Parliament Monsoon Session ਸੋਮਵਾਰ (31 ਜੁਲਾਈ) ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦਾ 8ਵਾਂ ਦਿਨ ਸੀ। ਮਣੀਪੁਰ ਮੁੱਦੇ ‘ਤੇ ਦੋਵਾਂ ਸਦਨਾਂ ‘ਚ ਹੰਗਾਮਾ ਹੋਇਆ। ਰਾਜ ਸਭਾ ‘ਚ ਚੇਅਰਮੈਨ ਜਗਦੀਪ ਧਨਖੜ ਨੇ ਇਸ ਮੁੱਦੇ ‘ਤੇ ਥੋੜੀ ਦੇਰ ਤੱਕ ਬਹਿਸ ਹੋਣ ਦਿੱਤੀ ਪਰ ਸਦਨ ‘ਚ ਹੰਗਾਮਾ ਜਾਰੀ ਰਿਹਾ। ਧਨਖੜ ਨੇ ਸਦਨ ‘ਚ ਅੜਚਨ ਨੂੰ ਸੁਲਝਾਉਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਆਪਣੇ ਦਫਤਰ ‘ਚ ਕੁਝ ਮੰਤਰੀਆਂ ਨਾਲ ਵੀ ਗੱਲ ਕੀਤੀ।
ਜਦੋਂ ਸਵੇਰੇ ਰਾਜ ਸਭਾ ‘ਚ ਮਨੀਪੁਰ ਮੁੱਦਾ ਉਠਿਆ ਤਾਂ ਸਰਕਾਰ ਨੇ ਕਿਹਾ ਕਿ ਅਸੀਂ ਅੱਜ ਹੀ ਇਸ ‘ਤੇ ਚਰਚਾ ਕਰਨ ਲਈ ਤਿਆਰ ਹਾਂ। ਦੁਪਹਿਰ 2 ਵਜੇ ਇਸ ‘ਤੇ ਚਰਚਾ ਹੋਣੀ ਚਾਹੀਦੀ ਹੈ। ਰਾਜ ਸਭਾ ਮੈਂਬਰ ਪੀਯੂਸ਼ ਗੋਇਲ ਨੇ ਕਿਹਾ- ਵਿਰੋਧੀ ਧਿਰ ਚਰਚਾ ਤੋਂ ਭੱਜ ਰਹੀ ਹੈ, ਸੱਚ ਸਾਹਮਣੇ ਨਹੀਂ ਆਉਣ ਦੇ ਰਹੀ ਹੈ। ਵਿਰੋਧੀ ਧਿਰ ਦੇ ਸਾਂਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ‘ਤੇ ਅੜੇ ਰਹੇ।
ਜਦੋਂ 2 ਵਜੇ ਸਦਨ ਮੁੜ ਸ਼ੁਰੂ ਹੋਇਆ ਤਾਂ ਚੇਅਰਮੈਨ ਨੇ ਮਣੀਪੁਰ ‘ਤੇ ਥੋੜ੍ਹੀ ਜਿਹੀ ਚਰਚਾ ਦੀ ਇਜਾਜ਼ਤ ਦਿੱਤੀ ਪਰ ਹੰਗਾਮਾ ਜਾਰੀ ਰਿਹਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਪਹਿਲਾਂ ਦੁਪਹਿਰ 2.30 ਵਜੇ ਤੱਕ ਅਤੇ ਫਿਰ 3.30 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। 3.30 ਤੋਂ ਬਾਅਦ ਜਦੋਂ ਰਾਜ ਸਭਾ ਸ਼ੁਰੂ ਹੋਈ ਤਾਂ ਵੀ ਹੰਗਾਮਾ ਜਾਰੀ ਰਿਹਾ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਅਗਲੇ ਦਿਨ (1 ਅਗਸਤ) ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ: ਹੁਣ ਜਾਓ ਰੂਸ E-Visa ‘ਤੇ ਫੀਸ ਸਿਰਫ਼ 3300 ਰੁਪਏ
ਲੋਕ ਸਭਾ ‘ਚ ਅੱਜ ਏ ਹੋਇਆ..
ਮਣੀਪੁਰ ਮੁੱਦੇ ‘ਤੇ ਅੱਜ ਲੋਕ ਸਭਾ ‘ਚ ਹੰਗਾਮਾ ਹੋਇਆ। ਜਦੋਂ ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਮਲਾਵੀ ਦਾ ਵਫ਼ਦ ਭਾਰਤ ਆਇਆ ਹੈ। ਉਹ ਸਦਨ ਦੀ ਕਾਰਵਾਈ ਦੇਖਣ ਆਏ ਹਨ। ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ।Parliament Monsoon Session
ਜਿਵੇਂ ਹੀ ਬਿਰਲਾ ਦਾ ਭਾਸ਼ਣ ਖਤਮ ਹੋਇਆ, ਵਿਰੋਧੀ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਣੀਪੁਰ ਮੁੱਦੇ ‘ਤੇ ਸਦਨ ‘ਚ ਬਿਆਨ ਦੇਣ ਦੀ ਮੰਗ ਕੀਤੀ। ਜਦ ਕਿ ਇਸ ਸਭ ਦੇ ਬਾਵਜੂਦ ਪ੍ਰਸ਼ਨ ਕਾਲ ਜਾਰੀ ਰਿਹਾ। ਇਸ ਦੌਰਾਨ ਸਦਨ ਦੀ ਕਾਰਵਾਈ ਸਿਰਫ਼ 15 ਮਿੰਟ ਤੱਕ ਚੱਲੀ ਅਤੇ ਹੰਗਾਮੇ ਕਾਰਨ ਬਿਰਲਾ ਨੇ ਸਦਨ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ।
ਜਦੋਂ ਲੋਕ ਸਭਾ ਦੀ ਕਾਰਵਾਈ 2 ਵਜੇ ਸ਼ੁਰੂ ਹੋਈ ਤਾਂ ਫਿਲਮ ਪਾਇਰੇਸੀ ਨੂੰ ਰੋਕਣ ਲਈ ਲਿਆਂਦਾ ਗਿਆ ਸਿਨੇਮੈਟੋਗ੍ਰਾਫ ਸੋਧ ਬਿੱਲ ਪਾਸ ਹੋ ਗਿਆ। ਇਹ ਬਿੱਲ ਪਹਿਲਾਂ ਹੀ ਰਾਜ ਸਭਾ ਵਿੱਚ ਪਾਸ ਹੋ ਚੁੱਕਾ ਹੈ। ਇਸ ਤੋਂ ਬਾਅਦ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।Parliament Monsoon Session