ਪਦਮ ਸ਼੍ਰੀ ਮਿਲਣ ਤੋਂ ਬਾਅਦ ਦਿੱਗਜ਼ ਅਦਾਕਾਰਾ ਨਿਰਮਲ ਰਿਸ਼ੀ ਹੋਈ ਭਾਵੁਕ, ਵੀਡੀਓ ਸ਼ੇਅਰ ਕਰ ਕਿਹਾ- ‘ਤੁਹਾਡੀਆਂ ਦੁਆਵਾਂ ਕਰਕੇ ਹੀ ਅੱਜ ਇਥੇ ਪਹੁੰਚੀ’

Padma Shree Nirmal Rishi Video

Padma Shree Nirmal Rishi Video

ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਇੰਨੀਂ ਦਿਨੀਂ ਲਗਾਤਾਰ ਲਾਈਮਲਾਈਟ ‘ਚ ਬਣੀ ਹੋਈ ਹੈ। 22 ਅਪ੍ਰੈਲ ਨੂੰ ਪੰਜਾਬੀ ਸਿਨੇਮਾ ਦੀ ਬਾਬਾ ਬੋਹੜ ਨੂੰ ਪਦਮ ਸ਼੍ਰੀ ਸਨਮਾਨ ਨਾਲ ਨਵਾਜ਼ਿਆ ਗਿਆ ਹੈ। ਇਸ ਮੌਕੇ ਹੁਣ ਨਿਰਮਲ ਰਿਸ਼ੀ ਜੀ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਅਕਾਊਂਟ ਤੋਂ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਤੇ ਚਾਹੁਣ ਵਲਿਆਂ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ।

ਵੀਡੀਓ ‘ਚ ਬੋਲਦਿਆਂ ਨਿਰਮਲ ਰਿਸ਼ੀ ਕਾਫੀ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ, ‘ਮੈਂ ਆਪਣੇ ਸਾਰੇ ਚਾਹੁਣ ਵਾਲਿਆਂ ਤੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਹਮੇਸ਼ਾ ਮੈਨੂੰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਸ਼ਾਇਦ ਮੈਂ ਤੁਹਾਡੀਆਂ ਦੁਆਵਾ ਕਰਕੇ ਹੀ ਇਸ ਮੁਕਾਮ ਤੱਕ ਪਹੁੰਚੀ ਹਾਂ। ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ। ਮੈਨੂੰ ਤੁਸੀਂ ਸਾਰਿਆਂ ਨੇ ਬੇਸ਼ੁਮਾਰ ਪਿਆਰ ਦਿੱਤਾ ਹੈ। ਇਸ ਦੇ ਲਈ ਮੈਂ ਸਦਾ ਤੁਹਾਡੀ ਸਾਰਿਆਂ ਦੀ ਰਿਣੀ ਰਹਾਂਗੀ।’

Read Also:- ‘ਛੋਟੇ ਹਾਥੀ’ ‘ਚ ਲੱਦਿਆ ਸਾਮਾਨ, ਖਟਾਰਾ ਬੱਸ ‘ਚ ਬੈਠੇ ਖਿਡਾਰੀ, ਕ੍ਰਿਕਟਰਾਂ ਦੇ ਸਵਾਗਤ ਦਾ ਹੈਰਾਨੀਜਨਕ Video ਵਾਇਰਲ…

Padma Shree Nirmal Rishi Video

ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੀ ਗੁਲਾਬੋ ਮਾਸੀ ਲਗਭਗ 40 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਪੰਜਾਬੀ ਸਿਨੇਮਾ ‘ਚ ਐਕਟਿਵ ਹੈ। ਉਹ 81 ਸਾਲ ਦੀ ਉਮਰ ‘ਚ ਵੀ ਪੂਰੇ ਜੋਸ਼ ਨਾਲ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1983 ;ਚ ਆਈ ਫਿਲਮ ‘ਲੌਂਗ ਦਾ ਲਸ਼ਕਾਰਾ’ ਤੋਂ ਕੀਤੀ ਸੀ। ਇਸ ਫਿਲਮ ‘ਚ ਉਨ੍ਹਾਂ ਦੇ ਗੁਲਾਬੋ ਮਾਸੀ ਦੇ ਕਿਰਦਾਰ ਨੂੰ ਖੂਬ ਸਲਾਹਿਆ ਗਿਆ ਸੀ। ਇਸ ਦੇ ਨਾਲ ਨਾਲ ਉਨ੍ਹਾਂ ਨੇ ਫਿਲਮਾਂ ‘ਉੱਚਾ ਦਰ ਬਾਬੇ ਨਾਨਕ ਦਾ’, ਲਵ ਪੰਜਾਬ, ਦੰਗਲ, ਅੰਗਰੇਜ, ਨਿੱਕਾ ਜ਼ੈਲਦਾਰ, ਸ਼ੇਰ ਬੱਗਾ, ਜੱਟ ਨੂੰ ਚੁੜੈਲ ਟੱਕਰੀ ਵਰਗੀਆਂ ਫਿਲਮਾਂ ‘ਚ ਵੀ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ।

Padma Shree Nirmal Rishi Video

[wpadcenter_ad id='4448' align='none']