Friday, December 27, 2024

ਘਰ ਅੰਦਰ ਵੜ ਕੇ ਹਮਲਾਵਰਾਂ ਨੇ NRI ਨੂੰ ਮਾਰੀਆਂ ਤਿੰਨ ਗੋਲੀਆਂ

Date:

Open hooliganism in Amritsar!
ਅੰਮ੍ਰਿਤਸਰ ਦੇ ਪਿੰਡ ਦਰਬੁਰਜੀ ਦੇ ਵਿੱਚ ਦਿਨ ਦਿਹਾੜੇ ਤੜਕਸਾਰ ਇੱਕ ਘਰ ਦੇ ਉੱਪਰ ਦੋ ਨੌਜਵਾਨਾਂ ਦੇ ਵੱਲੋਂ ਚਲਾਈਆਂ ਗਈਆਂ ਗੋਲੀਆਂ। ਜਾਣਕਾਰੀ ਅਨੁਸਾਰ ਅੱਜ ਸਵੇਰੇ 7.30 ਵਜੇ ਦੇ ਕਰੀਬ ਅਮਰੀਕਾ ਵਾਸੀ ਸੁਖਚੈਨ ਸਿੰਘ ਉਰਫ ਰਿੰਕੂ ਪੁੱਤਰ ਸ਼ਰਮ ਸਿੰਘ ਦੇ ਘਰ ਵਿਚ ਦੋ ਵਿਅਕਤੀ ਦਾਖਲ ਹੋਏ, ਜਿਨ੍ਹਾਂ ਨੇ ਰਿੰਕੂ ਨੂੰ ਤਿੰਨ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ। ਨੌਜਵਾਨ ਰਿੰਕੂ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।Open hooliganism in Amritsar!

ਇਸ ਮੌਕੇ ਘਰ ਵਿੱਚ ਹਾਜ਼ਰ ਪਰਿਵਾਰਕ ਮੈਂਬਰ ਅਤੇ ਬੱਚੇ ਹਮਲਾਵਰਾਂ ਅੱਗੇ ਹੱਥ ਜੋੜਦੇ ਰਹੇ ਕਿ ਸਾਡੇ ਘਰਦਿਆਂ ਨੂੰ ਗੋਲੀਆਂ ਨਾ ਮਾਰੋ ਪਰ ਉਨ੍ਹਾਂ ਨੇ ਫਾਇਰਿੰਗ ਜਾਰੀ ਰੱਖੀ।  ਇਹ ਸਾਰੀ ਘਟਨਾ ਘਰ ਦੇ ਅੰਦਰ ਲੱਗਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਸੂਚਨਾ ਮਿਲਣ ਉਤੇ ਪੁਲਿਸ ਦੇ ਵੱਲੋਂ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਦੱਸ ਦਈਏ ਕਿ ਸੁਖਚੈਨ ਸਿੰਘ ਦੇ ਦੋ ਬੱਚੇ ਇੱਕ ਲੜਕਾ ਅਤੇ ਇੱਕ ਲੜਕੀ , ਜੋ ਕਿ ਪਹਿਲੀ ਪਤਨੀ ਦੇ ਹਨ। ਸੁਖਚੈਨ ਸਿੰਘ ਨੇ ਦੂਜਾ ਵਿਆਹ ਕਰਵਾਇਆ ਸੀ।

also read :- ਕੰਗਨਾ ਰਣੌਤ ਦੀ Emergency ਨੂੰ ਲੈ ਕੇ ਪੰਜਾਬ ‘ਚ ਵਿਵਾਦ, SGPC ਨੇ ਭੇਜਿਆ Legal ਨੋਟਿਸ

ਦਸ ਦਈਏ ਕਿ ਇੱਕ ਮਹੀਨਾ ਪਹਿਲਾਂ ਅਮਰੀਕਾ ਤੋਂ ਪਰਤੇ ਸੁਖਚੈਨ ਸਿੰਘ ਅੰਮ੍ਰਿਤਸਰ ਵਿੱਚ ਇਨਵੈਸਟਮੈਂਟ ਕਰ ਰਿਹਾ ਹੈ। ਉਸ ਨੇ  ਇੱਕ ਹੋਟਲ ਖਰੀਦ ਕੇ ਵਪਾਰ ਸ਼ੁਰੂ ਕੀਤਾ ਸੀ। ਕੁਝ ਦਿਨ ਪਹਿਲਾਂ ਸੁਖਚੈਨ ਸਿੰਘ ਨੇ ਇੱਕ ਮਹਿੰਗੀ ਗੱਡੀ ਖਰੀਦੀ ਸੀ। ਹਮਲਾਵਰਾਂ ਨੇ ਸੁਖਚੈਨ ਸਿੰਘ ਤੋਂ ਗੱਡੀ ਦੀ ਆਰ ਸੀ ਮੰਗ ਕੀਤੀ ਗਈ ਪਰ ਸੁਖਚੈਨ ਸਿੰਘ ਨੇ ਮਨ੍ਹਾਂ ਕਰ ਦਿੱਤਾ, ਜਿਸ ਤੋਂ ਬਾਅਦ ਹਮਲਾਵਰਾਂ ਨੇ ਉਨ੍ਹਾਂ ਉਤੇ ਫਾਇਰਿੰਗ ਕਰ ਦਿੱਤੀ।Open hooliganism in Amritsar!

Share post:

Subscribe

spot_imgspot_img

Popular

More like this
Related