ਸਬ-ਤਹਿਸੀਲ ਮਜੀਠਾ ਵਿਖੇ ਦਫਤਰਾਂ ਨੂੰ 8 ਵਜੇ ਤਕ ਲੱਗੇ ਰਹੇ ਤਾਲ਼ੇ

Date:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਗਰਮੀ ਦੇ ਮੌਸਮ ਅਤੇ ਬਿਜਲੀ ਦੀ ਖਪਤ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੇ ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਕੀਤਾ ਗਿਆ ਸੀ ਕਿਉਂਕਿ ਦੁਪਹਿਰ ਸਮੇਂ ਗਰਮੀ ਜ਼ਿਆਦਾ ਪੈਣ ਲੱਗ ਪਈ ਸੀ ਪਰ ਇਸ ਸਭ ਦੇ ਚੱਲਦਿਆਂ ਸਰਕਾਰੀ ਅਧਿਕਾਰੀ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਸਮਝਦੇ ਹੋਏ ਆਪਣੀ ਕਥਿਤ ਮਰਜ਼ੀ ਦੇ ਚੱਲਦਿਆਂ ਡਿਊਟੀ ’ਤੇ ਨਿਰਧਾਰਤ ਸਮੇਂ ਦੀ ਬਜਾਏ ਲੇਟ ਪਹੁੰਚ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਅੱਜ ਸਬ-ਡਵੀਜ਼ਨ ਕੰਪਲੈਕਸ ਮਜੀਠਾ ਵਿਖੇ ਬਣੇ ਐੱਸ. ਡੀ. ਐੱਮ ਦਫਤਰ ਤੇ ਤਹਿਸੀਲਦਾਰ ਦਫਤਰ, ਪਟਵਾਰੀ ਦਫਤਰ, ਫਰਦ ਕੇਂਦਰ ਅਤੇ ਹੋਰ ਤਹਿਸੀਲ ਵਿਚ ਕੰਮ ਕਰਦੇ ਕਰਮਚਾਰੀਆਂ ਦੇ ਤਾਲੇ ਲੱਗੇ ਦਫਤਰਾਂ ਤੋਂ ਸਹਿਜੇ ਹੀ ਸਾਹਮਣੇ ਆਉਂਦੀ ਹੈ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਮੁੱਖ ਮੰਤਰੀ ਮਾਨ ਨੇ ਸਰਕਾਰੀ ਅਦਾਰਿਆਂ ਦੇ ਅਧਿਕਾਰੀਆਂ ਨੂੰ ਸਮੇਂ ਸਿਰ ਆਪਣੀ ਡਿਊਟੀ ‘ਤੇ ਆਉਣ ਦੇ ਆਦੇਸ਼ ਤਾਂ ਜਾਰੀ ਕੀਤੇ ਹੋਏ ਹਨ ਪਰ ਇਸਦੇ ਬਾਵਜੂਦ ਸਰਕਾਰੀ ਅਧਿਕਾਰੀਆਂ ਦਾਂ ਸਮੇਂ ‘ਤੇ ਨਾ ਹਾਜ਼ਰ ਹੋਣਾ ਇਹੀ ਸਿੱਧ ਕਰਦਾ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀ। Offices remain locked till 8 o’clock

ਇਥੇ ਕੰਮ ਕਰਵਾਉਣ ਲਈ ਪਹੁੰਚੇ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣਾਂ ਸਮਾਂ ਵੀ ਬਰਬਾਦ ਕਰਨਾ ਪੈ ਰਿਹਾ ਹੈ ਕਿਉਂਕਿ ਲੋਕ ਆਪਣੇ ਕੰਮ ਕਰਵਾਉਣ ਲਈ ਸਮੇਂ ਸਿਰ ਸਬ ਤਹਿਸੀਲ ਮਜੀਠਾ ਵਿਖੇ ਪਹੁੰਚ ਗਏ ਸਨ ਪਰ 8 ਵਜੇ ਤੱਕ ਨਾ ਤਾਂ ਐੱਸ.ਡੀ.ਐੱਮ ਦਫਤਰ ਤੇ ਨਾ ਹੀ ਤਹਿਸੀਲਦਾਰ ਸਮੇਤ ਹੋਰਨਾਂ ਕਰਮਚਾਰੀਆਂ ਦੇ ਦਫਤਰ ਖੁੱਲ੍ਹੇ ਮਿਲੇ। ਸਬ-ਡਿਵੀਜ਼ਨਲ ਕੰਪਲੈਕਸ ਮਜੀਠਾ ਜਿਥੇ ਉਕਤ ਸਾਰੇ ਦਫਤਰ ਸਥਿਤ ਹਨ, ਨੂੰ ਬਾਹਰੋਂ ਤਾਲਾ ਲੱਗਾ ਸੀ ਅਤੇ 8 ਵਜੇ ਤੋਂ ਬਾਅਦ ਜਦੋਂ ਪੱਤਰਕਾਰਾਂ ਦੀ ਟੀਮ ਅੰਦਰ ਗਈ ਤਾਂ ਸਿਰਫ 2 ਪਟਵਾਰੀ ਸਮੇਂ ਸਿਰ ਹਾਜ਼ਰ ਪਾਏ ਗਏ ਅਤੇ ਬਾਕੀ ਦਫਤਰ ਬੰਦ ਪਏ ਸਨ। ਇਸ ਦੌਰਾਨ ਤਹਿਸੀਲ ਵਿਚ ਪਹੁੰਚੇ ਲੋਕਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਉਹ ਆਪਣੇ ਕਾਰੋਬਾਰ ’ਤੇ ਜਾਣ ਤੋਂ ਪਹਿਲਾਂ ਕੰਮ ਕਰਵਾਉਣ ਲਈ ਆਏ ਸਨ ਪ੍ਰੰਤੂ ਇਥੇ ਸਰਕਾਰੀ ਅਧਿਕਾਰੀਆਂ ਦੇ ਅਜੇ ਤੱਕ ਨਾ ਆਉਣ ਕਰਕੇ ਉਨ੍ਹਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦਫਤਰਾਂ ਦੇ ਬੰਦ ਹੋਣ ਨਾਲ ਉਹ ਭਾਰੀ ਦੁਚਿੱਤੀ ਵਿਚ ਹਨ।Offices remain locked till 8 o’clock

also read :- ਪੰਜਾਬ ਸਰਕਾਰ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ ‘ਤੇ 12 ਕਰੋੜ ਰੁਪਏ ਖਰਚ ਕਰੇਗੀ: ਡਾ.ਇੰਦਰਬੀਰ ਸਿੰਘ ਨਿੱਜਰ

ਹੁਣ ਇਹ ਦੇਖਣਾ ਹੋਵੇਗਾ ਕਿ ਇਨ੍ਹਾਂ ਸਰਕਾਰੀ ਅਧਿਕਾਰੀਆਂ ਦੇ ਦਫਤਰਾਂ ਵਿਚ ਡਿਊਟੀ ’ਤੇ ਇਨ ਟਾਈਮ ਨਾ ਪਹੁੰਚਣ ‘ਤੇ ਮੁਖ ਮੰਤਰੀ ਭਗਵੰਤ ਮਾਨ ਇਨ੍ਹਾਂ ਵਿਰੁੱਧ ਠੋਸ ਕਾਰਵਾਈ ਅਮਲ ਵਿਚ ਲਿਆਉਂਦੇ ਹਨ ਜਾਂ ਫਿਰ ਇਹ ਅਧਿਕਾਰੀ ਆਪਣੀ ਮਨਮਰਜ਼ੀ ਨਾਲ ਹੀ ਦਫਤਰਾਂ ਡਿਊਟੀ ਨਿਭਾਉਂਦੇ ਹੋਏ ਉਨ੍ਹਾਂ ਦੇ ਹੁਕਮਾਂ ਦੀਆਂ ਇੰਝ ਹੀ ਧੱਜੀਆਂ ਉਡਾਉਂਦੇ ਰਹਿਣਗੇ।Offices remain locked till 8 o’clock

Share post:

Subscribe

spot_imgspot_img

Popular

More like this
Related

ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ 19 ਨਵੰਬਰ 2024- ਹਾਲ ਹੀ ਵਿੱਚ ਸਿੰਗਾਪੁਰ ਵਿਖੇ ਹੋਈ ਸ਼ਤਰੰਜ ਦੀ ਵਿਸ਼ਵ...

ਬਾਲ ਭਿੱਖਿਆ ਨੂੰ ਰੋਕਣ ਲਈ ਟੀਮਾਂ ਵੱਲੋਂ ਗਿੱਦੜਬਾਹਾ ਵਿਖੇ ਕੀਤੀ ਗਈ ਚੈਕਿੰਗ

ਸ੍ਰੀ ਮੁਕਤਸਰ ਸਾਹਿਬ, 19 ਦਸੰਬਰ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਤੇ ਇਸਤਰੀ...

ਸ਼ਮਸ਼ੇਰ ਸੰਧੂ ਦਾ ਖੇਡਾਂ ਪ੍ਰਤੀ ਪਿਆਰ, ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਕੋਲੋਂ ਨਵੀਂ ਪੁਸਤਕ ਕਰਵਾਈ ਰਿਲੀਜ਼

ਚੰਡੀਗੜ੍ਹ, 19 ਦਸੰਬਰ ਨਾਮੀਂ ਗੀਤਕਾਰ ਤੇ ਪੱਤਰਕਾਰ ਸ਼ਮਸ਼ੇਰ ਸੰਧੂ ਨੇ ਖੇਡਾਂ...