Sunday, January 19, 2025

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋ ਜਾਓ ਸਾਵਧਾਨ , ਹੁਣ ਪੈਟ੍ਰੋਲ ਪੰਪ ‘ਤੇ ਹੀ ਭਰਨਾ ਪਵੇਗਾ 10,000 ਦਾ ਜ਼ੁਰਮਾਨਾ

Date:

On the spot Challan

ਦੇਸ਼ ਭਰ ਵਿੱਚ ਵਾਹਨ ਨਿਯਮਾਂ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਸ ਦੌਰਾਨ ਇੱਕ ਹੋਰ ਨਿਯਮ ਪੂਰੇ ਦੇਸ਼ ਵਿੱਚ ਲਾਗੂ ਹੋਣ ਜਾ ਰਿਹਾ ਹੈ। ਇਸ ਤਹਿਤ ਹੁਣ ਪੈਟਰੋਲ ਪੰਪਾਂ ‘ਤੇ ਚਲਾਨ ਜਾਰੀ ਕੀਤਾ ਜਾਵੇਗਾ। ਹਾਲਾਂਕਿ ਇਹ ਨਿਯਮ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਲਾਗੂ ਹੋ ਗਿਆ ਹੈ, ਪਰ ਹੁਣ ਇਸ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਗੱਡੀ ਭਾਵੇਂ ਕਿਸੇ ਨਾਕੇ ਤੋਂ ਬਚ ਨਿਕਲੇ ਪਰ ਉਸ ਨੂੰ ਪੈਟਰੋਲ ਪੰਪ ’ਤੇ ਜਾਣਾ ਪੈਂਦਾ ਹੈ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਵਿਭਾਗ ਵੱਲੋਂ ਹੁਣ ਪੈਟਰੋਲ ਪੰਪਾਂ ‘ਤੇ ਵਾਹਨਾਂ ਦੀ ਚੈਕਿੰਗ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਭਾਗ ਦਾ ਕਹਿਣਾ ਹੈ ਕਿ ਨਿਯਮਤ ਚੈਕਿੰਗ ਦੌਰਾਨ ਕਈ ਵਾਰ ਸੜਕਾਂ ‘ਤੇ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ।

ਇਸ ਲਈ ਪੈਟਰੋਲ ਪੰਪਾਂ ‘ਤੇ ਚੈਕਿੰਗ ਸ਼ੁਰੂ ਕਰਕੇ ਪੈਟਰੋਲ ਭਰਨ ਸਮੇਂ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ ਤੇ ਜੇਕਰ ਕੋਈ ਨੁਕਸ ਪਾਇਆ ਗਿਆ ਤਾਂ ਉਨ੍ਹਾਂ ਦਾ ਜੁਰਮਾਨੇ ਸਮੇਤ ਚਲਾਨ ਕਰ ਦਿੱਤਾ ਜਾਏਗਾ। ਵਿਭਾਗ ਦਾ ਮੰਨਣਾ ਹੈ ਕਿ ਚਲਾਨ ਕੱਟਣ ਲਈ ਸਿਰਫ਼ 2 ਮਿੰਟ ਲੱਗਦੇ ਹਨ ਪਰ ਸੜਕਾਂ ‘ਤੇ ਨਿਯਮਤ ਚੈਕਿੰਗ ਦੌਰਾਨ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ।

Read Also : ਏਅਰਪੋਰਟ ‘ਤੇ ਬੋਲਣ ਤੋਂ ਪਹਿਲਾ 100 ਵਾਰ ਸੋਚੋ ! , ਜੇ ਬੋਲਦੇ ਹੋ ਇਹ 5 ਸ਼ਬਦ ਤਾਂ ਜਾਓਗੇ ਸਿੱਧਾ ਜੇਲ੍ਹ

ਹਾਸਲ ਜਾਣਕਾਰੀ ਮੁਤਾਬਕ ਸ਼ੁਰੂਆਤੀ ਪੜਾਅ ‘ਚ ਪੈਟਰੋਲ ਪੰਪਾਂ ‘ਤੇ ਪ੍ਰਦੂਸ਼ਣ ਸਰਟੀਫਿਕੇਟ ਤੇ ਹੈਲਮੇਟ ਦੀ ਜਾਂਚ ਕੀਤੀ ਜਾਵੇਗੀ, ਜੋ ਘੱਟ ਸਮੇਂ ‘ਚ ਹੀ ਹੋ ਸਕਦੀ ਹੈ। ਨਿਯਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਵਾਹਨ ਚਾਲਕਾਂ ਨੂੰ ਪੈਟਰੋਲ ਦੇ ਬਿੱਲ ਦੇ ਨਾਲ-ਨਾਲ ਵਿਭਾਗ ਦੇ ਚਲਾਨ ਵੀ ਪੈਟਰੋਲ ਪੰਪ ‘ਤੇ ਹੀ ਅਦਾ ਕਰਨੇ ਪੈਣਗੇ। ਹਾਸਲ ਜਾਣਕਾਰੀ ਅਨੁਸਾਰ ਪੀਯੂਸੀ ਲਈ 10,000 ਰੁਪਏ ਤੇ ਹੈਲਮੇਟ ਲਈ 500 ਤੋਂ 2,000 ਰੁਪਏ ਤੱਕ ਦਾ ਜ਼ੁਰਮਾਨਾ ਲਾਇਆ ਜਾਵੇਗਾ।

On the spot Challan

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...