Panchayat Election 2024 Voting
ਪੰਚਾਇਤੀ ਚੋਣਾਂ ਵਿਚਾਲੇ ਹਾਈ ਕੋਰਟ ਤੋਂ ਬਾਅਦ ਨਾਮਜ਼ਦਗੀਆਂ ਰੱਦ ਹੋਣ ਵਾਲੇ ਉਮੀਦਵਾਰਾਂ ਨੂੰ ਸੁਪਰੀਮ ਕੋਰਟ ਵੀ ਝਟਕਾ ਲੱਗਿਆ ਹੈ। ਸੁਪਰੀਮ ਕੋਰਟ ਨੇ ਪੰਜਾਬ ‘ਚ ਪੰਚਾਇਤੀ ਚੋਣਾਂ ‘ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਚੋਣਾਂ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਚੋਣਾਂ ਕਰਵਾਉਣ ‘ਤੇ ਰੋਕ ਲਗਾਉਣਾ ਗੰਭੀਰ ਗੱਲ ਹੈ।
ਸੁਪਰੀਮ ਕੋਰਟ ਨੇ ਕੀ ਕਿਹਾ
ਕੋਰਟ ਨੇ ਕਿਹਾ ਕਿ ਪੋਲਿੰਗ ਸ਼ੁਰੂ ਹੋ ਗਈ ਹੈ, ਮੰਨ ਲਓ ਅਸੀਂ ਹੁਣ ਰੁਕੀਏ ਤਾਂ ਪੂਰੀ ਤਰ੍ਹਾਂ ਹਫੜਾ-ਦਫੜੀ ਮਚ ਜਾਵੇਗੀ। ਚੋਣਾਂ ਦਾ ਸੰਚਾਲਨ ਰੁਕਣਾ ਇੱਕ ਗੰਭੀਰ ਗੱਲ ਹੈ। ਕੱਲ੍ਹ ਨੂੰ ਕੋਈ ਇਸ ਤਰ੍ਹਾਂ ਸੰਸਦੀ ਚੋਣਾਂ ਵਿੱਚ ਰਹਿਣਾ ਚਾਹੇਗਾ। ਅਸੀਂ (ਕੇਸ) ਨੂੰ ਸੂਚੀਬੱਧ ਕਰਾਂਗੇ, ਪਰ ਕੋਈ ਅੰਤਰਿਮ ਰੋਕ ਨਹੀਂ।
ਬੀਤੇ ਕੱਲ੍ਹ ਪੰਚਾਇਤੀ ਚੋਣਾਂ ਨਾਲ ਸਬੰਧਿਤ ਕਰੀਬ ਇੱਕ ਹਜ਼ਾਰ ਪਟੀਸ਼ਨਾਂ ਨੂੰ ਰੱਦ ਕਰਦਿਆਂ ਚੋਣਾਂ ਕਰਵਾਉਣ ਨੂੰ ਹਰੀ ਝੰਡੀ ਦੇ ਦਿੱਤੀ ਸੀ। ਕੋਰਟ ਨੇ ਕਿ 206 ਪੰਚਾਇਤ ਨੂੰ ਦਿੱਤੀ ਹੋਈ ਸਟੇਅ ਨੂੰ ਰੱਦ ਕਰ ਦਿੱਤਾ ਸੀ। ਕੋਰਟ ਨੇ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਪੰਚਾਇਤੀ ਚੋਣਾਂ ਦਾ ਮਾਮਲਾ ਡਿਪਟੀ ਕਮਿਸ਼ਨਰ ਦੀ ਅਦਾਲਤ ਵਿੱਚ ਜਾਵੇਗਾ। ਇਸ ਤੇ ਹਾਈਕੋਰਟ ਵਿਚਾਰ ਨਹੀਂ ਕਰ ਸਕਦੀ।
Read Also ; ਵੋਟਾਂ ਵਾਲੇ ਦਿਨ ਹੀ ਚੋਣ ਕਮਿਸ਼ਨ ਨੇ ਲਿਆ ਵੱਡਾ ਐਕਸ਼ਨ ਇਨ੍ਹਾਂ ਪਿੰਡਾਂ ‘ਚ ਚੋਣਾਂ ਰੱਦ
ਹਾਈਕੋਰਟ ਨੇ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰਦਿਆਂ ਉਮੀਦਵਾਰਾਂ ਨੂੰ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਕੋਲ ਜਾਣ ਲਈ ਕਿਹਾ ਸੀ।
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਚੋਣਾਂ ਵਿੱਚ 96 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜਦੋਂ ਕਿ ਪੰਚਾਇਤੀ ਚੋਣਾਂ ਲਈ ਚੋਣ ਕਮਿਸ਼ਨ ਨੇ 1 ਕਰੋੜ 33 ਲੱਖ ਲੋਕਾਂ ਨੂੰ ਵੋਟਰ ਵਜੋਂ ਪਹਿਚਾਣਿਆ ਹੈ।
Panchayat Election 2024 Voting