Saturday, January 18, 2025

ਗੁਰਬਾਣੀ ਪ੍ਰਸਾਰਣ ਲਈ ਜਲਦ ਮੰਗੇ ਜਾਣਗੇ ਖੁੱਲ੍ਹੇ ਟੈਂਡਰ- SGPC ਪ੍ਰਧਾਨ ਧਾਮੀ

Date:

ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਲਾਈਵ ਪ੍ਰਸਾਰਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਨਿੱਜੀ ਚੈਨਲ ਨੂੰ ਰਾਈਟ ਦੇਣ ’ਤੇ ਸਵਲ ਚੁੱਕੇ ਸਨ ।ਜਿਸ ਤੋਂ ਬਾਅਦ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਜਿਸ ਕੰਪਨੀ ਦੇ ਕੋਲ ਗੁਰਬਾਣੀ ਦੇ ਲਾਈਵ ਪ੍ਰਸ਼ਾਰਣ ਦਾ ਕੰਟਰੈਕਟ ਸੀ ਉਹ ਹੁਣ ਖ਼ਤਮ ਹੋਣ ਜਾ ਰਿਹਾ ਹੈ। ਇਸ ਲਈ ਹੁਣ ਐਸਜੀਪੀਸੀ ਵੱਲੋਂ ਨਵਾਂ ਟੈਂਡਰ ਜਾਰੀ ਕੀਤਾ ਜਾਵੇਗਾ ਅਤੇ ਇਹ ਟੈਂਡਰ ਓਪਨ ਹੋਵੇਗਾ। ਕੋਈ ਵੀ ਚੈਨਲ ਇਸ ਦੇ ਲਈ ਅਪਲਾਈ ਕਰ ਸਕਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਨੂੰ ਨਸੀਹਤ ਦਿੱਤੀ ਕੀ ਉਹ ‘ਗੁਰਬਾਣੀ ਵੇਚਣ’ ਜਿਹੀ ਸ਼ਬਦਾਵਲੀ ਤੋਂ ਗੁਰੇਜ਼ ਕਰਨ।Open tenders will be invited soon

ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਜਿਨੜੇ ਵੀ ਚੈਨਲ ਜਾਰੀ ਹਦਾਇਤਾਂ ਦੀ ਪਾਲਣਾ ਕਰਨਗੇ ਉਨ੍ਹਾਂ ਨੂੰ ਹੀ ਟੈਂਡਰ ਭਰਨ ਦਾ ਅਧਿਕਾਰ ਹੋਵੇਗਾ। ਇਸ ਦੇ ਨਾਲ ਹੀ ਜੋ ਵੀ ਸ਼ਰਤਾਂ ਹੋਣਗੀਆਂ ਉਨ੍ਹਾਂਦਾ ਪਾਲਣ ਕਰਨਾ ਪਵੇਗਾ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਾਨੂੰ ਹੁਣ ਸਰਕਾਰ ਸਿਆਸਤ ਕਰਨਾ ਨਹੀਂ ਦੱਸ ਸਕਦੀ । ਉਨ੍ਹਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੇ ਪੱਕੇ ਸਿਪਾਹੀ ਹਾਂ ਅਤੇ ਹਮੇਸ਼ਾ ਹੀ ਰਹਾਂਗੇ। ਇਸ ਤੋ ਇਲਾਵਾ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹ ਕਿ,ਕੀ ਹੁਣ ਸਾਨੂੰ  ਸਰਕਾਰ ਸਿਧਾਂਤ ਸਮਝਾਵੇਗੀ।Open tenders will be invited soon

also read :- ਮਾਈ ਭਾਗੋ ਏ.ਐਫ.ਪੀ.ਆਈ. ਵਿਖੇ ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਦਾ ਪਲੇਠਾ ਸੈਸ਼ਨ ਇਸ ਵਰ੍ਹੇ ਤੋਂ ਹੋਵੇਗਾ ਸ਼ੁਰੂ: ਦਾਖ਼ਲਾ ਪ੍ਰੀਖਿਆ ਲਈ 28 ਮਈ ਤੱਕ ਕੀਤਾ ਜਾ ਸਕਦੈ…

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਗੁਰਬਾਣੀ ਪ੍ਰਸਾਰਣ ਦਾ ਸਾਰਾ ਖਰਚ ਪੰਜਾਬ ਸਰਕਾਰ ਚੁੱਕਣ ਦੇ ਲਈ ਤਿਆਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਐਸਜੀਪੀਸੀ ’ਤੇ ਵੀ ਸਵਾਲ ਚੁੱਕੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਐਸਜੀਪੀਸੀ ਗੁਰਦੁਆਰਾ ਸਾਹਿਬ ਦੀ ਸਾਂਭ-ਸਂਭਾਲ ਕਰੇ…ਸਰਭ ਸਾਂਝੀ ਗੁਰਬਾਣੀ ਦੇ ਪ੍ਰਸਾਰਣ ਲਈ ਸਾਰਾ ਖਰਚ ਪੰਜਾਬ ਸਰਕਾਰ ਚੁੱਕਣ ਨੂੰ ਤਿਆਰ ਹੈ…ਪਰ ਸੰਗਤ ਸਭ ਜਾਣਦੀ ਹੈ ਕਮੇਟੀ ਦੇ ਪ੍ਰਧਾਨ ਸਾਬ੍ਹ ਕਿਹਦੇ ਕਹਿਣ ’ਤੇ ਜਵਾਬ ਦਿੰਦੇ ਹਨ ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੁਰਬਾਣੀ ਸਰਭ ਸਾਂਝੀ ਹੈ.ਪਰ ਇਸ ਦਾ ਪ੍ਰਸਾਰਣ ਸਿਰਫ ਬਾਦਲਾਂ ਦੇ ਚੈਨਲ ਉੱਤੇ ਹੀ ਕਿਉਂ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬਾਦਲ ਦਾ ਚੈਨਲ ਸਭ ਤੋਂ ਮਹਿੰਗਾ ਬਣਾ ਰੱਖਿਆ ਹੈਪ ਚੈਨਲ ਦੇਖਣ ਲਈ ਕੈਨੇਡਾ-ਅਮਰੀਕਾ ਦੇ ਲੋਕ ਕਈ ਡਾਲਰਾਂ ਦਾ ਭੁਗਤਾਨ ਕਰਦੇ ਹਨ ਕਿਉਂਕਿ ਉਥੇ ਵੀ ਲੋਕ ਬਾਣੀ ਸੁਣਦੇ ਹਨ। ਇਸ ਲਈ ਮੈਂ ਕਿਹਾ ਕਿ ਸਭ ਨੂੰ ਬਾਣੀ ਪ੍ਰਸਾਰਣ ਫ੍ਰੀ ਹੋਣਾ ਚਾਹੀਦਾ ਹੈ।,ਫਿਰ ਚਾਹੇ ਜਿਹੜਾ ਮਰਜ਼ੀ ਚੈਨਲ ਦਿਖਾਵੇ।Open tenders will be invited soon

Share post:

Subscribe

spot_imgspot_img

Popular

More like this
Related