Saturday, December 28, 2024

ਵਿਦੇਸ਼ ਜਾਣ ਲਈ ਰਿਸ਼ਤੇਦਾਰ ਨੇ ਕੀਤਾ ਕਤਲ,ਮਾਸੀ ਤੇ ਭਰਾ ਦਾ , ਡਬਲ ਮਰਡਰ ਦੀ ਜਾਂਚ ਦੌਰਾਨ ਹੋਇਆ ਵੱਡਾ ਖੁਲਾਸਾ,ਪਟਿਆਲਾ 

Date:

Patiala Murder Case ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਘਰ ‘ਚ ਲੁੱਟ ਕਰਨ ਆਏ ਰਿਸ਼ਤੇਦਾਰ ਨੇ ਹੀ ਮਾਂ ਪੁੱਤ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ। ਇਸ ਖੁਲਾਸਾ ਪਟਿਆਲਾ ਦੇ ਸ਼ਹੀਦ ਉਧਮ ਸਿੰਘ ਨਗਰ ਵਿਚ ਹੋਏ ਦੋਹਰੇ ਕਤਲ ਦੀ ਜਾਂਚ ਦੌਰਾਨ ਹੋਇਆ ਹੈ। ਐੱਸਐਸਪੀ ਵਰੁਣ ਸ਼ਰਮਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਮਾਮਲੇ ‘ਚ ਹਰਜੀਤ ਸਿੰਘ ਉਰਫ ਕਾਕਾ ਵਾਸੀ ਬੁੰਦੀ ਰਾਜਸਥਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਜੋਕਿ ਮ੍ਰਿਤਕ ਜਸਵੀਰ ਕੌਰ ਦਾ ਰਿਸ਼ਤੇਦਾਰ ਵਿਚ ਭਾਣਜਾ ਲੱਗਦਾ ਹੈ ਤੇ ਘਰ ਵਿਚ ਆਉਣਾ-ਜਾਣਾ ਵੀ ਸੀ।

ਗੁਰਜੀਤ ਨੇ ਐਮਐੱਸਸੀ ਕੀਤੀ ਹੋਈ ਹੈ, ਕਈ ਮਹੀਨੇ ਤੋਂ ਪਟਿਆਲਾ ਰਹਿ ਰਿਹਾ ਸੀ। ਇਹ ਵਿਦੇਸ਼ ਜਾਣ ਦਾ ਇੱਛੁਕ ਦੀ ਪਰ ਉਸਦਾ ਇਹ ਸੁਪਨਾ ਪੈਸੇ ਦੀ ਘਾਟ ਕਰਕੇ ਪੂਰਾ ਨਹੀਂ ਹੋ ਰਿਹਾ ਸੀ। ਬੇਰੁਜ਼ਗਾਰ ਗੁਰਜੀਤ ਨੇ ਆਪਣੀ ਹੀ ਮਾਸੀ ਦੇ ਘਰ ਲੁੱਟ ਦੀ ਯੋਜਨਾ ਬਣਾਈ।

READ ALSO:ਮਣੀਪੁਰ ਵਿੱਚ ਵਾਪਰੀ ਘਟਨਾ ਨੂੰ ਲੈ ਕਿ ਅਤੇ ਪੰਜਾਬ ਵਿੱਚ ਵੱਧ ਰਹੇ ਚਿੱਟੇ ਨੂੰ..

26 ਜੁਲਾਈ ਨੂੰ ਚਾਕੂ ਲੈਕੇ ਜਸਵੀਰ ਕੌਰ ਦੇ ਘਰ ਦਾਖਲ ਹੋਇਆ ਅਤੇ ਆਉਂਦਿਆ ਹੀ ਆਪਣੀ ਮਾਸੀ ਜਸਵੀਰ ਕੌਰ ਦੀ ਗਰਦਨ, ਪਿੱਠ ਤੇ ਸਿਰ ‘ਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ। ਰੌਲਾ ਪੈਂਦਾ ਸੁਣ ਕੇ ਜਸਵੀਰ ਦਾ ਲੜਕਾ ਜੱਗੀ ਕਮਰੇ ‘ਚੋਂ ਬਾਹਰ ਆਇਆ ਤਾਂ ਉਸਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।Patiala Murder Case: 

ਦੋਵਾਂ ਦਾ ਕਤਲ ਕਰਨ ਤੋਂ ਬਾਅਦ ਲਾਸ਼ਾਂ ਘਸੀਟ ਕੇ ਗੁਸਲਖਾਨੇ ‘ਚ ਸੁਟ ਦਿੱਤੀਆਂ। ਇਸ ਤੋਂ ਬਾਅਦ ਮਾਸੀ ਦੇ ਕੰਨ ਵਿੱਚ ਪਾਈਆਂ ਸੋਨੇ ਦੀਆਂ ਵਾਲਿਆਂ, ਘਰ ‘ਚ ਪਈ ਕਰੀਬ 7 ਹਜ਼ਾਰ ਨਗਦੀ, ਚਾਂਦੀ ਦੇ ਗਹਿਣੇ ਆਦਿ ਚੁੱਕ ਲਾਏ। ਕਾਤਲ ਵਾਰਦਾਤ ਨੂੰ ਅੰਜਾਮ ਦੇਕੇ ਘਰ ਨੂੰ ਅੰਦਰੋਂ ਬੰਦ ਕਰਕੇ ਕੰਧ ਟੱਪ ਕੇ ਫ਼ਰਾਰ ਹੋ ਗਿਆ।Patiala Murder Case

Share post:

Subscribe

spot_imgspot_img

Popular

More like this
Related