ਫਿਰੋਜ਼ਪੁਰ 13 ਫਰਵਰੀ 2024:
ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਉਨ੍ਹਾਂ ਦੇ ਘਰ੍ਹਾਂ ਦੇ ਨੇੜੇ ਹੀ ਦੇਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਜ਼੍ਹਿਲੇ ਦੇ ਵੱਖ ਵੱਖ ਪਿੰਡਾਂ/ਸ਼ਹਿਰਾਂ ਵਿੱਚ ‘ਆਪ ਦੀ ਸਰਕਾਰ-ਆਪ ਦੇ ਦੁਆਰ’ ਤਹਿਤ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾ ਵਿੱਚ ਲੋਕਾਂ ਨੂੰ ਵੱਖ ਵੱਖ ਵਿਭਾਗਾਂ ਦੀਆਂ 44 ਤਰ੍ਹਾਂ ਦੀਆਂ ਸਰਕਾਰੀ ਸਕੀਮਾਂ ਦਾ ਲਾਭ ਮਿੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਫਿਰੋਜ਼ਪੁਰ ਡਵੀਜ਼ਨ ਸਮੇਤ ਸਭ ਡਵੀਜ਼ਨ ਜ਼ੀਰਾ ਅਤੇ ਗੁਰੂਹਰਸਾਏ ਵਿਖੇ ਰੋਜ਼ਾਨਾ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਜਿਸ ਤਹਿਤ ਫਿਰੋਜ਼ਪੁਰ ਦੇ ਪਿੰਡ ਅਟਾਰੀ, ਗਿੱਲ, ਕਾਮਲ ਵਾਲਾ, ਕੋਟ ਕਰੋੜ ਕਲਾਂ ਵਿਖੇ ਕੈਂਪ ਲਗਾਏ ਗਏ। ਇਸੇ ਤਰ੍ਹਾਂ ਜ਼ੀਰਾ ਦੇ ਪਿੰਡ ਕਮਾਲਗੜ੍ਹ ਕਲਾਂ, ਕਮਾਲਗੜ੍ਹ ਖੁਰਦ, ਵਾੜਾ ਪੋਹ ਵਿੰਡੀਆ ਅਤੇ ਕਿੱਲੀ ਨੌਂ ਆਬਾਦ ਅਤੇ ਗੁਰੂਹਰਸਾਏ ਦੇ ਪਿੰਡ ਪਿੰਡੀ, ਬੂਲਾ ਰਾਏ ਉਤਾੜ, ਲੱਖੋ ਕੇ ਬਹਿਰਾਮ, ਸਵਾਈ ਕੇ ਭੋਖੜੀ ਵਿਖੇ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਖੁਦ ਵਿਧਾਇਕ ਸਾਹਿਬਾਨ ਪਹੁੰਚ ਕੇ ਕੈਂਪਾਂ ਦਾ ਨਰੀਖਣ ਵੀ ਕਰ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਮੌਕੇ ਤੇ ਸੁਣ ਕੇ ਉਨ੍ਹਾਂ ਦੇ ਫੌਰੀ ਹੱਲ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ਤੇ ਆਦੇਸ਼ ਵੀ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਮੌਕੇ ਉਤੇ ਹੀ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਕੁੱਝ ਸੇਵਾਵਾਂ ਦੇ ਲੋਕਾਂ ਨੂੰ ਮੌਕੇ ਤੇ ਹੀ ਸਰਟੀਫਿਕੇਟ ਅਤੇ ਲਾਭਪਾਤਰੀ ਕਾਰਡ ਜਾਰੀ ਕੀਤੇ ਜਾ ਰਹੇ ਹਨ ਅਤੇ ਜਿਨ੍ਹਾਂ ਸੇਵਾਵਾਂ ਦਾ ਲਾਭ ਮੌਕੇ ਤੇ ਨਹੀਂ ਦਿੱਤਾ ਜਾਂਦਾ ਉਸ ਸਬੰਧੀ ਫਾਰਮ ਭਰਵਾ ਕੇ ਜਲਦ ਹੀ ਸਬੰਧਿਤ ਵਿਭਾਗ ਨੂੰ ਉਸ ਸਕੀਮ ਦਾ ਬਣਦਾ ਲਾਭ ਲਾਭਪਾਤਰੀ ਨੂੰ ਮੁਹੱਈਆ ਕਰਵਾਉਣ ਦੇ ਨਿਦਰੇਸ਼ ਦਿੱਤੇ ਜਾਂਦੇ ਹਨ। ਸਮੂਹ ਐਸ.ਡੀ.ਐਮ., ਤਹਿਸੀਲਦਾਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਕੈਂਪਾਂ ਨਾਲ ਰਾਬਤਾ ਰੱਖ ਰਹੇ ਹਨ ਅਤੇ ਉਹ ਖੁਦ ਵੀ ਇਹਨਾਂ ਕੈਂਪਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਾਰੀਆਂ 44 ਦੇ ਕਰੀਬ ਸੇਵਾਵਾਂ ਇਨ੍ਹਾਂ ਕੈਂਪਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਕੈਂਪ ਤੁਹਾਡੇ ਘਰ ਨੇੜੇ ਲੱਗਦਾ ਹੈ, ਤੁਸੀਂ ਉਸ ਕੈਂਪ ਵਿਚ ਪਹੁੰਚ ਕੇ ਸਰਕਾਰੀ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਅਹਿਮ ਸੇਵਾਵਾਂ ਦਾ ਲਾਭ ਜ਼ਰੂਰ ਲਵੋ।