ਪਟਿਆਲਾ ‘ਚ 3.50 ਕਿਲੋ ਅਫੀਮ ਸਮੇਤ 2 ਤਸਕਰ ਗ੍ਰਿਫਤਾਰ

Patiala Opium Smugglers Arrest:

ਨਾਭਾ, ਪਟਿਆਲਾ ਦੀ ਸਦਰ ਪੁਲਿਸ ਨੇ ਅਫੀਮ ਦੀ ਤਸਕਰੀ ਵਿੱਚ ਸ਼ਾਮਲ ਇੱਕ ਮੌਜੂਦਾ ਪੰਚਾਇਤ ਸਕੱਤਰ ਦੇ ਸਾਥੀ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪੰਚਾਇਤ ਸਕੱਤਰ ਸੰਗਰੂਰ ਵਿੱਚ ਤਾਇਨਾਤ ਹੈ। ਇਸ ਦੀ ਪਛਾਣ ਦੀਪਕ ਗਰਗ ਵਾਸੀ ਨਵੀਂ ਅਨਾਜ ਮੰਡੀ ਭਵਾਨੀਗੜ੍ਹ ਵਜੋਂ ਹੋਈ ਹੈ। ਉਸ ਦੇ ਸਾਥੀ ਦੀ ਪਛਾਣ ਨਵਪ੍ਰੀਤ ਪਾਲ ਵਾਸੀ ਦਸਮੇਸ਼ ਨਗਰ, ਪਟਿਆਲਾ ਵਜੋਂ ਹੋਈ ਹੈ।

ਡੀਐਸਪੀ ਦਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਨਾਭਾ ਸਦਰ ਪੁਲੀਸ ਨੇ 25 ਸਤੰਬਰ ਨੂੰ ਰਾਤ ਦੀ ਨਾਕਾਬੰਦੀ ਦੌਰਾਨ ਫੜਿਆ ਸੀ। ਉਸ ਦੀ ਕਾਰ ਵਿੱਚੋਂ ਸਾਢੇ ਤਿੰਨ ਕਿੱਲੋ ਅਫ਼ੀਮ ਬਰਾਮਦ ਹੋਈ ਹੈ। ਬਰਾਮਦਗੀ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਏ.ਐੱਸ.ਆਈ ਗੁਰਬੀਰ ਸਿੰਘ ਨੂੰ ਸੌਂਪ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਅੰਮ੍ਰਿਤਸਰ ‘ਚ ਕਰਨਗੇ ਇਸ ਵੱਡੀ ਬੈਠਕ ਦੀ ਪ੍ਰਧਾਨਗੀ, ਕਈ ਅੰਤਰਰਾਜੀ ਗੰਭੀਰ ਮਸਲਿਆਂ ‘ਤੇ ਹੋਵੇਗੀ ਗੱਲਬਾਤ

ਥਾਣਾ ਸਦਰ ਨਾਭਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਅਫੀਮ ਦੀ ਡਲਿਵਰੀ ਲੈ ਕੇ ਵੇਚਣ ਵਾਲੇ ਵਿਅਕਤੀ ਬਾਰੇ ਪਤਾ ਲੱਗ ਸਕੇਗਾ। ਹੁਣ ਤੱਕ ਕੀਤੀ ਗਈ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਇਹ ਲੋਕ ਕਾਫੀ ਸਮੇਂ ਤੋਂ ਅਫੀਮ ਦੀ ਤਸਕਰੀ ਕਰ ਰਹੇ ਸਨ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਇਲਾਕਿਆਂ ਤੋਂ ਅਫੀਮ ਲਿਆ ਕੇ ਗੱਡੀਆਂ ਰਾਹੀਂ ਸਪਲਾਈ ਕਰਦੇ ਸਨ। ਕਈ ਵਾਰ ਦੋਸ਼ੀ ਪੰਚਾਇਤ ਸਕੱਤਰ ਆਪਣੇ ਅਹੁਦੇ ਦੀ ਸ਼ੇਖੀ ਮਾਰ ਕੇ ਪੁਲੀਸ ਚੌਕੀਆਂ ’ਤੇ ਚੈਕਿੰਗ ਕਰਨ ਤੋਂ ਬਚ ਗਿਆ ਹੈ। Patiala Opium Smugglers Arrest:

ਡੀਐਸਪੀ ਨਾਭਾ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨਾਕਾਬੰਦੀ ਦੌਰਾਨ ਇਨ੍ਹਾਂ ਵਿਅਕਤੀਆਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ। ਪਰ ਪੁਲਿਸ ਮੁਲਾਜ਼ਮ ਨੂੰ ਦੇਖ ਕੇ ਇਹ ਲੋਕ ਕਾਰ ਵਿੱਚ ਬੈਠ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਪੁਲੀਸ ਨੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ। Patiala Opium Smugglers Arrest:

[wpadcenter_ad id='4448' align='none']