Saturday, January 18, 2025

ਅੰਮ੍ਰਿਤਪਾਲ ਦਾ ਸਾਥੀ ਪਪਲਪ੍ਰੀਤ ਸਿੰਘ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫਤਾਰ

Date:

ਆਈਜੀ ਸੁਖਚੈਨ ਸਿੰਘ ਗਿੱਲ ਦਾ ਬਿਆਨ

  • ਅੰਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਨੂੰ ਕੀਤਾ ਗ੍ਰਿਫਤਾਰ
  • ਪਪਲਪ੍ਰੀਤ ਸਿੰਘ ਤੇ ਲਗਾਇਆ ਗਿਆ ਐਨਐਸਏ
  • ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੱਥੂਨੰਗਲ ਖੇਤਰ ਤੋਂ ਕੀਤਾ ਗ੍ਰਿਫਤਾਰ

Papalpit Singh was arrested 10 ਅਪ੍ਰੈਲ: – ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਨਾਲ ਫ਼ਰਾਰ ਚੱਲ ਰਹੇ ਸਾਥੀ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ (ਕੱਥੂਨੰਗਲ) ਨੇੜਿਓਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਪਿਛਲੇ ਕਾਫੀ ਦਿਨਾਂ ਤੋਂ ਅੰਮ੍ਰਿਤਪਾਲ ਤੇ ਪਪਲਪ੍ਰੀਤ ਦੀ ਭਾਲ ਕਰ ਰਹੀਆਂ ਸਨ। ਹਾਲਾਂਕਿ ਅੰਮ੍ਰਿਤਪਾਲ ਤਾਂ ਹੱਥ ਨਹੀਂ ਲੱਗਾ ਪਰ ਪਪਲਪ੍ਰੀਤ ਨੂੰ ਕਾਬੂ ਕਰ ਲਿਆ ਗਿਆ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਦੋਵਾਂ ਨੂੰ ਭਗੌੜੇ ਐਲਾਨਿਆ ਗਿਆ ਸੀ। ਪੁਲਿਸ ਵੱਲੋਂ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਵਿਚ ਵੀ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਪਿਛਲੇ ਦਿਨੀਂ ਖਬਰ ਆਈ ਸੀ ਕਿ ਅੰਮ੍ਰਿਤਪਾਲ ਤੇ ਪਪਲਪ੍ਰੀਤ ਹੁਸ਼ਿਆਰਪੁਰ ਵਿਚ ਪੁਲਿਸ ਨਾਕੇ ਤੋਂ ਭੱਜਣ ਵਿਚ ਸਫਲ ਰਹੇ ਸਨ। ਪੁਲਿਸ ਨੇ ਸ਼ੱਕ ਦੇ ਅਧਾਰ ਉਤੇ ਉਨ੍ਹਾਂ ਦਾ ਪਿੱਛਾ ਕੀਤਾ ਸੀ ਪਰ ਸ਼ੱਕੀ ਬਚ ਕੇ ਭੱਜਣ ਵਿਚ ਸਫਲ ਰਹੇ ਸਨ। ਹੁਣ ਪੁਲਿਸ ਨੂੰ ਪਪਲਪ੍ਰੀਤ ਦੀ ਗਿਰਫਤਾਰੀ ਨਾਲ ਵੱਡੀ ਸਫਲਤਾ ਮਿਲੀ ਹੈ।Papalpit Singh was arrested

ਪਿਛਲੇ ਦਿਨੀਂ ਖਬਰ ਆਈ ਸੀ ਕਿ ਅੰਮ੍ਰਿਤਪਾਲ ਤੇ ਪਪਲਪ੍ਰੀਤ ਹੁਸ਼ਿਆਰਪੁਰ ਵਿਚ ਪੁਲਿਸ ਨਾਕੇ ਤੋਂ ਭੱਜਣ ਵਿਚ ਸਫਲ ਰਹੇ ਸਨ। ਪੁਲਿਸ ਨੇ ਸ਼ੱਕ ਦੇ ਅਧਾਰ ਉਤੇ ਉਨ੍ਹਾਂ ਦਾ ਪਿੱਛਾ ਕੀਤਾ ਸੀ ਪਰ ਸ਼ੱਕੀ ਬਚ ਕੇ ਭੱਜਣ ਵਿਚ ਸਫਲ ਰਹੇ ਸਨ।

ਅੰਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਅੱਜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਅੱਜ ਆਈਜੀ ਹੈਡਕੁਆਟਰ ਸੁਖਚੈਨ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਪਲਪ੍ਰੀਤ ਸਿੰਘ ਉਤੇ ਐਨਐਸਏ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਪਪਲਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਪਲਪ੍ਰੀਤ ਹੋਰ 6 ਕੇਸਾਂ ਵਿੱਚ ਵੀ ਲੋੜੀਦਾ ਸੀ।Papalpit Singh was arrested

ਹੁਣ ਪੁਲਿਸ ਨੇ ਪਪਲਪ੍ਰੀਤ ਨੂੰ ਕਾਬੂ ਕਰ ਲਿਆ ਹੈ। ਪਿਛਲੇ ਦਿਨੀਂ ਅੰਮ੍ਰਿਤਪਾਲ ਤੇ ਪਪਲਪ੍ਰੀਤ ਦੀਆਂ ਕਈ ਵੀਡੀਓ ਵੀ ਸਾਹਮਣੇ ਆਈਆਂ ਸਨ। ਜਿਸ ਤੋਂ ਬਾਅਦ ਪੁਲਿਸ ਚੌਕਸ ਸੀ।

Share post:

Subscribe

spot_imgspot_img

Popular

More like this
Related