Thursday, December 26, 2024

ਵਿਵਾਦਾਂ ’ਚ ਜਗਜੀਤ ਸੰਧੂ ਦੀ ਫ਼ਿਲਮ ‘ਓਏ ਭੋਲੇ ਓਏ’, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ

Date:

OYE BHOLE OYE

ਇਥੇ ਪੰਜਾਬੀ ਫ਼ਿਲਮ ‘ਓਏ ਭੋਲੇ ਓਏ’ ਦੇ ਡਾਇਰੈਕਟਰ ਤੇ ਅਦਾਕਾਰ ਖ਼ਿਲਾਫ਼ ਥਾਣਾ 4 ਨੰਬਰ ’ਚ ਸ਼ਿਕਾਇਤ ਦਰਜ ਕਰਕੇ ਧਾਰਾ 295 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਡਾਇਰੈਕਟਰ ਵਰਿੰਦਰ ਰਾਮਗੜ੍ਹੀਆ ਤੇ ਅਦਾਕਾਰ ਜਗਜੀਤ ਸਿੰਘ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਹੈ। ਦੋਵਾਂ ’ਤੇ ਈਸਾਈ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। 

ਇਸ ਬਾਰੇ ਜਾਣਕਾਰੀ ਦਿੰਦਿਆਂ ਈਸਾਈ ਭਾਈਚਾਰੇ ਦੇ ਸਨਾਵਰ ਭੱਟੀ ਨੇ ਕਿਹਾ ਕਿ ਫ਼ਿਲਮ ’ਚ ਕਈ ਦ੍ਰਿਸ਼ ਅਜਿਹੇ ਦਿਖਾਏ ਗਏ ਹਨ, ਜਿਨ੍ਹਾਂ ਨਾਲ ਮਸੀਹ ਭਾਈਚਾਰੇ ਨੂੰ ਠੇਸ ਪਹੁੰਚੀ ਹੈ। ਸਨਾਵਰ ਨੇ ਕਿਹਾ ਕਿ 16 ਫਰਵਰੀ ਨੂੰ ਇਹ ਫ਼ਿਲਮ ਰਿਲੀਜ਼ ਹੋਈ ਹੈ। ਫ਼ਿਲਮ ਦੇ ਟਰੇਲਰ ’ਚ ਜਿਹੜਾ ਦ੍ਰਿਸ਼ ਦਿਖਾਇਆ ਗਿਆ ਹੈ, ਉਹ ਮਸੀਹ ਭਾਈਚਾਰੇ ’ਚ ਚੱਲਣ ਵਾਲੀਆਂ ਸਭਾਵਾਂ ਦੀ ਬੇਅਦਬੀ ਕਰਦਾ ਹੈ।

ਮਸੀਹ ਭਾਈਚਾਰੇ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤਾਂ ਮਨ ਨੂੰ ਬਹੁਤ ਠੇਸ ਪਹੁੰਚੀ। ਸਨਾਵਰ ਨੇ ਕਿਹਾ ਕਿ ਸਭਾਵਾਂ ’ਚ ਜੋ ਲੋਕ ਗੌਡ ਤੇ ਪਾਸਟਰ ਦਾ ਧੰਨਵਾਦ ਕਰਨ ਆਉਂਦੇ ਹਨ, ਉਨ੍ਹਾਂ ਦਾ ਮਜ਼ਾਕ ਬਣਾਇਆ ਗਿਆ ਹੈ। ਐਡੀਸ਼ਨਲ ਕਮਿਸ਼ਨਰ ਨੂੰ ਇਸ ਮਾਮਲੇ ’ਚ ਮਿਲ ਕੇ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਫ਼ਿਲਮ ਦੇ ਡਾਇਰੈਕਟਰ ਤੇ ਮੁੱਖ ਅਦਾਕਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਪੁਲਸ ਤੋਂ ਮੰਗ ਕੀਤੀ ਹੈ ਕਿ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

READ ALSO:ਚੰਡੀਗੜ੍ਹ ਲੋਕ ਸਭਾ ਸੀਟ ‘ਤੇ ਕਾਂਗਰਸ ਲੜੇਗੀ ਚੋਣ: ਮੇਅਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਸਮਝੌਤਾ…

ਦੱਸ ਦੇਈਏ ਕਿ ‘ਓਏ ਭੋਲੇ ਓਏ’ ਫ਼ਿਲਮ ਦਾ ਟਰੇਲਰ 1 ਫਰਵਰੀ ਨੂੰ ਗੀਤ ਐੱਮ. ਪੀ. 3 ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਸੀ, ਜਿਸ ਨੂੰ 4.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫ਼ਿਲਮ ਦੀ ਕਹਾਣੀ ਗੁਰਪ੍ਰੀਤ ਭੁੱਲਰ ਵਲੋਂ ਲਿਖੀ ਗਈ ਹੈ।

OYE BHOLE OYE

Share post:

Subscribe

spot_imgspot_img

Popular

More like this
Related