Patiala murder case (ਮਾਲਕ ਸਿੰਘ ਘੁੰਮਣ) ਮਾਰੀ ਗਈ ਔਰਤ ਦਾ ਨਾਂ ਕੁਲਵਿੰਦਰ ਕੌਰ ਸੀ ਪਰ ਉਸ ਨੇ ਪਰਵਿੰਦਰ ਕੌਰ ਦੇ ਨਾਂ ’ਤੇ ਅਧਾਰ ਕਾਰਡ ਬਣਵਾਇਆ ਹੋਇਆ ਸੀ। ਉਹ ਜ਼ੀਰਕਪੁਰ ਦੇ ਇੱਕ ਸੈਲੂਨ ਵਿੱਚ ਨੌਕਰੀ ਕਰਦੀ ਸੀ।
ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਵਿਖੇ ਬੇਅਦਬੀ ਮਾਮਲੇ ‘ਚ ਗੋਲੀ ਮਾਰ ਕੇ ਕਤਲ ਕੀਤੀ ਗਈ ਔਰਤ ਬਾਰੇ ਇੱਕ ਹੋਰ ਖੁਲਾਸਾ ਹੋਇਆ ਹੈ। ਉਸ ਔਰਤ ਦਾ ਨਾਂ ਕੁਲਵਿੰਦਰ ਕੌਰ ਸੀ ਪਰ ਉਸ ਨੇ ਪਰਵਿੰਦਰ ਕੌਰ ਦੇ ਨਾਂ ’ਤੇ ਅਧਾਰ ਕਾਰਡ ਬਣਵਾਇਆ ਹੋਇਆ ਸੀ। ਉਹ ਜ਼ੀਰਕਪੁਰ ਦੇ ਇੱਕ ਸੈਲੂਨ ਵਿੱਚ ਨੌਕਰੀ ਕਰਦੀ ਸੀ। ਹਾਸਲ ਜਾਣਕਾਰੀ ਮੁਤਾਬਕ ਕੁਲਵਿੰਦਰ ਕੌਰ ਦਾ ਸੋਮਵਾਰ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ। ਉਹ ਪਿੰਡ ਅਸਮਾਨਪੁਰ ਦੀ ਰਹਿਣ ਵਾਲੀ ਸੀ।
ਤਲਾਕ ਤੋਂ ਬਾਅਦ ਬਦਲ ਲਿਆ ਸੀ ਨਾਂਅ
ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਕੁਲਵਿੰਦਰ ਕੌਰ ਦਾ ਵਿਆਹ ਸੰਗਰੂਰ ਦੇ ਪਿੰਡ ਮੁਨਸ਼ੀਵਾਲਾ ਦੇ ਇੱਕ ਵਿਅਕਤੀ ਨਾਲ ਹੋਇਆ ਸੀ। ਕਰੀਬ ਸੱਤ ਸਾਲ ਪਹਿਲਾਂ ਉਸ ਦਾ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ ਉਹ ਪਰਿਵਾਰ ਤੋਂ ਵੱਖ ਰਹਿਣ ਲੱਗੀ। ਉਸ ਨੇ ਆਪਣਾ ਆਧਾਰ ਕਾਰਡ ਪਰਵਿੰਦਰ ਕੌਰ ਦੇ ਨਾਂ ’ਤੇ ਬਣਵਾ ਲਿਆ। ਇਨ੍ਹੀਂ ਦਿਨੀਂ ਉਹ ਜ਼ੀਰਕਪੁਰ ਵਿੱਚ ਇੱਕ ਸੈਲੂਨ ਵਿੱਚ ਕੰਮ ਕਰਦੀ ਸੀ। ਉਹ ਹੁਣ ਪਰਿਵਾਰ ਨਾਲ ਸੰਪਰਕ ਵਿੱਚ ਨਹੀਂ ਸੀ।
(ਕੇਸ ਦੀ ਸੰਦੇਵਨਸ਼ੀਲਤਾ ਤੇ ਪਰਿਵਾਰ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਆਦਾ ਵਿਸਥਾਰ ਨਹੀਂ ਦਿੱਤਾ ਜਾ ਰਿਹਾ
ਗੋਲ਼ੀਆਂ ਮਾਰ ਕੇ ਕਿਉਂ ਕੀਤਾ ਗਿਆ ਸੀ ਕਤਲ
ਦੱਸ ਦਈਏ ਕਿ ਪਰਵਿੰਦਰ ਕੌਰ (32) ਉਰਫ ਕੁਲਵਿੰਦਰ ਕੌਰ ਸਰੋਵਰ ਕੋਲ ਬੈਠ ਕੇ ਸ਼ਰਾਬ ਪੀ ਰਹੀ ਸੀ। ਇਸ ਕਾਰਨ ਗੁਰਦੁਆਰੇ ਦੇ ਮੁਲਾਜ਼ਮਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਔਰਤ ਨੂੰ ਪੁੱਛਗਿਛ ਲਈ ਗੁਰਦੁਆਰਾ ਪ੍ਰਬੰਧਕ ਦੇ ਕਮਰੇ ਵਿੱਚ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਉਸ ਨੇ ਸ਼ਰਾਬ ਦੀ ਬੋਤਲ ਨਾਲ ਸਟਾਫ ‘ਤੇ ਹਮਲਾ ਕਰ ਦਿੱਤਾ।
ALSO READ :ਪਟਿਆਲਾ ਦੇ ਅਤਿ-ਆਧੁਨਿਕ ਬੱਸ ਸਟੈਂਡ ਦਾ ਉਦਘਾਟਨ ਅੱਜ
ਇਸ ਦੌਰਾਨ ਮੱਥਾ ਟੇਕਣ ਆਇਆ ਸ਼ਰਧਾਲੂ ਨਿਰਮਲਜੀਤ ਸਿੰਘ ਉਥੇ ਆ ਗਿਆ ਤੇ ਔਰਤ ਉੱਪਰ ਫਾਇਰਿੰਗ ਕਰ ਦਿੱਤੀ। ਨਿਰਮਲਜੀਤ ਨੇ ਆਪਣੇ ਲਾਇਸੰਸੀ ਰਿਵਾਲਵਰ ਤੋਂ ਪੰਜ ਗੋਲੀਆਂ ਚਲਾਈਆਂ। ਔਰਤ ਨੂੰ ਤਿੰਨ ਗੋਲੀਆਂ ਲੱਗੀਆਂ, ਜਦਕਿ ਸੇਵਾਦਾਰ ਸਾਗਰ ਕੁਮਾਰ ਨੂੰ ਵੀ ਗੋਲੀ ਲੱਗੀ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਾਗਰ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਕਤਲ ਕਰਨ ਵਾਲਾ ਹਮਲਾਵਰ ਕੌਣ
ਹਮਲਾਵਰ ਬਾਰੇ ਦੱਸਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨੇ ਦੱਸਿਆ ਕਿ ਹਮਲਾਵਰ ਸੰਗਤ ਵਿੱਚੋਂ ਹੀ ਇੱਕ ਵਿਅਕਤੀ ਹੈ।
ਉਸ ਦੀ ਪਛਾਣ ਨਿਰਮਲਜੀਤ ਸਿੰਘ ਵਜੋਂ ਹੋਈ ਹੈ, ਜੋ ਪਟਿਆਲਾ ਦਾ ਰਹਿਣ ਵਾਲਾ ਹੈ ਅਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ।
ਗੁਰਦੁਆਰਾ ਪ੍ਰਬੰਧਕਾਂ ਮੁਤਾਬਕ ਜਦੋਂ ਮੁਲਜ਼ਮ ਨੂੰ ਫੜ੍ਹ ਲਿਆ ਅਤੇ ਪੁੱਛਿਆ ਕਿ ‘ਤੂੰ ਇਹ ਕੀ ਕੀਤਾ ਤਾਂ ਉਸ ਨੇ ਭਾਵੁਕ ਹੋ ਕੇ ਕਿਹਾ ਕਿ ਸਾਡੇ ਧਾਰਮਿਕ ਅਸਥਾਨਾਂ ਦੀ ਬੇਅਦਬੀ ਕਰਦੇ ਹਨ, ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ।’
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਵੀ ਮੁਲਜ਼ਮ ਨੇ ਕਿਹਾ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਆ ਕੇ ਸ਼ਰਾਬ ਪੀਣ ਦੀ ਗੱਲ ਤੋਂ ਗੁੱਸੇ ਵਿੱਚ ਆ ਗਿਆ ਸੀ, ਇਸੇ ਲਈ ਉਸ ਨੇ ਮਹਿਲਾ ਉੱਤੇ ਗੋਲੀਆਂ ਚਲਾ ਦਿੱਤੀਆਂ।
ਮੁਲਜ਼ਮ ਦੇ ਮਾਮਾ ਮੋਹਨ ਸਿੰਘ ਨੇ ਦੱਸਿਆ, ”ਨਿਰਮਲਜੀਤ ਸਿੰਘ ਨੂੰ ਇਸ ਕਤਲ ਦਾ ਅਫਸੋਸ ਤਾਂ ਹੈ ਪਰ ਉਸ ਦਾ ਕਹਿਣਾ ਹੈ ਕਿ ਉਸ ਤੋਂ ਬੇਅਦਬੀ ਬਰਦਾਸ਼ਤ ਨਹੀਂ ਹੋਈ ਅਤੇ ਉਹ ਆਪੇ ਤੋਂ ਬਾਹਰ ਹੋ ਗਿਆ।”
ਨਿਰਮਲਜੀਤ ਸਿੰਘ ‘ਤੇ ਹੋਈ ਐਫਆਈਆਰ ਬਾਰੇ ਉਨ੍ਹਾਂ ਕਿਹਾ ਕਿ ”ਅਸੀਂ ਕੇਸ ਲੜਾਂਗੇ”।