ਵੋਟਰ ਜਾਗਰੂਕਤਾ ਸਬੰਧੀ ਸੈਮੀਨਾਰ ਆਯੋਜਿਤ

ਬਠਿੰਡਾ, 2 ਅਪ੍ਰੈਲ : ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਮੰਡਲ ਮੈਜਿਸਟ੍ਰੈਟ 92 ਸ਼ਹਿਰੀ (ਬਠਿੰਡਾ) ਦੀ ਅਗਵਾਈ ਹੇਠ ਸਵੀਪ ਟੀਮ ਬਠਿੰਡਾ ਸ਼ਹਿਰੀ-092 ਤਹਿਤ ਸਵੀਪ ਟੀਮ ਵਲੋਂ ਲਗਾਤਾਰ ਗਤੀਵਿਧੀਆਂ ਜਾਰੀ ਹਨ। ਜਿਸ ਦੇ ਮੱਦੇਨਜ਼ਰ ਸਥਾਨਕ ਖਾਲਸਾ ਗਰਲਜ਼ ਕਾਲਜ ਵਿਖੇ ਕੈਂਪ ਆਯੋਜਿਤ ਕੀਤਾ ਗਿਆ। ਇਸ ਦੌਰਾਨ ਵੋਟਰਾਂ ਨੂੰ ਵੋਟਰ ਮਸ਼ੀਨਾਂ ਰਾਹੀਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕੀਤਾ ਗਿਆ।

       ਕੈਂਪ ਦੌਰਾਨ 1 ਅਪ੍ਰੈਲ 2024 ਤੱਕ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨਵੇਂ ਵੋਟਰਾਂ ਦੀਆਂ 15 ਵੋਟਾਂ ਨੂੰ ਵੋਟਰ ਹੈਲਪ ਲਾਈਨ ਤੇ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਨਵੇਂ ਦਰਜ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਬਿਨਾ ਕਿਸੇ ਡਰ, ਭੈਅ ਅਤੇ ਬਗੈਰ ਕਿਸੇ ਲਾਲਚ ਤੋਂ ਕਰਨ ਲਈ ਉਤਸਾਹਿਤ ਕਰਨ ਦੇ ਨਾਲ-ਨਾਲ ਵੋਟ ਦੀ ਮੱਹਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਦੌਰਾਨ ਸਵੀਪ ਟੀਮ ਮੈਬਰਾਂ ਵੱਲੋਂ ਹਾਜ਼ਰੀਨ ਨੂੰ ਨਵੀਂ ਵੋਟ ਬਣਾਉਣ ਤੇ ਭਾਰਤੀ ਲੋਕਤੰਤਰ ਨੂੰ ਮਜਬੂਤ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਵੋਟਰ ਹੈਲਪ ਲਾਈਨ, ਸੀ-ਵੀਜ਼ਲ ਐਪ ਅਤੇ ਕੇ.ਵਾਈ.ਸੀ ਐਪ ਸਬੰਧੀ ਵੀ ਜਾਣਕਾਰੀ ਦਿੱਤੀ ਗਈ। 

[wpadcenter_ad id='4448' align='none']