ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਸਮ ਦੇ ਵਿੱਚ ਲਗਾਤਰ ਹੀ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਿਸਾਨਾਂ ਦੀ ਚਿੰਤਾ ਵੀ ਲਗਾਤਰ ਵੱਧਦੀ ਹੋਈ ਨਜ਼ਰ ਆ ਰਹੀ ਹੈ ਪਰ ਲੱਗ ਰਿਹਾ ਸੀ ਕੇ ਸ਼ਇਦ ਕੁੱਝ ਫ਼ਸਲਾਂ ਬਚ ਜਾਣਗੀਆਂ ਕਿਉਕਿ ਪੰਜਾਬ ਦੇ ਵਿਚ ਮੌਸਮ ਇਕ ਦਮ ਸਹੀ ਹੋ ਗਿਆ ਸੀ ਪਰ ਹੁਣ ਲੱਗ ਰਿਹਾ ਹੈ ਕੇ ਫ਼ਸਲਾਂ ਇਸ ਵਾਰ ਪੂਰੀ ਤਰਾਂ ਬਰਬਾਦ ਹੋਕੇ ਹੀ ਰਹਿਣਗੀਆਂ ਕਿਉਕਿ ਮੌਸਮ ਲਗਾਤਰ ਹੀ ਆਪਣਾ ਰੁੱਖ ਬਦਲਦਾ ਨਜਰ ਆ ਰਿਹਾOrange Alert about the weather
ਦਰਸਲ : ਪੰਜਾਬ ‘ਚ ਬੀਤੇ ਦਿਨ ਪਏ ਭਾਰੀ ਮੀਂਹ ਅਤੇ ਗੜ੍ਹੇਮਾਰੀ ਨੇ ਜਿੱਥੇ ਫ਼ਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ, ਉੱਥੇ ਹੀ ਹੁਣ ਅਗਲੇ ਦਿਨਾਂ ਦੇ ਮੌਸਮ ਨੂੰ ਲੈ ਕੇ ਕਿਸਾਨਾਂ ਦੀ ਪਰੇਸ਼ਾਨੀ ਹੋਰ ਵੀ ਵੱਧ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ 30-31 ਤਾਰੀਖ਼ ਲਈ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਸੂਬੇ ‘ਚ ਮੀਂਹ ਅਤੇ ਗੜ੍ਹੇਮਾਰੀ ਦੇ ਨਾਲ ਹੀ ਤੇਜ਼ ਹਵਾਵਾਂ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ।ਪਹਿਲਾਂ ਤੋਂ ਹੀ ਘਬਰਾਏ ਕਿਸਾਨਾਂ ਦੀਆਂ ਮੁਸ਼ਕਲਾਂ ਹੁਣ ਹੋਰ ਵੀ ਵੱਧ ਗਈਆਂ ਹਨ। ਫਿਲਹਾਲ ਮੌਸਮ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਕਿਸੇ ਵੀ ਫ਼ਸਲ ਨੂੰ ਪਾਣੀ ਨਾ ਲਾਉਣ ਅਤੇ ਸਪਰੇਅ ਆਦਿ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਕਿਸਾਨ ਕਣਕ ਦੀ ਫ਼ਸਲ ਨੂੰ ਡਿੱਗਣ ਤੋਂ ਬਚਾਉਣ ਲਈ ਪਾਣੀ ਨਾ ਲਾਉਣ ਅਤੇ ਪਾਣੀ ਦੀ ਨਿਕਾਸੀ ਦਾ ਉਚਿੱਤ ਪ੍ਰਬੰਧ ਕਰਨ। ਸਰ੍ਹੋਂ ਦੀ ਫ਼ਸਲ ਦੀ ਕਟਾਈ ਦਾ ਕੰਮ ਅਜੇ ਸ਼ੁਰੂ ਨਾ ਕੀਤਾ ਜਾਵੇ।Orange Alert about the weather
ਜ਼ਿਆਦਾ ਝਾੜ ਲੈਣ ਵਾਲੀਆਂ ਸਬਜ਼ੀਆਂ ਟਮਾਟਰ, ਬੈਂਗਣ, ਭਿੰਡੀ ਨੂੰ ਉਚਿੱਤ ਸਮੇਂ ‘ਤੇ ਤੋੜਿਆ ਜਾਵੇ ਅਤੇ ਲੋੜ ਮੁਤਾਬਕ 4-5 ਦਿਨਾਂ ਦੇ ਫ਼ਰਕ ਮਗਰੋਂ ਸਿੰਚਾਈ ਕੀਤੀ ਜਾਵੇ। ਇਸ ਤੋਂ ਇਲਾਵਾ ਕਿਸਾਨ ਅੰਬ ਦੇ ਪੌਦਿਆਂ ਨੂੰ ਰੋਗ ਤੋਂ ਬਚਾਉਣ ਲਈ 1 ਮਿਲੀਲੀਟਰ ਕੰਟਾਫ਼ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਮੌਸਮ ਸਾਫ਼ ਹੋਣ ‘ਤੇ ਹੀ ਛਿੜਕਣ।Orange Alert about the weather
ALSO READ : ਰਾਹੁਲ ਗਾਂਧੀ ਦੇ ਮਾਮਲੇ ‘ਤੇ ਜਰਮਨੀ ਦੀ ਪ੍ਰਤੀਕਿਰਿਆ