Friday, December 27, 2024

ਜ਼ਿਲ੍ਹਾ ਪੱਧਰੀ ਵੈਕਸੀਨ ਦਾ ਡਾਟਾ ਅਪਲੋਡ ਕਰਨ ਸਬੰਧੀ ਇਕ ਰੋਜ਼ਾ ਸਿਖਲਾਈ ਦਾ ਆਯੋਜਨ

Date:

ਮਾਨਸਾ 23 ਦਸੰਬਰ:
ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਏ.ਐਨ.ਐਮ, ਐਲ.ਐਚ.ਵੀ. ਸੀ.ਐਚ.ਓ ਦੀ ਇੱਕ ਰੋਜ਼ਾ ਸਿਖਲਾਈ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਮੰਤਵ ਸਾਂਸ( ਸ਼ੋਸ਼ਲ ਅਵੇਅਰਨੈੱਸ ਐੰਡ ਐਕਸ਼ਨ ਟੂ ਨਿਊਟਰਲਾਈਜ ਨਿਮੂਨੀਆ ਸਕਸੈਸਫੂਲੀ ) ਦੀ ਮੈਨੇਜਮੈਂਟ ਕਰਕੇ ਨਵ ਜਨਮੇ ਬੱਚਿਆ ਤੋਂ ਲੈ ਕੇ ਪੰਜ ਸਾਲ ਤੱਕ ਉਮਰ ਦੇ ਬੱਚਿਆ ਦੀ ਮੌਤ ਦਰ ਨੂੰ ਘਟਾੳਣਾ ਹੈ। ਉਨ੍ਹਾਂ ਕਿਹਾ ਕਿ ਮੌਸਮ ਅਨੁਸਾਰ ਬੱਚੇ ਨੂੰ ਨਿਘਾ ਰੱਖਣਾ, ਮਾਂ ਦਾ ਹੀ ਦੁੱਧ ਪਿਲਾਉਣਾ ਅਤੇ ਸਾਫ ਸਫਾਈ ਆਦਿ ਵੱਲ ਧਿਆਨ ਦੇ ਕੇ ਬੱਚਿਆ ਦੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਅਵਤਾਰ ਸਿੰਘ ਡੀ.ਪੀ.ਐਮ ਨੇ ਅਨਮੋਲ ਐਪ ਅਧੀਨ ਆਰ.ਸੀ.ਐਚ ਐਚ.ਐਮ.ਆਈ. ਐਸ.ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਅਵਤਾਰ ਸਿੰਘ ਡੀ.ਪੀ.ਐਮ, ਮਨਦੀਪ ਸਿੰਘ ਜਿਲਾ ਵੈਕਸੀਨ ਕੁਆਰਡੀਨੇਟਰ ਮੈੈਡਮ ਸ਼ਿਖਾ ਅਤੇ ਸੂਚਨਾ ਅਫਸਰ ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਸੂਚਨਾ ਅਫਸਰ, ਰਵਿੰਦਰ ਕੁਮਾਰ  ਤੋ ਇਲਾਵਾ ਬਲਾਕ ਬੀ.ਈ.ਈ. ਸੀ.ਐਚ.ਓ, ਐਲ.ਐਚ.ਵੀ.ਅਤੇ ਏ.ਐਨ.ਐਮਜ ਹਾਜਰ ਸਨ।

Share post:

Subscribe

spot_imgspot_img

Popular

More like this
Related