ਵਾਧੂ ਫ਼ੀਸਾਂ ਅਤੇ ਫ਼ੰਡ ਵਸੂਲਣ ਸਬੰਧੀ 24 ਘੰਟਿਆਂ ਵਿੱਚ 1600 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ: ਹਰਜੋਤ ਸਿੰਘ ਬੈਂਸ

Over 1600 complaints received
Over 1600 complaints received

ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ 30 ਸਕੂਲਾਂ ਨੂੰ ਨੋਟਿਸ ਜਾਰੀ

ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਰਾਜ ਦੇ ਨਿੱਜੀ ਸਕੂਲਾਂ ਵਲੋਂ ਕਿਤਾਬ ਅਤੇ ਫੰਡਾਂ ਦੇ ਨਾਮ ਤੇ ਕੀਤੀ ਜਾ ਰਹੀ ਲੁੱਟ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਜਾਰੀ ਈਮੇਲ ਐਡਰਸ ‘ਤੇ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ।

ਇਸ ਸਬੰਧੀ ਜਾਰੀ ਦਿੰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਈਮੇਲ ‘ਤੇ 1600 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਹਨਾਂ ਨੂੰ ਜ਼ਿਲਾਵਾਰ ਗਠਿਤ ਸਿੱਖਿਆ ਮੰਤਰੀ ਟਾਸਕ ਫੋਰਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਟਾਸਕ ਫੋਰਸ ਸਕੂਲਾਂ ਦਾ ਦੌਰਾ ਕਰਕੇ ਤੱਥਾਂ ਦੀ ਜਾਂਚ ਕਰੇਗੀ ਅਤੇ ਰਿਪੋਰਟ ਰੈਗੂਲੇਟਰੀ ਅਥਾਰਟੀ ਨੂੰ ਪੇਸ਼ ਕਰੇਗੀ।

ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਸਿੱਖਿਆ ਦੇ ਨਾਂ ਤੇ ਲੁੱਟ ਨਹੀਂ ਕਰਨ ਦਿੱਤੀ ਜਾਵੇਗੀ।

Also Read :ਸਲਮਾਨ ਖਾਨ ਨੇ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਗੀਤ ‘ਯੰਤਮਾ’ ਦੇ ਟੀਜ਼ਰ ‘ਚ ਇਕ ਹੋਰ ਸਟੰਟ ਦੀ ਝਲਕ ਸਾਂਝੀ ਕੀਤੀ ਹੈ।

ਉਹਨਾਂ ਦੱਸਿਆ ਕਿ ਸੂਬੇ ਦੇ 30 ਨਿੱਜੀ ਸਕੂਲਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ‘ਤੇ ਨੋਟਿਸ ਜਾਰੀ ਕੀਤੇ ਗਏ ਹਨ। ਇਨਾਂ ਸਕੂਲਾਂ ਵਲੋਂ ‘ਦੀ ਪੰਜਾਬ ਰੈਗੁਲੇਸਨ ਆਫ ਫੀਸ ਆਫ ਅਨਏਡਿਡ ਐਜੂਕੇਸਨਲ ਇੰਸਟੀਚਿਊਸਨਜ ਬਿੱਲ 2016 ਅਤੇ 2019 ਦੀ ਉਲੰਘਣਾ ਕੀਤੀ ਗਈ ਹੈ। ਇਨਾਂ ਸਕੂਲਾਂ ਨੂੰ 7 ਦਿਨਾਂ ਵਿਚ ਜੁਆਬ ਦੇਣ ਲਈ ਕਿਹਾ ਗਿਆ ਹੈ।

ਸ. ਬੈਂਸ ਨੇ ਦੱਸਿਆ ਕਿ ਜਿੰੰਨਾਂ ਸਕੂਲਾਂ ਨੂੰ ਅੱਜ ਨੋਟਿਸ ਜਾਰੀ ਕੀਤੇ ਗਏ ਹਨ ਉਹਨਾ ਵਿੱਚ ਅੰਮਿ੍ਰਤਸਰ ਜ਼ਿਲੇ ਦਾ ਰਾਮ ਆਸ਼ਰਮ ਸਕੂਲ,ਅੰਮਿ੍ਰਤਸਰ, ਬਠਿੰਡਾ ਜ਼ਿਲੇ ਦਾ ਗੁਰੂਕੁਲ ਪਬਲਿਕ ਸਕੂਲ, ਈਸਟਵੁੱਡ ਇੰਟਰਨੈਸ਼ਨਲ ਸਕੂਲ ਡੂਮਵਾਲੀ, ਫਤਤਿਹਗੜ ਸਾਹਿਬ ਜ਼ਿਲੇ ਦਾ ਪਾਇਨ ਗਰੋਵ ਪਬਲਿਕ ਸਕੂਲ ਬਸੀ ਪਠਾਣਾ, ਫਾਜ਼ਿਲਕਾ ਜ਼ਿਲੇ ਦੇ ਪਿਨਾਕਾ ਸੀਨੀਅਰ ਸੈਕੰਡਰੀ ਸਕੂਲ, ਫਾਜ਼ਿਲਕਾ, ਸੇਂਟ ਕਬੀਰ ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ, ਅਜ਼ੰਪਸ਼ਨ ਕਾਨਵੈਂਟ ਸਕੂਲ, ਅਬੋਹਰ, ਅਸਪਾਇਰ ਇੰਟਰਨੈਸ਼ਨ ਸਕੂਲ, ਗੋਬਿੰਦਗੜ ਫਾਜ਼ਿਲਕਾ, ਐਲ.ਆਰ. ਐਸ. ਡੀਏਵੀ ਸੀਨੀਅਰ ਸੈਕੰਡਰੀ ਮਾਡਲ ਸਕੂਲ,ਅਬੋਹਰ, ਇਸੇ ਤਰਾਂ ਗੁਰਦਾਸਪੁਰ ਜ਼ਿਲੇ ਦੇ ਗੈਲੈਕਸੀ ਸਟਾਰ ਪਬਲਿਕ ਸਕੂਲ,ਇਸੇ ਤਰਾਂ ਹੁਸ਼ਿਆਰਪੁਰ ਜ਼ਿਲੇ ਦੇ ਜਵਾਹਨਰ ਨਵੋਦਿਆ ਵਿਦਿਆਲਾ, ਫਲਾਹੀ ਇਸੇ ਤਰਾਂ ਲੁਧਿਆਣਾ ਜ਼ਿਲੇ ਦੇ ਸੇਕਰਡ ਹਾਰਟ ਪਬਲਿਕ ਸਕੂਲ, ਉਟਾਲਾਂ, ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ, ਖੰਨਾ ਖੁਰਦ, ਲੁਧਿਆਣਾ, ਰਾਮ ਲਾਲ ਬਾਸਿਨ ਪਬਲਿਕ ਸਕੂਲ, ਸਕੂਲ, ਇਸੇ ਤਰਾਂ ਮਾਨਸਾ ਜਿਲੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਝੁਨੀਰ , ਜਿੰਦਲ ਇੰਟਰਨੈਸ਼ਨਲ ਸਕੂਲ, ਰਾਮਪੁਰ ਮੰਡੇਰ, ਇੰਗਲਿਸ਼ ਗਰਾਮਰ ਸਕੂਲ ,ਬਾੜੇ, ਐਨ.ਆਰ.ਐਮ. ਹੋਲੀ ਹਾਰਟ ਕਾਨਵੈਂਟ ਸਕੂਲ ਬੁਢਲਾਡਾ, ਐਨ.ਆਰ.ਐਮ. ਹੋਲੀ ਹਾਰਟ ਕਾਨਵੈਂਟ ਸਕੂਲ ਬੋਹਾ, ਬੀਐਚਐਸ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ, ਜ਼ਿਲਾ ਮਾਨਸਾ, ਮਦਰਜ਼ ਡਰੀਮ ਪਬਲਿਕ ਸਕੂਲ , ਬੁਢਲਾਡਾ, ਸੰਗਰੂਰ ਜ਼ਿਲੇ ਵਿੱਚ ਆਸਰਾ ਇੰਟਰਨੈਸ਼ਨਲ ਸਕੂਲ, ਸੰਤ ਬਾਬਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ , ਧੂਰੀ, ਸੰਸਕਾਰ ਵੈਲੀ ਸਮਾਰਟ ਸਕੂਲ, ਭਵਾਨੀਗੜ, ਬਿ੍ਰਟਿਸ਼ ਕਾਨਵੈਂਟ ਸਕੂਲ , ਸੁਨਾਮ ਅਤੇ ਜ਼ਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਕੋਨੀਜ਼ ਵਰਲਡ ਸਕੂਲ ਘਟੌਰ ਤੇ ਰਾਇਤ ਬਾਹਰਾ ਇੰਟਰਨੈਸ਼ਨ ਸਕੂਲ, ਸਹੌੜਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

[wpadcenter_ad id='4448' align='none']