ਆਂਤਰਪ੍ਰਿਨਿਉਰਸ਼ਿਪ ਪ੍ਰੋਗਰਾਮ ਕੁੱਕ ਤੰਦੂਰ ਦਾ ਆਯੋਜਨ

ਆਂਤਰਪ੍ਰਿਨਿਉਰਸ਼ਿਪ ਪ੍ਰੋਗਰਾਮ ਕੁੱਕ ਤੰਦੂਰ ਦਾ ਆਯੋਜਨ

ਬਠਿੰਡਾ, 23 ਅਪ੍ਰੈਲ : ਸਥਾਨਕ ਸਟੇਟ ਇੰਸਟੀਚਿਉਟ ਆਫ ਹੋਟਲ ਮੈਨੇਜਮੈਂਟ ਵੱਲੋਂ ਔਰਤਾਂ ਵਿੱਚ ਆਂਤਰਪ੍ਰੀਨਿਉਰਸ਼ਿਪ ਸਕਿੱਲ ਵਿਕਸਿਤ ਕਰਨ ਲਈ ਆਂਤਰਪ੍ਰਿਨਿਉਰਸ਼ਿਪ ਪ੍ਰੋਗਾਮ ਕੁੱਕ ਤੰਦੂਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਠਿੰਡਾ ਕੈਂਟ ਵਿੱਚੋ ਫੌਜੀ ਜਵਾਨਾਂ ਦੇ ਪਰਿਵਾਰ ਦੇ ਮੈਂਬਰਾਂ ਸਮੇਤ 44 ਸਿਖਿਆਰਥਾਆ ਨੇ ਹਿੱਸਾ ਲਿਆ। ਇਹ ਸਿਖਲਾਈ ਸੈਰ ਸਪਾਟਾ ਮੰਤਰਾਲੇ, ਭਾਰਤ ਸਰਕਾਰ ਦੇ ਅਧੀਨ ਚਲਦੇ ਪ੍ਰੋਗਰਾਮ ਦੇ […]

ਬਠਿੰਡਾ, 23 ਅਪ੍ਰੈਲ : ਸਥਾਨਕ ਸਟੇਟ ਇੰਸਟੀਚਿਉਟ ਆਫ ਹੋਟਲ ਮੈਨੇਜਮੈਂਟ ਵੱਲੋਂ ਔਰਤਾਂ ਵਿੱਚ ਆਂਤਰਪ੍ਰੀਨਿਉਰਸ਼ਿਪ ਸਕਿੱਲ ਵਿਕਸਿਤ ਕਰਨ ਲਈ ਆਂਤਰਪ੍ਰਿਨਿਉਰਸ਼ਿਪ ਪ੍ਰੋਗਾਮ ਕੁੱਕ ਤੰਦੂਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਠਿੰਡਾ ਕੈਂਟ ਵਿੱਚੋ ਫੌਜੀ ਜਵਾਨਾਂ ਦੇ ਪਰਿਵਾਰ ਦੇ ਮੈਂਬਰਾਂ ਸਮੇਤ 44 ਸਿਖਿਆਰਥਾਆ ਨੇ ਹਿੱਸਾ ਲਿਆ। ਇਹ ਸਿਖਲਾਈ ਸੈਰ ਸਪਾਟਾ ਮੰਤਰਾਲੇ, ਭਾਰਤ ਸਰਕਾਰ ਦੇ ਅਧੀਨ ਚਲਦੇ ਪ੍ਰੋਗਰਾਮ ਦੇ ਅਤੰਰਗਤ ਕਰਵਾਈ ਗਈ।

ਇਸ ਸਿਖਲਾਈ ਚ ਸਿੱਖਿਆਰਥਿਆਂ ਨੂੰ ਆਈਐਚਐਮ ਦੇ ਅਧਿਆਪਕ ਸ਼੍ਰੀ ਅਭੀਕ ਪ੍ਰਮਾਨਿਕ, ਸ਼੍ਰੀ ਆਸ਼ੀਸ਼ ਨਿਖੰਜ, ਰਣਵੀਰ ਸਿੰਘ ਤੇ ਵਿਸ਼ਲ ਮਹਿੰਦੀਰੱਤਾ ਵੱਲੋਂ ਮੌਕਟੇਲ, ਤਦੂੰਰੀ, ਸਨੈਰਸ, ਇੰਡੀਅਨ ਗ੍ਰੇਵੀਆ, ਚਾਇਨੀਜ, ਬੇਕਰੀ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣੇ ਸਿਖਾਏ ਗਏ। ਅੱਜ ਕੋਰਸ ਪੂਰਾ ਹੋਣ ਦੇ ਦਿਨ ਸਿੱਖਿਆਰਥੀਆਂ ਵੱਲੋ ਟ੍ਰੇਨਿੰਗ ਵਿੱਚ ਸਿੱਖ ਕੇ ਬਣਾਏ ਗਏ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

ਇਸ ਦੌਰਾਨ ਸ਼੍ਰੀ ਮਤੀ ਸ਼ੁਸ਼ੀਲ ਗੌਤਮ, ਜਿਨ੍ਹਾਂ ਨੇ ਬਠਿੰਡਾ ਕੈਂਟ ਵਿੱਚ ਫੌਜੀ ਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਹ ਕੋਰਸ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਬਤੌਰ ਮੁੱਖ ਮਹਿਮਾਨ ਇਸ ਪਕਵਾਨਾਂ ਦੀ ਪ੍ਰਦਰਸ਼ਨੀ ਚ ਸ਼ਾਮਲ ਵੀ ਹੋਏ। ਕੋਰਸ ਪੂਰਾ ਕਰ ਚੁੱਕੇ ਸਿਖਿਆਰਥੀਆਂ ਨੂੰ ਸਮਾਪਣ ਸਮਾਰੋਹ ਵਿੱਚ ਸਰਟੀਫਿਕੇਟ ਵੰਡੇ ਗਏ।

ਪ੍ਰੋਗਰਾਮ ਕੋ-ਆਰਡੀਨੇਟਰ ਮੈਡਮ ਰੀਤੂ ਬਾਲਾ ਗਰਗ ਨੇ ਦੱਸਿਆ ਕਿ ਸਿਖਲਾਈ ਪੂਰੀ ਹੋਣ ਤੋਂ ਬਾਅਦ ਸਿਖਿਆਰਥੀ ਉੱਦਮੀ ਬਣ ਕੇ ਖਾਣ-ਪੀਣ ਦੇ ਖੇਤਰ ਵਿੱਚ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ ਅਤੇ ਇੰਸਟੀਚਿਊਟ ਵੱਲੋ ਉਨ੍ਹਾਂ ਦੀ ਪੂਰੀ ਤਰ੍ਹਾਂ ਹਰ ਤਰੀਕੇ ਨਾਲ ਸਹਾਇਕਤਾ ਨੂੰ ਸੰਬੋਧਨ ਕਰਦੇ ਕਿਹਾ ਕਿ ਪ੍ਰਾਹੁਣਾਚਾਰੀ ਦੇ ਖੇਤਰ ਵਿੱਚ ਉੱਦਮੀ ਬਣ ਕੇ ਔਰਤਾਂ ਜਿੱਥੇ ਖੁਦ ਕਾਮਯਾਬ ਹੋ ਸਕਦੀਆਂ ਹਨ, ਉੱਥੇ ਹੀ ਉਹ ਦੂਜਿਆਂ ਨੂੰ ਵੀ ਰੋਜਗਾਰ ਦੇਣ ਦੇ ਕਾਬਿਲ ਬਣ ਸਕਦੀਆਂ ਹਨ।                                          

Tags:

Latest

ਭਗਵੰਤ ਮਾਨ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਨੂੰ ਭਰਵਾਂ ਹੁੰਗਾਰਾ; ਮੈਗਾ ਪੀਟੀਐਮ ਵਿੱਚ 18 ਲੱਖ ਤੋਂ ਵੱਧ ਮਾਪਿਆਂ ਵੱਲੋਂ ਸ਼ਮੂਲੀਅਤ
ਗੈਂਗਸਟਰਵਾਦ ਦੇ ਖਿਲਾਫ਼ ਮਾਨ ਸਰਕਾਰ ਦੀ ਮੁਹਿੰਮ ਨੂੰ ਮਿਲ ਰਿਹਾ ਜਨਤਾ ਦਾ ਭਾਰੀ ਸਮਰਥਨ: ਬਲਤੇਜ ਪੰਨੂ
ਅਸੀਂ 13 ਅਪ੍ਰੈਲ ਨੂੰ 'ਬੇਅਦਬੀ' ਕਾਨੂੰਨ ਵਿੱਚ ਸੋਧ ਕਰਾਂਗੇ; ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋਵੇਗੀ: ਭਗਵੰਤ ਸਿੰਘ ਮਾਨ
ਹੁਣ ਪ੍ਰਧਾਨ ਮੰਤਰੀ ਮੋਦੀ ਲਈ ਅੱਗੇ ਵਧਣ ਅਤੇ ਅਸਲ ਵਿੱਚ 'ਜੰਗ ਰੋਕਣ' ਦੀ ਜ਼ਿੰਮੇਵਾਰੀ ਲੈਣ ਦਾ ਸਮਾਂ ਆ ਗਿਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ ਭਰ ਵਿੱਚ 'ਸਿਹਤ ਕ੍ਰਾਂਤੀ' ਨੇ ਪੈਰ ਪਸਾਰੇ; ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ