ਜ਼ਿਲੇ ਵਿਚ ਹਰ ਮਹੀਨੇ ਪਾਣੀ ਦੇ ਸੈਂਪਲ ਭਰਣ ਦੇ ਜਾਰੀ ਕੀਤੇ ਹੁਕਮ : ਡਾਕਟਰ ਚੰਦਰ ਸ਼ੇਖਰ ਕੱਕੜ

 ਫਾਜਿਲਕਾ 19 ਜੁਲਾਈ

ਡਾਇਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਫ਼ਾਜ਼ਿਲਕਾ ਵਲੋ ਪਿੰਡਾਂ ਵਿੱਚ ਘਰ ਘਰ ਸਰਵੇ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਦਸਤ ਅਤੇ ਉਲਟੀ ਦੇ ਬੱਚਿਆ ਦਾ ਡਾਟਾ ਲਿਆ ਜਾ ਰਿਹਾ ਹੈ ਅਤੇ ਵਿਭਾਗ ਵਲੋ ਚੱਲ ਰਹੀ  ਸਟੌਪ  ਡਾਇਰੀਆ ਮੁਹਿੰਮ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਬਾਰੇ ਜਾਨਕਾਰੀ ਦਿੰਦੇ ਹੋਏ ਜਿਲਾ ਮਹਾਮਾਰੀ ਅਫਸਰ ਡਾ ਸੁਨੀਤਾ ਕੰਬੋਜ ਨੇ ਦੱਸਿਆ ਕਿ ਘਰ ਘਰ ਸਰਵੇ ਸ਼ੁਰੂ ਕਰਨ ਦਾ ਮਕਸਦ ਹੈ ਕਿ ਉਸ ਖੇਤਰ ਦੀ ਪਹਿਚਾਣ ਹੋ ਸਕੇ ਜਿਥੇ ਦਸਤ ਉਲਟੀ ਅਤੇ ਟਾਈਫਾਇਡ ਦੇ ਕੇਸ ਹੈ ਤਾਂਕਿ ਬੀਮਾਰੀ ਨੂੰ  ਫੈਲਣ ਤੋ ਰੋਕਿਆ ਜਾ ਸਕੇ।

ਸਿਵਿਲ ਸਰਜਨ ਡਾ ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਸਾਰੇ ਐੱਸ ਐਮ ਓ ਨੂੰ ਪਾਣੀ ਦੇ ਸੈਂਪਲ  ਲੈਣ ਸੰਬਧੀ ਹਿਦਾਇਤਾਂ ਜਾਰੀ ਕਰ ਦਿਤੀਆਂ ਗਈਆਂ ਹਨ. ਉਹਨਾਂ ਦੱਸਿਆ ਕਿ ਇਸ ਸੀਜਨ ਵਿੱਚ ਫਾਜ਼ਿਲਕਾ ਜ਼ਿਲੇ ਦੇ ਵੱਖ ਵੱਖ ਪਿੰਡਾਂ ਅਤੇ ਸਾਰੇ ਸ਼ਹਿਰਾਂ ਦੇ ਕੁਲ 200 ਪਾਣੀ ਦੇ ਸੈਂਪਲ ਲਏ ਜਾਣਗੇ ਤਾਂਕਿ ਪਾਣੀ ਨਾਲ ਹੋਣ ਵਾਲੀਆ ਬੀਮਾਰੀਆਂ ਜਿਵੇਂ ਡਾਇਰੀਆ, ਟਾਈਫਾਈਡ, ਹੈਜਾ ਹੈਪੀਟਾਇਟਸ ਆਦਿ ਬੀਮਾਰੀ ਨੂੰ ਸਮੇਂ ਸਿਰ ਰੋਕਿਆ ਜਾ ਸਕੇ. ਸਰਵੇ ਦੋਰਾਨ ਲੋਕਾਂ ਨੂੰ ਓ ਆਰ ਏਸ ਘੋਲ ਅਤੇ ਘਰ ਵਿਚ ਨਿੰਬੂ ਪਾਣੀ ਦਾ ਘੋਲ, ਹੱਥ ਧੋਣ ਦੇ ਤਰੀਕੇ, ਸਾਫ ਸਫਾਈ ਬਾਰੇ ਸਿਹਤ ਸਟਾਫ ਜਾਗਰੂਕ ਕੀਤਾ ਜਾ ਰਿਹਾ ਹੈ. ਉਹਨਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਵਿਖੇ ਡਾਕਟਰ ਨੂੰ ਹਿਦਾਇਤ ਕੀਤੀ ਗਈ ਹੈ ਕਿ ਕਿਸੀ ਖੇਤਰ ਜਾ ਖਾਸ ਜਗਾ ਵਿੱਚ ਡਾਇਰੀਆ ਦੇ 3 ਜਾ 4 ਤੋ ਵੱਧ ਕੇਸ ਆਉਣ ਤਾਂ ਇਸ ਦੀ ਸੂਚਨਾ ਜਲਦੀ ਤੋ ਜਲਦੀ ਵਿਭਾਗ ਨੂੰ ਦਿੱਤੀ ਜਾਵੇ. ਇਸ ਦੇ ਨਾਲ-ਨਾਲ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾ ਦਸਤ ਅਤੇ ਉਲਟੀ ਹੋਣ ਤੇ ਬੱਚੇ ਨੂੰ ਸਰਕਾਰੀ ਹਸਪਤਾਲ ਵਿਖੇ ਡਾਕਟਰ ਕੋਲੋ ਜਾਂਚ ਕਰਵਾਈ ਜਾਵੇ ਜਿੱਥੇ  ਇਲਾਜ ਮੁਫਤ ਕੀਤਾ ਜਾਂਦਾ ਹੈ।

[wpadcenter_ad id='4448' align='none']