ਲੈਪਸ ਹੋ ਚੁੱਕੀ LIC ਪਾਲਿਸੀ ਨੂੰ ਮੁੜ ਕਰ ਸਕਦੇ ਹੋ ਸ਼ੁਰੂ, ਡੈੱਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਜਾਣ ਲਓ ਪੂਰੀ ਪ੍ਰਕਿਰਿਆ

 ਸਾਡੇ ਵਿੱਚੋਂ ਬਹੁਤ ਸਾਰੇ ਹਰ ਕਿਸਮ ਦੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਸੁਰੱਖਿਅਤ ਰਹਿਣ ਲਈ ਐਲਆਈਸੀ ਪਾਲਿਸੀ ਲੈਣਾ ਪਸੰਦ ਕਰਦੇ ਹਨ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਇਹ ਪਾਲਿਸੀਆਂ ਲੈਪਸ ਹੋ ਜਾਂਦੀਆਂ ਹਨ ਤੇ ਪਾਲਿਸੀ ਧਾਰਕ ਇਨ੍ਹਾਂ ‘ਤੇ ਲੇਟ ਫੀਸ ਕਾਰਨ ਇਸਨੂੰ ਮੁੜ ਸੁਰਜੀਤ ਨਹੀਂ ਕਰ ਪਾਉਂਦੇ ਹਨ। ਇਸ ਕਾਰਨ, ਭਾਰਤੀ ਜੀਵਨ ਬੀਮਾ ਨਿਗਮ (LIC) ਨੇ ਮਿਆਦ ਪੂਰੀ ਹੋਣ ਤੋਂ ਪਹਿਲਾਂ ਬੰਦ ਹੋ ਚੁੱਕੀਆਂ ਪੁਰਾਣੀਆਂ ਬੀਮਾ ਪਾਲਿਸੀਆਂ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ।

ਮੁੜ ਸ਼ੁਰੂ ਕਰ ਸਕਣਗੇ ਪੁਰਾਣੀਆਂ ਪਾਲਸੀਆਂ

ਐਲਆਈਸੀ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਇਸ ਮੁਹਿੰਮ ਤਹਿਤ ਐਲਆਈਸੀ ਪਾਲਿਸੀਧਾਰਕ ਆਪਣੀਆਂ ਮਿਆਦ ਪੁੱਗ ਚੁੱਕੀਆਂ ਪਾਲਿਸੀਆਂ ਨੂੰ ਦੁਬਾਰਾ ਸ਼ੁਰੂ ਕਰ ਸਕਦੇ ਹਨ। ਇਹ ਮੁਹਿੰਮ 24 ਮਾਰਚ 2023 ਤਕ ਚੱਲੇਗੀ ਤੇ ਲੇਟ ਫੀਸ ਵਿਚ ਰਿਆਇਤ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਹੁਣ ਇਕ ਖਾਸ ਆਫਰ ਵੀ ਦਿੱਤਾ ਜਾ ਰਿਹਾ ਹੈ, ਜਿਸ ‘ਚ ਲੇਟ ਫੀਸ ਸਿਰਫ 5 ਰੁਪਏ ਹੈ। ਇਹ ਨੈਸ਼ਨਲ ਆਟੋਮੇਟਿਡ ਕਲੀਅਰਿੰਗ ਹਾਊਸ (NACH) ਅਤੇ ਬਿੱਲ ਪੇ ਰਜਿਸਟਰਡ ਪਾਲਿਸੀਆਂ ਲਈ ਲਿਆ ਜਾ ਰਿਹਾ ਹੈ।

ਇਸ ਤਰ੍ਹਾਂ ਮਿਲ ਰਹੀ ਛੋਟ

ਪਾਲਿਸੀ ਨੂੰ ਮੁੜ ਸੁਰਜੀਤ ਕਰਨ ‘ਤੇ LIC ਵੱਲੋਂ ਪੇਸ਼ ਕੀਤੀਆਂ ਰਿਆਇਤਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਸ ‘ਚ 1 ਲੱਖ ਰੁਪਏ ਤਕ ਦਾ ਪ੍ਰੀਮੀਅਮ ਲੈਣ ਵਾਲੀਆਂ ਪਾਲਿਸੀਆਂ ‘ਤੇ 25 ਫੀਸਦੀ ਤਕ ਦੀ ਰਿਆਇਤ ਦਿੱਤੀ ਜਾ ਰਹੀ ਹੈ, ਜੋ ਕਿ ਵੱਧ ਤੋਂ ਵੱਧ 2500 ਰੁਪਏ ਤਕ ਹੋਵੇਗੀ। ਇਸ ਦੇ ਨਾਲ ਹੀ ਇਕ ਲੱਖ ਤੋਂ ਵੱਧ ਅਤੇ ਤਿੰਨ ਲੱਖ ਤੋਂ ਘੱਟ ਦੇ ਪ੍ਰੀਮੀਅਮ ਵਾਲੀਆਂ ਪਾਲਿਸੀਆਂ ਲਈ 25 ਫ਼ੀਸਦ ਜਾਂ ਵੱਧ ਤੋਂ ਵੱਧ 3,000 ਤਕ ਦੀ ਰਿਆਇਤ ਹੈ। ਤਿੰਨ ਲੱਖ ਤੋਂ ਵੱਧ ਦੇ ਪ੍ਰੀਮੀਅਮ ‘ਤੇ 30 ਫੀਸਦੀ ਦੀ ਛੋਟ ਅਤੇ 3,500 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।

ਖਤਮ ਹੋ ਗਈ ਪਾਲਿਸੀ ਨੂੰ ਵਿਆਜ ਸਮੇਤ ਜਮ੍ਹਾਂ ਪ੍ਰੀਮੀਅਮ ਦਾ ਭੁਗਤਾਨ ਕਰਕੇ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਐਲਆਈਸੀ ਨੇ ਕਿਹਾ ਹੈ ਕਿ ਬੰਦ ਕੀਤੀ ਗਈ ਪਾਲਿਸੀ ਨੂੰ ਨਿਗਮ ਤੋਂ ਮਨਜ਼ੂਰੀ ਮਿਲਣ ‘ਤੇ ਹੀ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ।

ਕੁੱਲ ਪ੍ਰਾਪਤ ਪ੍ਰੀਮੀਅਮ

ਦੇਰ ਨਾਲ ਫੀਸ ਰਿਆਇਤ

ਅਧਿਕਤਮ ਰਿਆਇਤ ਹੱਦ (ਰੁਪਏ ਵਿੱਚ)

ਇੱਕ ਲੱਖ ਤੋਂ ਘੱਟ————25%————–2,500 ਤੋਂ ਘੱਟ

ਇੱਕ ਲੱਖ ਤੋਂ ਤਿੰਨ ਲੱਖ——-25%————–3,000 ਦੇ ਵਿਚਕਾਰ

ਤਿੰਨ ਲੱਖ ਤੋਂ ਉੱਪਰ———–30%————–3,500

ਦੇਣੀ ਪੈਂਦੀ ਹੈ ਇਹ ਫੀਸ

ਖਤਮ ਹੋ ਚੁੱਕੀ ਪਾਲਿਸੀ ਨੂੰ ਮੁੜ ਸੁਰਜੀਤ ਕਰਨ ਲਈ ਪਾਲਿਸੀ ਧਾਰਕ ਨੂੰ ਲੇਟ ਫੀਸ ਤੇ ਵਾਧੂ ਵਿਆਜ ਜਾਂ ਜੁਰਮਾਨੇ ਦੇ ਨਾਲ ਪਿਛਲੇ ਦੋ ਸਾਲਾਂ ਦੇ ਪ੍ਰੀਮੀਅਮ ‘ਤੇ ਨਵੀਂ ਫੀਸ ਅਦਾ ਕਰਨੀ ਪੈਂਦੀ ਹੈ। ਮਿਆਦੀ ਬੀਮਾ ਪਾਲਿਸੀ ਦੇ ਮਾਮਲੇ ‘ਚ ਬੀਮਾ ਕੰਪਨੀ ਡਾਕਟਰੀ ਜਾਂਚ ਲਈ ਵੀ ਕਹਿ ਸਕਦੀ ਹੈ।

[wpadcenter_ad id='4448' align='none']