ਫਾਜ਼ਿਲਕਾ 12 ਅਕਤੂਬਰ :
ਫਾਜ਼ਿਲਕਾ ਦੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਦੀ ਅਗਵਾਈ ਵਿਚ ਜਿਲ੍ਹੇ ਅਧੀਨ ਪੈਂਦੇ ਸਮੂਹ ਸਿਹਤ ਬਲਾਕਾਂ ਦੀ ਮਹੀਨਾਵਾਰ ਰੀਵਿਊ ਮੀਟਿੰਗ ਹੋਈ। ਇਸ ਮਹੀਨਾਵਾਰ ਰੀਵਿਊ ਮੀਟਿੰਗ ਵਿੱਚ ਸਮੂਹ ਸਿਹਤ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ ਹਾਜਰ ਰਹੇ। ਇਸ ਮੌਕੇ ਡੀਐਫਪੀਓ ਡਾ. ਕਵਿਤਾ ਸਿੰਘ ਤੇ ਡੀਆਈਓ (ਵਾਧੂ ਕਾਰਜਭਾਰ) ਡਾ. ਐਡੀਸਨ ਐਰਿਕ ਵੀ ਵਿਸ਼ੇਸ਼ ਤੌਰ ਤੇ ਹਾਜਰ ਰਹੇ।
ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਮੀਟਿੰਗ ਵਿੱਚ ਜਿਲ੍ਹੇ ਅਧੀਨ ਪੈਂਦੇ ਸਮੂਹ ਸਿਹਤ ਬਲਾਕਾਂ ਦੇ ਵੱਖ ਵੱਖ ਕੰਮਾਂ ਦੀ ਸਮੀਖਿਆ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਟੀਕਾਕਰਨ, ਡੇਂਗੂ ਮਲੇਰੀਆ ਬਾਰੇ ਵਿਭਾਗੀ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਕਿਹਾ ਗਿਆ। ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਵਿਸ਼ੇਸ਼ ਹਦਾਇਤ ਕੀਤੀ ਕਿ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਦੇ ਟੀਕਾਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਜਿਨ੍ਹਾਂ ਹੈਲਥ ਐਂਡ ਵੈਲਨੇਸ ਸੈਂਟਰਾਂ ਤੇ ਟੀਕਾਕਰਨ ਤੋਂ ਵਾੰਝੇ ਬੱਚੇ ਹਨ, ਉਨ੍ਹਾਂ ਦਾ ਟੀਕਾਕਰਨ ਪੂਰਾ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਮਲੇਰੀਆ ਬਾਰੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਸਭ ਦੇ ਨਾਲ ਨਾਲ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਆਮ ਆਦਮੀ ਕਲੀਨਿਕ ਬਾਰੇ ਵਿਸ਼ੇਸ਼ ਹਦਾਇਤਾਂ ਹਨ ਕਿ ਆਮ ਆਦਮੀ ਕਲੀਨਿਕ ਤੇ ਆਉਣ ਵਾਲੇ ਮਰੀਜਾਂ ਨੂੰ ਦਵਾਈਆਂ, ਲੈਬ ਟੈਸਟ, ਬੈਠਣ ਦੀ ਥਾਂ, ਪੀਣ ਦੇ ਪਾਣੀ ਸਬੰਧੀ ਵਿਸ਼ੇਸ਼ ਹਦਾਇਤਾਂ ਹਨ, ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਦਿਆਂ ਹਰ ਮਾਪਦੰਡ ਵੱਲ ਪੂਰਾ ਧਿਆਨ ਦਿੱਤਾ ਜਾਵੇ। ਹਰ ਐਸਐਮਓ ਆਪਣੇ ਪੱਧਰ ਤੇ ਸਮੇਂ ਸਮੇਂ ਤੇ ਆਮ ਆਦਮੀ ਕਲੀਨਿਕ ਤੇ ਵਿਜ਼ੀਟ ਕਰਕੇ ਉਥੋਂ ਦੇ ਕੰਮ ਕਾਰ ਦੀ ਜਾਂਚ ਕਰੇ, ਉਥੇ ਕਿਸੇ ਵੀ ਚੀਜ਼ ਦੀ ਕਮੀ ਹੈ ਤੇ ਉਸ ਨੂੰ ਪੂਰਾ ਕਰਵਾਇਆ ਜਾਵੇ ਤਾਂ ਕਿ ਆਮ ਆਦਮੀ ਕਲੀਨਿਕ ਤੇ ਇਲਾਜ ਲਈ ਆਉਣ ਵਾਲੇ ਮਰੀਜਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਐਸਐਮਓ’ਜ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਬਲਾਕ ਅਧੀਨ ਹਰ ਕੰਪੋਨੇੰਟ ਦੇ ਕੰਮ ਦੀ ਆਪ ਸਮੇਂ ਸਮੇਂ ਤੇ ਸਮੀਖਿਆ ਕਰਨ। ਇਸ ਮੌਕੇ ਜਿਲ੍ਹੇ ਦੇ ਵੱਖ ਵੱਖ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ ਹਾਜਰ ਰਹੇ
ਆਮ ਆਦਮੀ ਕਲੀਨਿਕ ਤੇ ਆਉਣ ਵਾਲੇ ਮਰੀਜਾਂ ਨੂੰ ਨਾ ਆਵੇ ਕੋਈ ਵੀ ਦਿੱਕਤ : ਸਿਵਲ ਸਰਜਨ ਡਾ. ਚੰਦਰ ਸ਼ੇਖਰ
[wpadcenter_ad id='4448' align='none']