ਵਿਸ਼ਵ ਵਾਤਾਵਰਣ ਦਿਵਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਬੂਟਿਆਂ ਦਾ ਲੰਗਰ ਲਗਾ ਕੇ ਕੀਤਾ ਵੱਖਰਾ ਉਪਰਾਲਾ  

ਫ਼ਰੀਦਕੋਟ 6 ਜੂਨ ()

ਵਿਸ਼ਵ ਵਾਤਾਵਰਣ ਦਿਵਸ-2024 ਦੇ ਸਨਮੁੱਖ ਦਿੱਤੇ ਸੁਨੇਹੇ ਅਨੁਸਾਰ ਧਰਤੀ ਮਾਂ ਨੂੰ ਬਚਾਉਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਖੇਤਰੀ ਦਫ਼ਤਰ, ਫ਼ਰੀਦਕੋਟ ਵੱਲੋਂ ਬੂਟਿਆਂ ਦਾ ਲੰਗਰ ਲਗਾ ਕੇ ਇਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ । ਇਸ ਦੌਰਾਨ ਕੇਵਲ ਬੂਟਿਆਂ ਨੂੰ ਵੰਡਣ ਤੱਕ ਹੀ ਸੀਮਿਤ ਨਹੀਂ ਰੱਖਿਆ ਗਿਆ ਬਲਕਿ ਬੂਟੇ ਲੈਣ ਵਾਲਿਆਂ ਦੀ ਰਜਿਸ਼ਟ੍ਰੇਸ਼ਨ ਸਮੇਤ ਉਹਨਾਂ ਦਾ ਨਾਮ-ਪਤਾ ਅਤੇ ਮੋਬਾਇਲ ਨੰਬਰ ਦਰਜ ਕੀਤੇ ਗਏ ।

 ਰਜਿਸਟ੍ਰੇਸ਼ਨ ਕਰਨ ਉਪਰੰਤ ਇਕ ਪ੍ਰਣ ਦਿਵਾਇਆ ਗਿਆ ਕਿ ਉਹ ਆਪਣੇ ਪੌਦੇ ਨੂੰ ਬੱਚਿਆਂ ਵਾਂਗ ਪਾਲਣਗੇ ਅਤੇ ਸਾਂਭ-ਸੰਭਾਲ ਕਰਨਗੇ ।  

ਇੰਜ: ਦਲਜੀਤ ਸਿੰਘ, ਵਾਤਾਵਰਣ ਇੰਜੀਨੀਅਰ ਨੇ ਦੱਸਿਆ ਕਿ ਸਾਡਾ ਟੀਚਾ ਹੈ ਕਿ ਵੰਡੇ ਜਾਣ ਵਾਲੇ ਬੂਟਿਆਂ ਵਿੱਚੋਂ 50 ਪ੍ਰਤੀਸ਼ਤ ਬੂਟਿਆਂ ਨੂੰ ਰੁੱਖਾਂ ਦੇ ਰੂਪ ਵਿੱਚ ਦੇਖਣਾ । 

ਇਸ ਮੌਕੇ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਹਾਇਕ ਵਾਤਾਵਰਣ ਇੰਜੀਨੀਅਰਜ਼ ਅਤੇ ਸਟਾਫ ਹਾਜਰ ਸਨ ।

[wpadcenter_ad id='4448' align='none']