ਸੁਰਜੀਤ ਪਾਤਰ ਦੇ ਦਿਹਾਂਤ ‘ਤੇ, ਦਿਲਜੀਤ ਤੇ ਰਾਣਾ ਰਣਬੀਰ ਸਮੇਤ ਇਨ੍ਹਾਂ ਕਲਾਕਾਰਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

On the death of Surjit Patar

On the death of Surjit Patar

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮਸ਼ਹੂਰ ਸ਼ਾਇਰ, ਕਵੀ, ਲੇਖਕ, ਤੇ ਗੀਤਕਾਰ ਸੁਰਜੀਤ ਪਾਤਰ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ।ਉਨ੍ਹਾਂ ਦਾ ਇਸ ਦੁਨੀਆ ਨੂੰ ਛੱਡ ਜਾਣਾ ਸਾਹਿਤ ਜਗਤ ਲਈ ਸਭ ਤੋਂ ਵੱਡਾ ਘਾਟਾ ਹੈ।ਮਸ਼ਹੂਰ ਕਵੀ ਦੇ ਦਿਹਾਂਤ ਦੀ ਖ਼ਬਰ ਸੁਣ ਪੰਜਾਬੀ ਸਿਨੇਮਾ ਜਗਤ ‘ਚ ਸੋਗ ਦੀ ਲਹਿਰ ਛਾਈ ਹੋਈ ਹੈ।ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ, ਰਾਣਾ ਰਣਬੀਰ, ਜਸਬੀਰ ਜੱਸੀ, ਬੰਟੀ ਬੈਂਸ ਸਣੇ ਹੋਰ ਮਸ਼ਹੂਰ ਕਲਾਕਾਰਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਸ਼ਰਧਾਂਜਲੀ ਦੇ ਰਹੇ ਹਨ।

ਗਲੋਬਰ ਸਟਾਰ ਦਿਲਜੀਤ ਦੋਸਾਂਝ ਨੇ ਸੁਰਜੀਤ ਪਾਤਰ ਨਾਲ ਆਪਣੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ”ਓ.. ਵਾਹਿਗੁਰੂ..।”

ਇਸ ਤੋਂ ਇਲਾਵਾ ਅਦਾਕਾਰ ਰਾਣਾ ਰਣਬੀਰ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ਦੁਖਦਾਇਕ ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ ਮੈਂ ਪਾਣੀ ‘ਤੇ ਲੀਕ ਹਾਂ।##ਲੱਗੀ ਜੇ ਤੇਰੇ ਕਾਲਜੇ ਹਾਲੇ ਛੁਟੀ ਨਹੀਂ।ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ।#ਸੁਰਜੀਤਪਾਤਰ ਅਲਵਿਦਾ ਪਾਤਰ ਸਾਹਿਬ।’On the death of Surjit Patar

also read :- ਵਿਦਿਆਰਥੀਆਂ ਤੇ ਮਾਪਿਆਂ ਲਈ ਵੱਡੀ ਖ਼ਬਰ! ਹਰ ਸਾਲ ਵਧਾਈ ਜਾਵੇਗੀ ਫ਼ੀਸ

ਇਸ ਤੋਂ ਇਲਾਵਾ ਗਾਇਕ ਜਸਬੀਰ ਜੱਸੀ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ਇਕ ਸ਼ਖਸ਼ ਸਾਰੇ ਜੱਗ ਨੂੰ ਉਦਾਸ ਕਰ ਗਿਆ..ਅਲਵਿਦਾ ਸੁਰਜੀਤ ਪਾਤਰ ਸਾਬ੍ਹ..।

ਮਸ਼ਹੂਰ ਗੀਤਕਾਰ ਬੰਟੀ ਬੈਂਸ ਨੇ ਪੋਸਟ ਸ਼ੇਅਰ ਕਰ ਲਿਖਿਆ, ਸੁਰਜੀਤ ਪਾਤਰ ਜੀ ਅਲ਼ਵਿਦਾ

ਦੱਸਣਯੋਗ ਹੈ ਕਿ ਪਦਮ ਸ਼੍ਰੀ ਐਵਾਰਡ ਸਨਮਾਨ ਹਾਸਲ ਕਰ ਚੁੱਕੇ ਸੁਰਜੀਤ ਪਾਤਰ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ।ਉਨ੍ਹਾਂ ਦੀ ਉਮਰ ਕਰੀਬ 79 ਸਾਲ ਸੀ।ਉਨ੍ਹਾਂ ਨੇ ਆਖਰੀ ਸਾਹ ਲੁਧਿਆਣਾ ਸਥਿਤ ਆਪਣੀ ਰਿਹਾਇਸ਼ ‘ਚ ਹੀ ਲਏ।On the death of Surjit Patar

[wpadcenter_ad id='4448' align='none']