Padma Shree Nirmal Rishi
ਨਿਰਮਲ ਰਿਸ਼ੀ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ 40 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਫਿਲਮ ਇੰਡਸਟਰੀ ‘ਤੇ ਰਾਜ ਕਰ ਰਹੀ ਹੈ। ਆਪਣੇ ਫਿਲਮੀ ਕਰੀਅਰ ‘ਚ ਉਨ੍ਹਾਂ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਨਿਰਮਲ ਰਿਸ਼ੀ ਦੀ ਪਰਸਨੈਲਟੀ ‘ਚ ਜੋ ਰੋਹਬ ਹੈ, ਉਹ ਉਨ੍ਹਾਂ ਨੂੰ ਦੂਜੀਆਂ ਅਭਿਨੇਤਰੀਆਂ ਤੋਂ ਵੱਖ ਕਰਦਾ ਹੈ। 22 ਅਪ੍ਰੈਲ ਨੂੰ ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਉਨ੍ਹਾਂ ਵੱਲੌਂ ਕਲਾ ਦੇ ਖੇਤਰ ‘ਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਦਿੱਤਾ ਗਿਆ ਹੈ। ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਨਿਰਮਲ ਰਿਸ਼ੀ ਕਿੰਨੀ ਜਾਇਦਾਦ ਦੀ ਮਾਲਕਣ ਹੈ ਤੇ ਅੱਜ ਤੱਕ ਉਨ੍ਹਾ ਨੇ ਵਿਆਹ ਕਿਉਂ ਨਹੀਂ ਕਰਵਾਇਆ।
‘ਲੌਂਗ ਦਾ ਲਸ਼ਕਾਰਾ’ ਫਿਲਮ ਨਾਲ ਪੰਜਾਬੀ ਸਿਨੇਮਾ ‘ਚ ਐਂਟਰੀ
ਨਿਰਮਲ ਰਿਸ਼ੀ ਦਾ ਜਨਮ 28 ਅਗਸਤ 1943 ਨੂੰ ਹੋਇਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਐਕਟਿੰਗ ਕਰਨ ਦਾ ਬਹੁਤ ਸ਼ੌਕ ਸੀ। ਪਰ ਨਾਲੋ ਨਾਲ ਉਹ ਫੌਜ ‘ਚ ਵੀ ਭਰਤੀ ਹੋਣਾ ਚਾਹੁੰਦੀ ਸੀ। ਨਿਰਮਲ ਰਿਸ਼ੀ ਨੂੰ ਕਿਸਮਤ ਐਕਟਿੰਗ ਦੀ ਦੁਨੀਆ ‘ਚ ਖਿੱਚ ਲਿਆਈ। ਨਿਰਮਲ ਰਿਸ਼ੀ ਨੇ 1983 ‘ਚ ਆਈ ਫਿਲਮ ‘ਲੌਂਗ ਦਾ ਲਸ਼ਕਾਰਾ ਨਾਲ ਪੰਜਾਬੀ ਸਿਨੇਮਾ ‘ਚ ਕਦਮ ਰੱਖਿਆ। ਇਸ ਫਿਲਮ ‘ਚ ਗੁਲਾਬੋ ਮਾਸੀ ਬਣ ਕੇ ਰਿਸ਼ੀ ਜੀ ਨੇ ਸਭ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਕਈ ਸੁਪਰਹਿੱਟ ਫਿਲਮਾਂ ‘ਚ ਕੰਮ ਕੀਤਾ, ਜਿਵੇਂ ਕਿ ‘ਲੌਂਗ ਦਾ ਲਸ਼ਕਾਰਾ’, ਉੱਚਾ ਦਰ ਬਾਬੇ ਨਾਨਕ ਦਾ, ਦੀਵਾ ਬਲੇ ਸਾਰੀ ਰਾਤ, ਸੁਨੇਹਾ, ਅੰਗਰੇਜ, ਲਵ ਪੰਜਾਬ, ਨਿੱਕਾ ਜ਼ੈਲਦਾਰ, ਲਹੌਰੀਏ। ਇਹੀ ਨਹੀਂ ਨਿਰਮਲ ਰਿਸ਼ੀ ਬਾਲੀਵੁੱਡ ਫਿਲਮ ‘ਦੰਗਲ’ ‘ਚ ਵੀ ਨਜ਼ਰ ਆ ਚੁੱਕੀ ਹੈ।
ਕਿੰਨੀ ਜਾਇਦਾਦ ਦੀ ਮਾਲਕਣ ਹੈ ਨਿਰਮਲ ਰਿਸ਼ੀ?
ਦੱਸ ਦਈਏ ਕਿ ਨਿਰਮਲ ਰਿਸ਼ੀ ਪਿਛਲੇ 40 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਪੰਜਾਬੀ ਫਿਲਮ ਇੰਡਸਟਰੀ ‘ਚ ਐਕਟਿਵ ਹੈ। ਉਨ੍ਹਾਂ ਦੀ ਉਮਰ ਇਸ ਸਮੇਂ 80 ਸਾਲ ਹੈ ਅਤੇ ਅੱਜ ਵੀ ਉਹ ਉਨੇਂ ਹੀ ਜੋਸ਼ ਨਾਲ ਪੰਜਾਬੀ ਸਿਨੇਮਾ ‘ਚ ਐਕਟਿਵ ਹਨ। ਜਾਇਦਾਦ ਬਾਰੇ ਗੱਲ ਕਰੀਏ ਤਾਂ ਨਿਰਮਲ ਰਿਸ਼ੀ ਜੀ 2 ਮਿਲੀਅਨ ਡਾਲਰ ਯਾਨਿ 16 ਕਰੋੜ ਜਾਇਦਾਦ ਦੇ ਮਾਲਕਣ ਹਨ। ਉਨ੍ਹਾਂ ਦੀ ਇੱਕ ਮਹੀਨੇ ਦੀ ਆਮਦਨ 10 ਲੱਖ ਤੋਂ ਜ਼ਿਆਂਦਾ ਹੈ। ਉਹ ਇੱਕ ਸਾਲ ‘ਚ 1 ਕਰੋੜ ਤੋਂ ਜ਼ਿਆਦਾ ਕਮਾਉਂਦੇ ਹਨ।
ਅੱਜ ਤੱਕ ਕਿਉਂ ਨਹੀਂ ਕਰਵਾਇਆ ਵਿਆਹ?
ਦੱਸ ਦਈਏ ਕਿ ਨਿਰਮਲ ਰਿਸ਼ੀ 80 ਸਾਲ ਦੇ ਹਨ ਅਤੇ ਅੱਜ ਤੱਕ ਕੁਆਰੇ ਹਨ। ਉਨ੍ਹਾਂ ਨੇ ਕਦੇ ਵੀ ਵਿਆਹ ਨਹੀਂ ਕਰਵਾਇਆ। ਨਿਰਮਲ ਰਿਸ਼ੀ ਨੇ ਖੁਦ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਨ੍ਹਾਂ ਨੂੰ ਕਦੇ ਵਿਆਹ ਕਰਨ ਦੀ ਲੋੜ ਮਹਿਸੂਸ ਹੀ ਨਹੀਂ ਹੋਈ। ਉਨ੍ਹਾਂ ਨੇ ਆਪਣੇ ਆਪ ਨੂੰ ਸਿਨੇਮਾ, ਥੀਏਟਰ ਤੇ ਐਕਟਿੰਗ ਨੂੰ ਇਸ ਹੱਦ ਤੱਕ ਸਮਰਪਿਤ ਕਰ ਦਿੱਤਾ ਸੀ ਕਿ ਵਿਆਹ ਦਾ ਖਿਆਲ ਵੀ ਉਨ੍ਹਾਂ ਦੇ ਜ਼ਹਿਨ ‘ਚ ਕਦੇ ਨਹੀਂ ਆਇਆ।
READ ALSO : ਡਿਪਟੀ ਕਮਿਸ਼ਨਰ ਵੱਲੋਂ ਸਰਹੱਦੀ ਖੇਤਰ ਵਿਚ ਐਨ ਸੀ ਸੀ ਦੀ ਮਜਬੂਤੀ ਉਤੇ ਜ਼ੋਰ
Padma Shree Nirmal Rishi