Wednesday, January 15, 2025

ਮਰੀਜ਼ਾਂ ਲਈ ਖ਼ਾਸ ਖ਼ਬਰ, ਅੱਜ ਪੂਰੀ ਤਰ੍ਹਾਂ ਬੰਦ ਰਹਿਣਗੀਆਂ OPD, ਸਿਰਫ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ

Date:

 OPDs will be completely closed today.
ਇੱਥੇ ਪੀ. ਜੀ. ਆਈ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ‘ਚ ਸ਼ੁੱਕਰਵਾਰ ਨੂੰ ਫੈਕਲਟੀ ਐਸੋਸੀਏਸ਼ਨ ਵੀ ਪਹੁੰਚੀ। ਇਸ ਕਾਰਨ ਓ. ਪੀ. ਡੀ. ਸੇਵਾਵਾਂ ਪ੍ਰਭਾਵਿਤ ਰਹੀਆਂ। ਇੰਨਾ ਹੀ ਨਹੀਂ, ਦੇਰ ਸ਼ਾਮ ਪੀ. ਜੀ. ਆਈ. ਨੇ ਐਲਾਨ ਕੀਤਾ ਕਿ ਸ਼ਨੀਵਾਰ ਨੂੰ ਸਾਰੀਆਂ ਓ. ਪੀ. ਡੀ (ਬਾਹਰ ਰੋਗੀ ਸੇਵਾਵਾਂ) ਬੰਦ ਰਹਿਣਗੀਆਂ, ਸਿਰਫ ਐਮਰਜੈਂਸੀ, ਟਰਾਮਾ ਅਤੇ ਆਈ. ਸੀ. ਯੂ. ਦੀ ਸਹੂਲਤ ਮਿਲੇਗੀ। ਇਸੇ ਤਰ੍ਹਾਂ ਜੀ. ਐੱਮ. ਸੀ. ਐੱਚ. ‘ਚ ਜੂਨੀਅਰ ਅਤੇ ਸੀਨੀਅਰ ਰੈਜ਼ੀਡੈਂਟ ਡਾਕਟਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਰੈਲੀ ਕੱਢੀ। ਈ-ਬਲਾਕ ਤੋਂ ਨਾਅਰੇਬਾਜ਼ੀ ਕਰਦੇ ਹੋਏ ਸੈਕਟਰ-32 ਦੀ ਮਾਰਕੀਟ, ਐੱਸ. ਡੀ. ਕਾਲਜ ਦੇ ਵੱਲ ਸੜਕ ਤੱਕ ਮਾਰਚ ਕੀਤਾ। ਇਸ ਦੌਰਾਨ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਲਾਜ ਲਈ ਲੰਬੀ ਉਡੀਕ ਕਰਨ ਤੋਂ ਬਾਅਦ, ਬਹੁਤ ਸਾਰੇ ਮਰੀਜ਼ ਦਰਦ ਨਾਲ ਵਾਪਸ ਪਰਤ ਗਏ। ਇਸੇ ਤਰ੍ਹਾਂ ਪੀ. ਜੀ. ਆਈ. ‘ਚ ਵੀ ਹਾਲਾਤ ਗੰਭੀਰ ਰਹੇ। ਦਰ-ਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਦੂਰ-ਦਰਾਡੇ ਤੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਹੁੰਚੇ ਮਰੀਜ਼ ਸ਼ਾਮ ਨੂੰ ਬੇਵੱਸ ਹੋ ਕੇ ਘਰ ਪਰਤਦੇ ਨਜ਼ਰ ਆਏ। ਜੀ. ਐੱਮ. ਸੀ. ਐੱਚ.-32 ‘ਚ ਓ. ਪੀ. ਡੀ. ਸਵੇਰੇ 8.30 ਵਜੇ ਸ਼ੁਰੂ ਹੋਈ, ਜਿੱਥੇ ਸੀਨੀਅਰ ਕੰਸਲਟੈਂਟ ਨੇ ਮਰੀਜ਼ਾਂ ਨੂੰ ਦੇਖਿਆ। ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹੀਆਂ।

ਹਾਲਾਂਕਿ, ਕੁੱਝ ਸਰਜਰੀਆਂ ਨੂੰ ਛੱਡ ਕੇ, ਅੱਖਾਂ ਦੇ ਵਿਭਾਗ ਵਿਚ ਚੋਣਵੀਆਂ ਸਰਜਰੀਆਂ ਨਹੀਂ ਕੀਤੀਆਂ ਗਈਆਂ ਸਨ। ਇੱਥੇ ਔਸਤਨ 60 ਤੋਂ 70 ਚੋਣਵੀਆਂ ਸਰਜਰੀਆਂ ਕੀਤੀਆਂ ਜਾਂਦੀਆਂ ਹਨ। ਆਰਥੋ ਵਿਭਾਗ ਦੇ ਡਾਕਟਰ ਕਰਨ ਸਿੰਗਲਾ ਅਨੁਸਾਰ ਇਨਸਾਫ਼ ਮਿਲਣ ਤੱਕ ਹੜਤਾਲ ਜਾਰੀ ਰਹੇਗੀ। ਦੂਜੇ ਪਾਸੇ ਆਈ. ਐੱਮ. ਏ ਚੰਡੀਗੜ੍ਹ ਵੀ ਹੜਤਾਲ ਦੇ ਸਮਰਥਨ ਵਿਚ ਹੈ। ਪ੍ਰਧਾਨ ਡਾ. ਪਵਨ ਕੁਮਾਰ ਬਾਂਸਲ ਅਨੁਸਾਰ ਕੋਲਕਾਤਾ ‘ਚ ਮਹਿਲਾ ਰੈਜ਼ੀਡੈਂਟ ਡਾਕਟਰ ਨਾਲ ਵਾਪਰੀ ਘਟਨਾ ਸ਼ਰਮਨਾਕ ਹੈ। ਇਸ ਕਾਰਨ ਅਸੀਂ 24 ਘੰਟੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਾਂਗੇ। ਸੈਕਟਰ-17 ਵਿਚ ਕੈਂਡਲ ਮਾਰਚ ਕੱਢਿਆ ਜਾਵੇਗਾ। ਐਮਰਜੈਂਸੀ ਨੂੰ ਛੱਡ ਕੇ ਓ. ਪੀ. ਡੀ. ਸੇਵਾ ਬੰਦ ਰਹੇਗੀ। ਦੂਜੇ ਪਾਸੇ ਹੜਤਾਲ ਦੇ ਮੱਦੇਨਜ਼ਰ ਪੀ. ਜੀ. ਆਈ ਦੇ ਰੈਜ਼ੀਡੈਂਟ ਡਾਕਟਰਾਂ ਦੇ ਕੈਂਪਸ ਵਿਚ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਡਾਇਰੈਕਟਰ ਡਾਕਟਰ ਵਿਵੇਕ ਲਾਲ ਅਨੁਸਾਰ ਘਟਨਾ ਬਹੁਤ ਗੰਭੀਰ ਹੈ। ਜਿੱਥੋਂ ਤੱਕ ਕੈਂਪਸ ਵਿਚ ਸੁਰੱਖਿਆ ਦਾ ਸਵਾਲ ਹੈ, 14 ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਵਿਚ ਮਹਿਲਾ ਡਾਕਟਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਰੈਜ਼ੀਡੈਂਟ ਡਾਕਟਰਾਂ ਜਾਂ ਮਹਿਲਾ ਸਿਹਤ ਸੰਭਾਲ ਕਰਮਚਾਰੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ। ਸ਼ਾਮ ਨੂੰ ਫੈਕਲਟੀ ਅਤੇ ਰੈਜ਼ੀਡੈਂਟ ਡਾਕਟਰਾਂ ਦੇ ਨਾਲ ਪੀ. ਜੀ. ਆਈ ਦੇ ਵੱਖ-ਵੱਖ ਵਿਭਾਗਾਂ ਦੇ ਸਿਹਤ ਕਰਮਚਾਰੀਆਂ ਨੇ ਸੁਖਨਾ ਝੀਲ ‘ਤੇ ਕੈਂਡਲ ਮਾਰਚ ਵੀ ਕੱਢਿਆ।OPDs will be completely closed today.

also read :- ISRO ਨੇ ਭਰੀ ਇਤਿਹਾਸਿਕ ਉਡਾਣ, ਅਰਥ ਆਬਜ਼ਰਵੇਸ਼ਨ ਸੈਟੇਲਾਈਟ EOS-08 ਦੀ ਸਫਲ ਲਾਂਚਿੰਗ

ਫੈਕਲਟੀ ਐਸੋ. ਦੇ ਪ੍ਰਧਾਨ ਪ੍ਰੋ. ਧੀਰਜ ਖੁਰਾਣਾ ਦਾ ਕਹਿਣਾ ਹੈ ਕਿ ਇਹ ਇਕ ਘਰ ਦਾ ਨਹੀਂ, ਪੂਰੇ ਦੇਸ਼ ਦਾ ਮਾਮਲਾ ਹੈ। ਹੁਣ ਤੱਕ ਕੰਮ ਵਾਲੀ ਥਾਂ ਨੂੰ ਸੁਰੱਖਿਅਤ ਮੰਨਿਆ ਜਾਂਦਾ ਰਿਹਾ ਹੈ ਪਰ ਹਸਪਤਾਲ ਵਿਚ ਹੀ ਅਜਿਹੀ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੀ.ਜੀ.ਆਈ ਰੈਜ਼ੀਡੈਂਟ ਡਾਕਟਰਾਂ ਦੀ ਉਪ ਪ੍ਰਧਾਨ ਡਾ. ਸਮ੍ਰਿਤੀ ਠਾਕੁਰ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਮੇਰੀ ਰਾਤ ਦੀ ਸ਼ਿਫਟ ਸੀ। ਉਹ ਇੰਨੀ ਡਰ ਗਈ ਸੀ ਕਿ ਡਿਊਟੀ ਤੋਂ ਬਾਅਦ ਸੈਕਟਰ-11 ਸਥਿਤ ਆਪਣੇ ਕਮਰੇ ‘ਚ ਜਾਂਦੇ ਸਮੇਂ ਵੀ ਉਸ ਨੂੰ ਡਰ ਲੱਗ ਰਿਹਾ ਸੀ। ਪਰਿਵਾਰ ਵਾਲੇ ਫ਼ੋਨ ਕਰਦੇ ਹਨ ਅਤੇ ਪੁੱਛਦੇ ਹਨ ਕਿ ਕਿੱਥੇ ਹੋ, ਕੰਮ ’ਤੇ ਹੋਵੇ ਤਾਂ ਉਨ੍ਹਾਂ ਨੂੰ ਤਸੱਲੀ ਹੁੰਦੀ ਹੈ। ਪੀ. ਜੀ. ਆਈ. ਫੈਕਲਟੀ ਐਸੋ. ਨੇ ਕਿਹਾ ਕਿ 2017 ਤੋਂ ਕੇਂਦਰੀ ਸੁਰੱਖਿਆ ਕਾਨੂੰਨ (ਸੀ.ਪੀ.ਏ) ਨੂੰ ਲਾਗੂ ਕਰਨ ਦੀ ਗੱਲ ਕਰ ਰਹੇ ਹਨ। ਹੁਣ ਲਾਗੂ ਕਰਨ ਦਾ ਸਮਾਂ ਆ ਗਿਆ ਹੈ।

ਜੀ. ਐੱਮ. ਐੱਸ. ਐੱਚ-16 ਦੀ ਓ. ਪੀ. ਡੀ ਵਿਚ ਵੇਟਿੰਗ ਟਾਈਮ ਵੱਧ ਗਿਆ ਕਿਉਂਕਿ 125 ਰੈਜ਼ੀਡੈਂਟ ਡਾਕਟਰ (ਡਿਪਲੋਮਾ ਇਨ ਨੈਸ਼ਨਲ ਬੋਰਡ ਪੀ.ਜੀ ਸਟੂਡੈਂਟ) ਹੜਤਾਲ ’ਤੇ ਹਨ। ਸ਼ਨੀਵਾਰ ਨੂੰ ਜੀ.ਐੱਮ.ਐੱਸ.ਐੱਚ. ਵਿਚ ਮਰੀਜ਼ਾਂ ਦੀ ਗਿਣਤੀ ਵੱਧ ਸਕਦੀ ਹੈ। ਇਸ ਦੇ ਮੱਦੇਨਜ਼ਰ ਸਿਹਤ ਡਾਇਰੈਕਟਰ ਡਾ. ਸੁਮਨ ਸਿੰਘ ਦਾ ਕਹਿਣਾ ਹੈ ਕਿ ਉਹ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਐਮਰਜੈਂਸੀ ਅਤੇ ਗਾਇਨੀ ਵਿਭਾਗ ਬਿਨਾਂ ਕਿਸੇ ਸਮੱਸਿਆ ਦੇ ਕੰਮ ਕਰ ਰਿਹਾ ਹੈ।OPDs will be completely closed today.

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...