ਧਾਰਮਿਕ ਸਥਾਨਾਂ ਤੇ ਲਾਊਡ ਸਪੀਕਰ ਦੀ ਮਨਾਹੀ ਦੇ ਹੁਕਮ ਜਾਰੀ

ਫਰੀਦਕੋਟ 3 ਜੁਲਾਈ,

ਡਿਪਟੀ ਕਮਿਸ਼ਨਰ ਨੇ ਅੱਜ ਸਮੂਹ ਐਸ.ਡੀ.ਐਮਜ਼ ਅਤੇ ਪੁਲਿਸ ਵਿਭਾਗ ਨੂੰ ਲਾਊਡ ਸਪੀਕਰਾਂ ਦੇ ਇਸਤੇਮਾਲ ਸਬੰਧੀ ਸਖਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਿਲ੍ਹੇ ਵਿੱਚ ਕਿਸੇ ਵੀ ਧਾਰਮਿਕ ਸੰਸਥਾ ਜਾਂ ਮੈਰਿਜ ਪੈਲੇਸ਼ਾਂ ਅਤੇ ਨਿੱਜੀ ਵਰਤੋਂ ਦੌਰਾਨ ਲਾਊਡ ਸਪੀਕਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਇਸਤੇਮਾਲ ਕਰਨ ਤੇ ਮੁਕੰਮਲ ਰੋਕ ਬਣਾਈ ਜਾਣੀ ਯਕੀਨੀ ਬਣਾਈ ਜਾਵੇ।

ਉਨ੍ਹਾਂ ਕਿਹਾ ਕਿ ਖਾਸ ਧਾਰਮਿਕ ਸਮਾਗਮਾਂ ਦੌਰਾਨ ਵੀ ਪ੍ਰਵਾਨਗੀ ਜਾਂ ਇਜਾਜ਼ਤ ਲੈ ਕੇ ਲਾਊਡ ਸਪਕੀਰ ਚਲਾਉਣ ਵਿੱਚ ਵੀ ਆਵਾਜ਼ 10 ਡੀ.ਬੀ(ਏ) ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਮਾਪਦੰਡ ਦੀ ਨਿਗਰਾਨੀ ਲਈ ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੁਮਾਇੰਦਿਆ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰ ਦੇ ਹੁਕਮ ਸਬੰਧੀ ਸ਼ੋਰ ਮਾਨੀਟਰਿੰਗ ਯੰਤਰਾਂ ਦੀ ਖਰੀਦ ਕਰਨ ਦੇ ਹੁਕਮ ਵੀ ਜਾਰੀ ਕੀਤੇ।

ਇਨ੍ਹਾਂ ਹੁਕਮਾਂ ਤਹਿਤ ਰਾਤ ਦੇ ਸਮੇਂ ਆਡੀਟੋਰੀਅਮ, ਕਾਨਫਰੰਸ ਰੂਮ, ਕਮਿਊਨਿਟੀ ਹਾਲ, ਬੈਂਕੁਏਟ ਹਾਲਾਂ ਨੂੰ ਛੱਡ ਕੇ ਹੋਰ ਕਿਸੇ ਵੀ ਸਥਾਨ ਤੇ ਲਾਊਡ ਸਪੀਕਰ, ਪਬਲਿਕ ਐਡਰੈਸ ਸਿਸਟਮ, ਸੰਗੀਤ ਯੰਤਰ ਅਤੇ ਸਾਊਂਡ ਐਂਪਲੀਫਾਇਰ ਨਾ ਵਜਾਉਣ ਸਬੰਧੀ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਸੱਭਿਆਚਾਰ ਜਾਂ ਧਾਰਮਿਕ ਤਿਉਹਾਰ ਮੌਕੇ, ਜੋਂ 15 ਦਿਨਾਂ ਤੋਂ ਵੱਧ ਨਾ ਹੋਵੇ, ਰਾਤ ਦੇ 10 ਵਜੇ ਤੋਂ 12 ਵਜੇ ਅੱਧੀ ਰਾਤ ਨੂੰ ਛੱਡ ਕੇ ਅਤੇ ਸ਼ੋਰ ਦਾ ਪੱਧਰ 10 ਡੀ.ਬੀ.(ਏ) ਤੋਂ ਵੱਧ ਨਹੀਂ ਹੋਣਾ ਚਾਹੀਦਾ। ਆਵਾਜ ਪ੍ਰਣਾਲੀ ਜਾਂ ਆਵਾਜ ਪੈਦਾ ਕਰਨ ਵਾਲੇ ਯੰਤਰ ਦਾ ਸ਼ੋਰ ਪੱਧਰ ਵੀ ਨਿੱਜੀ ਸਥਾਨ ਤੇ 5 ਡੀ.ਬੀ (ਏ) ਤੋਂ ਵੱਧ ਨਹੀਂ ਹੋਣਾ ਚਾਹੀਦਾ।

ਡਿਪਟੀ ਕਮਿਸ਼ਨਰ ਵੱਲੋਂ ਪੁਲਿਸ ਅਤੇ ਐਸ.ਡੀ.ਐਮਜ਼ ਦਫਤਰਾਂ ਨੂੰ ਇਸ ਸਬੰਧੀ ਕੀਤੀ ਗਈ ਕਾਰਵਾਈ ਦੀ ਹਫਤਾਵਾਰੀ ਰਿਪੋਰਟ ਦਫਤਰ ਡਿਪਟੀ ਕਮਿਸ਼ਨਰ ਵਿਖੇ ਜ੍ਮ੍ਹਾ ਕਰਵਾਉਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

[wpadcenter_ad id='4448' align='none']