ਸਰਕਾਰੀ ਆਈ.ਟੀ.ਆਈ ਮਾਨਸਾ ਵਿਖੇ ਸਵੈ-ਰੁਜ਼ਗਾਰ ਸਬੰਧੀ ਸੈਮੀਨਾਰ ਦਾ ਆਯੋਜਨ 

ਮਾਨਸਾ, 16 ਦਸੰਬਰ :
ਐਮ.ਐਸ.ਐਮ.ਈ. (ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਿਜ਼) ਵੱਲੋਂ ਪ੍ਰਿੰਸੀਪਲ ਆਈ.ਟੀ.ਆਈ. ਮਾਨਸਾ ਗੁਰਮੇਲ ਸਿੰਘ ਮਾਖਾ ਦੀ ਅਗਵਾਈ ਹੇਠ ਸਿੱਖਿਆਰਥੀਆਂ ਦੀ ਜਾਗਰੂਕਤਾ ਲਈ ਸਵੈ-ਰੁਜ਼ਗਾਰ ਨਾਲ ਸਬੰਧਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਐਮ.ਐਸ.ਐਮ.ਈ. ਦੇ ਸਹਾਇਕ ਡਇਰੈਕਟਰ ਸ਼੍ਰੀ ਵਜੀਰ ਸਿੰਘ ਨੇ ਸਬਸਿਡੀ ਨਾਲ ਲੋਨ ਲੈਣ ਬਾਰੇ ਅਤੇ ਇੰਡਸਟਰੀ ਲਗਾਉਣ ਬਾਰੇ ਅਤੇ ਇੰਡਸਟਰੀ ਤੋਂ ਬਣੇ ਉਤਪਾਦਾਂ ਦੀ ਮਾਰਕੀਟਿੰਗ ਬਾਰੇ ਸਿੱਖਿਆਰਥੀਆਂ ਨੂੰ ਵਿਸਥਾਰਤ ਜਾਣਕਾਰੀ ਦਿੱਤੀ।
ਇਸ ਮੌਕੇ ਸਹਾਇਕ ਡਾਇਰੈਕਟਰ ਸ਼੍ਰੀਮਤੀ ਅਨੂਪਮਾ ਰਾਣੀ ਨੇ ਕਿਹਾ ਕਿ ਇਸ ਸੈਕਟਰ ਅਧੀਨ ਇੰਡਸਟਰੀ ਲਗਾਉਣ ਲਈ 100 ਕਰੋੜ ਤੱਕ ਦਾ ਲੋਨ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰਮਿੰਦਰ ਸਿੰਘ ਫੰਕਸ਼ਨਲ ਮੈਨੇਜਰ ਨੇ ਵੱਖ-ਵੱਖ ਸਵੈ-ਰੋਜਗਾਰ ਨਾਲ ਸਬੰਧਿਤ ਸਕੀਮਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਭੁਪਿੰਦਰ ਕੁਮਾਰ ਐਲ.ਡੀ.ਐਮ. ਮਾਨਸਾ ਨੇ ਕਿਹਾ ਕਿ ਬੈਂਕਾ ਵੱਲੋਂ ਲੋਨ ਦੀ ਸੁਵਿਧਾ ਆਸਾਨ ਪ੍ਰਣਾਲੀ ਰਾਹੀਂ ਦਿੱਤੀ ਜਾ  ਰਹੀ ਹੈ। ਇਸ ਮੌਕੇ ਸਮੂਹ ਸਿੱਖਿਆਰਥੀਆਂ ਨੂੰ ਰਿਫਰੈਸਮੈਂਟ ਵੀ ਮੁਹੱਈਆ ਕਰਵਾਈ ਗਈ।
ਸੈਮੀਨਰ ਦੌਰਾਨ ਸ਼ੰਕਰ ਗੋਇਲ, ਅਮਰਜੀਤ ਸਿੰਘ ਵਾਲੀਆ ਫੰਕਸ਼ਨਲ ਮੈਨੇਜਰ, ਰਜਤ ਕੁਮਾਰ ਮਾਨਸਾ, ਹਰਵਿੰਦਰ ਭਾਰਦਵਾਜ ਸਾਬਕਾ ਪ੍ਰਿੰਸੀਪਲ, ਪਲੇਸਮੈਂਟ ਅਫ਼ਸਰ ਜਸਪਾਲ ਸਿੰਘ, ਗੁਰਪਿਆਰ ਸਿੰਘ ਹੋਸਟਲ ਸੁਪਰਡੈਂਟ ਅਤੇ ਸੰਸਥਾ ਦਾ ਸਮੁੱਚਾ ਸਟਾਫ ਮੌਜੂਦ ਸਨ।