Sunday, January 19, 2025

ਵਿਜੀਲੈਂਸ ਵੱਲੋਂ ਸੰਗਰੂਰ ਦੀਆਂ ਅਨਾਜ ਮੰਡੀਆਂ ਵਿੱਚ ਅਨਾਜ ਦੀ ਢੋਆ-ਢੁਆਈ ਦੌਰਾਨ ਧੋਖਾਧੜੀ ਕਰਨ ਵਾਲੇ ਤਿੰਨ ਠੇਕੇਦਾਰਾਂ ਤੇ ਤਿੰਨ ਫਰਮਾਂ ਖ਼ਿਲਾਫ ਕੇਸ ਦਰਜ

Date:

ongoing campaign against corruption ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਸੰਗਰੂਰ ਜ਼ਿਲੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਅਨਾਜ ਦੀ ਢੋਆ-ਢੁਆਈ ਸਬੰਧੀ ਟੈਂਡਰਾਂ ਦੀ ਅਲਾਟਮੈਂਟ, ਅਨਾਜ ਮੰਡੀਆਂ ਵਿੱਚ ਟਰਾਂਸਪੋਰਟੇਸ਼ਨ ਅਤੇ ਲੇਬਰ ਦੇ ਕਲੱਸਟਰਾਂ ਨੂੰ ਕਲੱਬ ਕਰਨ ਸਬੰਧੀ ਟੈਂਡਰ ਵਿੱਚ ਧੋਖਾਧੜੀ ਦੇ ਦੋਸ਼ ਹੇਠ ਤਿੰਨ ਠੇਕੇਦਾਰਾਂ ਅਤੇ ਤਿੰਨ ਫਰਮਾਂ ਵਿਰੁੱਧ ਫੌਜਦਾਰੀ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਠੇਕੇਦਾਰ ਪਰਮਵੀਰ ਸਿੰਘ ਵਾਸੀ ਧਨੌਲਾ, ਜ਼ਿਲਾ ਬਰਨਾਲਾ, ਠੇਕੇਦਾਰ ਜਸਵੰਤ ਰਾਏ ਵਾਸੀ ਪਿੰਡ ਮਾਲੇਵਾਲ, ਜਿਲਾ ਐਸ.ਬੀ.ਐਸ.ਨਗਰ, ਠੇਕੇਦਾਰ ਰਾਜੀਵ ਕੁਮਾਰ ਜੈਤੋਂ, ਮੈਸ: ਜਿੰਮੀਦਾਰਾ ਟਰਾਂਸਪੋਰਟ ਕੰਪਨੀ ਖੰਨਾ, ਮੈਸਰਜ: ਜੈਲਦਾਰ ਠੇਕੇਦਾਰ, ਮੈਸਰਜ: ਜਗਰੂਪ ਸਿੰਘ ਅਤੇ ਸੰਦੀਪ ਕੁਮਾਰ ਮਲੇਰਕੋਟਲਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ।

ਇਸ ਸਬੰਧੀ ਜਾਣਕਾਰੀ  ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਅਨਾਜ ਦੀ ਢੋਆ-ਢੁਆਈ ਲਈ ਉਕਤ ਟੈਂਡਰ ਅਲਾਟ ਕਰਨ ਸਮੇਂ ਉਕਤ ਮੁਲਜਮਾਂ ਨੇ ਸਾਲ 2019-20 ਦੌਰਾਨ ਆਪਸ ਵਿੱਚ ਮਿਲੀਭੁਗਤ ਕਰਕੇ ਢੋਆ-ਢੁਆਈ ਲਈ ਕਲੱਸਟਰਾਂ ਦੀ ਗਿਣਤੀ ਵਿੱਚ ਘਟਾ ਦਿੱਤੀ ਸੀ ਅਤੇ ਲੇਬਰ ਤੇ ਕਾਰਟੇਜ ਸਬੰਧੀ ਟੈਂਡਰ ਵਿੱਚ ਵੀ ਬੇਯਿਮੀਆਂ ਕਰਵਾਈਆਂ ਸਨ। ਇਸ ਤੋਂ ਪਹਿਲਾਂ ਟਰਾਂਸਪੋਰਟ ਲਈ 58 ਕਲੱਸਟਰ, ਕਾਰਟੇਜ ਲਈ 50 ਕਲੱਸਟਰ ਅਤੇ ਲੇਬਰ ਦੇ ਕੰਮ ਲਈ ਕਰੀਬ 180 ਕਲੱਸਟਰ ਸਨ, ਜਿਸ ਕਾਰਨ ਟੈਂਡਰ ਪ੍ਰਕਿਰਿਆ ਵਿੱਚ ਛੋਟੇ ਠੇਕੇਦਾਰ ਵੀ ਹਿੱਸਾ ਲੈ ਲੈਂਦੇ ਸੀ ਤੇ ਠੇਕੇਦਾਰਾਂ ਦੇ ਆਪਸੀ ਮੁਕਾਬਲੇ ਕਾਰਨ ਘੱਟ ਰੇਟਾਂ ਉਪਰ ਟੈਂਡਰ ਅਲਾਟ ਕੀਤੇ ਜਾਂਦੇ ਸਨ। ਪਰ ਸਾਲ 2020-21 ਵਿੱਚ ਉਕਤ ਕਲੱਸਟਰ ਬਿਨਾਂ ਕਿਸੇ ਜਾਇਜ਼ ਕਾਰਨ ਦੇ ਬਹੁਤ ਵੱਡੇ ਬਣਾ ਦਿੱਤੇ ਗਏ ਸਨ ਤਾਂ ਜੋ ਨਵੀਂ ਨੀਤੀ ਅਨੁਸਾਰ ਛੋਟੇ ਠੇਕੇਦਾਰ ਵੱਧ ਟਰਨਓਵਰ ਦੀ ਸ਼ਰਤ ਨੂੰ ਪੂਰਾ ਨਾ ਕਰ ਸਕਣ ਅਤੇ ਟੈਂਡਰਾਂ ਵਿੱਚ ਹਿੱਸਾ ਨਾ ਲੈ ਸਕਣ। ongoing campaign against corruption

ਉਨਾਂ ਅੱਗੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ 39 ਕਲੱਸਟਰ ਟਰਾਂਸਪੋਰਟੇਸ਼ਨ ਲਈ, 21 ਕਲੱਸਟਰ ਕਾਰਟੇਜ ਲਈ, 8 ਕਲੱਸਟਰ ਲੇਬਰ ਅਤੇ ਕਾਰਟੇਜ ਲਈ ਅਤੇ 21 ਕਲੱਸਟਰ ਲੇਬਰ ਲਈ ਵੱਖਰੇ ਤੌਰ ‘ਤੇ ਬਣਾਏ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਸੰਗਰੂਰ ਤੋਂ ਅਨਾਜ ਦੀ ਢੋਆ ਢੁਆਈ ਮੌਕੇ ਗੇਟ ਪਾਸਾਂ ਵਿੱਚ ਰਜਿਸਟਰਡ ਵਾਹਨਾਂ ਦੀ ਸੂਚੀ ਪ੍ਰਾਪਤ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ ਸਕੂਟਰ/ਮੋਟਰਸਾਈਕਲ/ਕਾਰਾਂ ਆਦਿ ਦੇ ਰਜਿਸਟ੍ਰੇਸ਼ਨ ਨੰਬਰਾਂ ਵਾਲੇ ਬਹੁਤ ਸਾਰੇ ਵਾਹਨ ਸਨ, ਜਦਕਿ ਅਜਿਹੇ ਵਾਹਨਾਂ ਰਾਹੀਂ ਉਕਤ ਢੋਆ ਢੁਆਈ ਦਾ ਕੰਮ ਹੀ ਨਹੀਂ ਕੀਤਾ ਜਾ ਸਕਦਾ।

ਉਨਾਂ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਨਾਂ ਮੁਲਜਮਾਂ ਵੱਲੋਂ ਜਾਅਲੀ ਗੇਟ ਪਾਸਾਂ ਦੇ ਆਧਾਰ ’ਤੇ ਸਰਕਾਰੀ ਪੈਸੇ ਦਾ ਗਬਨ ਕੀਤਾ ਗਿਆ ਹੈ। ਇਸ ਸਬੰਧ ਵਿੱਚ, ਆਈਪੀਸੀ ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13(1)(ਏ), 13(2) ਦੇ ਤਹਿਤ ਐਫਆਈਆਰ ਨੰਬਰ 06 ਮਿਤੀ 22/02/2023 ਅਧੀਨ ਵਿਜੀਲੈਂਸ ਬਿਊਰੋ ਪਟਿਆਲਾ ਦੇ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ongoing campaign against corruption

ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Also Read : ਅੰਮ੍ਰਿਤਸਰ ਪੁਲਿਸ ਦਿਹਾਤੀ ਦੇ ਐਸ ਪੀ ਦੀ ਗਡੀ ਤੇ ਅਮ੍ਰਿਤਪਾਲ ਦੇ ਸਮਰਥਕ ਨੇ ਚਲਾਏ ਪਥਰ

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...