਕਤ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਸਨ Office hours changed

ਚੇਤਨ ਸਿੰਘ ਜੋੜੇਮਾਜਰਾ ਦਫਤਰ ਟਾਈਮ ਤੇ ਪਹੁੰਚੇ ਉਹਨਾਂ ਲਿਖਿਆ- “CM ਭਗਵੰਤ ਮਾਨ ਜੀ ਦੇ ਹੁਕਮਾਂ ‘ਤੇ ਅੱਜ ਸਵੇਰੇ 7:30 ਵਜੇ ਦੇ ਬਦਲੇ ਸਮੇਂ ਮੁਤਾਬਕ ਆਪਣੇ ਦਫ਼ਤਰ ‘ਚ ਪਹੁੰਚ ਕੇ ਕੰਮ ਕਰ ਰਿਹਾ ਹਾਂ।ਪੰਜਾਬ ਵਾਸੀਆਂ ਨੂੰ ਅਪੀਲ ਸਰਕਾਰੀ ਦਫ਼ਤਰਾਂ ਦੇ ਬਦਲੇ ਹੋਏ ਨਵੇਂ ਸਮੇਂ ਅਨੁਸਾਰ ਹੀ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ‘ਚ ਪਹੁੰਚ ਕਰਨ…ਆਪ ਸਰਕਾਰ ਲੋਕਾਂ ਦੀ ਸਰਕਾਰ, ਲੋਕਾਂ ਦੇ ਕੰਮ ਪਹਿਲ ਦੇ ਅਧਾਰ ‘ਤੇ ਹੋਣਗੇ”

ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 2 ਮਈ 2023 ਤੋਂ ਸਾਰੇ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਖੁੱਲ੍ਹਣਗੇ ਤੇ ਬਾਅਦ ਦੁਪਹਿਰ 2 ਵਜੇ ਬੰਦ ਹੋਣਗੇ। Office hours changed

ਇਹ ਸਮਾਂ ਸਾਰਨੀ 15 ਜੁਲਾਈ, 2023 ਤੱਕ ਖੇਤਰੀ ਦਫ਼ਤਰਾਂ, ਸਿਵਲ ਸਕੱਤਰੇਤ ਤੇ ਹੋਰ ਸਾਰੇ ਦਫ਼ਤਰਾਂ ’ਤੇ ਇਕਸਾਰ ਲਾਗੂ ਹੋਵੇਗੀ। ਪੰਜਾਬ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਦਫ਼ਤਰਾਂ ਦੇ ਬਦਲੇ ਹੋਏ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਕੰਮਕਾਜ ਲਈ ਦਫ਼ਤਰਾਂ ਵਿੱਚ ਪਹੁੰਚਣ

[wpadcenter_ad id='4448' align='none']