ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਨਰਮੇਂ ਦੀ ਬਿਜਾਈ ਦਾ ਕੀਤਾ ਨਿਰੀਖਣ

ਸ੍ਰੀ ਮੁਕਤਸਰ ਸਾਹਿਬ,8 ਮਈ
                            ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਸ਼੍ਰੀ ਧਰਮਪਾਲ ਮੌਰੀਆ ਵੱਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਬਲਾਕ ਗਿੱਦੜਬਾਹਾ ਦੇ ਪਿੰਡ ਮੱਲਣ ਵਿਖੇ ਨਰਮੇ ਦੀ ਫਸਲ ਦੀ ਬਿਜਾਈ
ਸਬੰਧੀ ਨਿਰੀਖਣ ਕਰਨ ਲਈ ਦੌਰਾ ਕੀਤਾ ਗਿਆ।
                   ਇਸ ਪਿੰਡ ਵਿਖੇ ਕਿਸਾਨ ਸ਼੍ਰੀ ਜਸਵਿੰਦਰ ਸਿੰਘ ਪੁੱਤਰ ਸ਼੍ਰੀ ਇਕਬਾਲ ਸਿੰਘ ਨੇ ਖੇਤੀਬਾੜੀ ਅਧਿਕਾਰੀਆਂ /ਕਰਮਚਾਰੀਆਂ ਤੋਂ ਪ੍ਰੇਰਿਤ ਹੋ ਕੇ ਇੱਕ ਏਕੜ ਵਿੱਚ ਨਰਮੇਂ ਦੀ ਬਿਜਾਈ ਦਾ ਨਾਅਰਾ ਮਾਰਿਆ ਜਿਸ ਦੇ ਫਲਸਰੂਪ ਅੱਜ ਮੌਕੇ ਤੇ ਕਿਸਾਨ ਦੇ ਖੇਤ ਵਿੱਚ ਪਹੁੰਚ ਕੇ ਨੁਮੈਟਿਕ ਪਲਾਂਟਰ ਮਸ਼ੀਨ ਨਾਲ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਜੀ ਦੀ ਅਗਵਾਈ ਵਿੱਚ ਨਰਮੇਂ ਦੀ ਫਸਲ ਦੀ ਬਿਜਾਈ ਕੀਤੀ ਗਈ।
ਇਸ ਮੌਕੇ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਵੱਲੋਂ ਕਿਸਾਨਾਂ ਨੂੰ ਜਾਣਕਾਰੀ ਦਿੰਦਆਂ ਦੱਸਿਆਂ ਗਿਆ ਕਿ ਬੀ.ਟੀ ਨਰਮੇ ਦੀ ਫਸਲ ਦੀ ਬਿਜਾਈ ਸਮੇਂ ਕਤਾਰ ਤੋ ਕਤਾਰ ਦਾ ਫਾਸਲਾ 67.5 ਸੈਟੀਮੀਟਰ ਰੱਖਿਆ ਜਾਵੇ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 75 ਸੈਟੀਮੀਟਰ ਰੱਖਿਆ ਜਾਵੇ।
                           ਨਰਮੇਂ ਦੇ ਬੀਜ ਦਾ ਡੀਲਰ ਪਾਸੋ ਪੱਕਾ ਬਿੱਲ ਪ੍ਰਾਪਤ ਕੀਤਾ ਜਾਵੇ ਅਤੇ ਨਰਮੇਂ ਦੀ ਪੈਕਿੰਗ ਵਾਲੇ ਪੈਕਿਟਸ ਨੂੰ ਵੀ ਸੰਭਾਲ ਕੇ ਰੱਖਿਆ ਜਾਵੇ, ਕਿਉਕਿ ਨਰਮੇਂ ਦੀ ਬਿਜਾਈ ਨਾਲ ਸਬੰਧਤ ਰਕਬੇ ਤੋਂ ਭਵਿੱਖ ਵਿੱਚ ਜਾਰੀ ਹੋਣ ਵਾਲੀ ਕਿਸੇ ਵੀ ਕਿਸਾਨ ਸਹਾਇਤਾ ਲਈ ਪੱਕੇ ਬਿੱਲ ਦੀ ਜਰੂਰਤ ਹੁੰਦੀ ਹੈ ਇਸ ਤੋਂ ਇਲਾਵਾ ਅਗਰ ਨਰਮੇਂ ਦੀ ਫਸਲ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਪੱਕੇ ਬਿੱਲ ਦੇ ਅਧਾਰ ਤੇ ਹੀ ਸਬੰਧਿਤ ਤੇ ਕਾਰਵਾਈ ਕੀਤੀ ਜਾ ਸਕਦੀ ਹੈ।ਉਨ੍ਹ੍ਹਾਂ ਵੱਲੋਂ ਕਿਸਾਨਾਂ ਭਰੋਸਾ ਦਵਾਇਆ ਗਿਆ ਕਿ ਨਰਮਂੇ ਦੀ ਫਸਲ ਸਬੰਧੀ ਮਹਿਕਮੇ ਦੇ ਅਧਿਕਾਰੀ/ਕਰਮਚਾਰੀ ਆਪ ਦੀ ਕਿਸੇ ਵੀ ਮੁਸ਼ਕਿਲ ਦਾ ਹੱਲ ਮੌਕੇ ਤੇ ਕਰਨ ਲਈ ਹਾਜ਼ਿਰ ਹਨ।
                           ਇਸ ਮੌਕੇ ਸ਼੍ਰੀ ਰਾਜੇਂਦਰ ਕੁਮਾਰ ਸਹਾਇਕ ਖੇਤੀਬਾੜੀ ਇੰਜ:ਗੇ੍ਰਡ-2, ਅਤੇ ਸ਼੍ਰੀ ਬਲਜਿੰਦਰ ਸਿੰਘ ਜੂਨੀਅਰ ਤਕਨੀਸ਼ੀਅਨ ਵੱਲੋਂ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਖੇਤੀ ਮਸ਼ੀਨਰੀ ਦੀ ਵਰਤੋਂ ਤੋਂ ਪਹਿਲਾਂ  ਟਰੈਕਟਰ ਦੇ ਗੇਅਰ ਬਾਕਸ ਦਾ ਆਇਲ, ਬਰੇਕ ਆਇਲ, ਰੇਡੀਏਟਰ ਦਾ ਪਾਣੀ, ਟਾਇਰ ਪ੍ਰੇੈਸ਼ਰ ਚੱੈਕ ਕਰ ਲਿਆ ਜਾਵੇ ਅਤੇ ਸਾਰੇ ਗ੍ਰੀਸਿੰਗ ਪੁਆਇੰਟਸ ਗ੍ਰੀਸ ਕਰ ਲਏ ਜਾਣ। ਮਸ਼ੀਨ ਨੂੰ ਚਲਾਉਣ ਤਂੋ ਪਹਿਲਾਂ ਮਸ਼ੀਨ ਦੀ ਕੈਲੀਬੇਸ਼ਨ ਕਰ ਲਈ ਜਾਵੇ। ਮਸ਼ੀਨ ਦੇ ਨਟ ਬੋਲਟ, ਚੈਨ ਅਤੇ ਸ਼ਾਫਟ ਆਦਿ ਚੱੈਕ ਕਰ ਲਏ ਜਾਣ ਅਗਰ ਲੂਜ਼ ਹੋਣ ਤਾਂ ਟਾਇਟ ਕਰ ਲਏ ਜਾਣ। ਜੇਕਰ ਮਸ਼ੀਨ ਕਿਸੇ ਹੋਰ ਫਸ਼ਲ ਦੀ ਬਿਜਾਈ ਕਰਕੇ ਆਈ ਹੋਵੇ ਤਾਂ ਮਸ਼ੀਨ ਦੇ ਸੀਡ ਬਾਕਸ ਨੂੰ ਸਾਫ ਕਰ ਲਿਆਂ ਜਾਵੇ। ਮਸ਼ੀਨ ਨੂੰ ਵੱਧ ਤੋਂ ਵੱਧ ਰਕਬੇ ਤੇ ਚਲਾਇਆ ਜਾਵੇ ਤਾਂ ਜ਼ੋ ਮਸ਼ੀਨ ਦੇ ਆਇਡਲ ਟਾਇਮ ਨੂੰ ਘਟਾਇਆ ਜਾ ਸਕੇ।    

[wpadcenter_ad id='4448' align='none']