ਬੰਦਿਆ ਤੂੰ ਜਿੱਥੇ ਮਰਜ਼ੀ ਜਾ, ਕੋਈ ਵੀ ਭੇਸ ਬਣਾ, ਤੈਥੋਂ ਪਹਿਲਾਂ ਹਰ ਜਗ੍ਹਾਂ ਤੇਰਾ ਕਿਰਦਾਰ ਪਹੁੰਚ ਹੀ ਜਾਂਦਾ ਹੈ।

people understand the language of love

ਸਾਨੂੰ ਪੂਜਾ, ਪਾਠ, ਦਾਨ ਅਤੇ ਚੜ੍ਹਾਵਿਆਂ ਨੇ ਮਾਰਿਆ,
ਨਿੱਤ ਅਰਦਾਸਾਂ, ਟੇਕ ਮੱਥੇ, ਬੰਦਾ ਬੰਦਿਆਂ ਤੋਂ ਹਾਰਿਆ,
ਖੁਸ਼ੀਆਂ ਦੇ ਟੱਲ, ਮਨ ਵਿਚ ਸੌਖੇ ਐਨੇ ਨਹੀਂਓਂ ਵੱਜਣੇ,
ਮਿਹਨਤਾਂ ਬਗੈਰ ਨਹੀਂਉ ‘ ਜ਼ਿੰਦਗੀ ‘ ਦੇ ਸਕੂਨ ਲ਼ੱਭਣੇ!

people understand the language of love  ਸ਼ਰੀਫ਼ ਬੰਦਿਆਂ ਨੂੰ ਬੰਨ੍ਹਣ ਲਈ ਕੱਚਾ ਧਾਗਾ ਹੀ ਕਾਫ਼ੀ ਹੁੰਦਾ ਹੈ, ਕਿਉਂਕਿ ਸ਼ਰੀਫ਼ ਲੋਕ ਪਿਆਰ ਦੀ ਭਾਸ਼ਾ ਨੂੰ ਸਮਝਦੇ ਹੁੰਦੇ ਹਨ। ਲੁੱਚੇ-ਲੰਡਿਆਂ ਨੂੰ ਚਤੁਰਾਈ ਕਰਨੋ ਲੋਹੇ ਦੇ ਸੰਗਲਾਂ ਨਾਲ ਬੰਨ੍ਹ ਕੇ ਵੀ ਨਹੀਂ ਰੋਕਿਆ ਜਾ ਸਕਦਾ। ਇਹ ਪਤੰਦਰ ਮਖੋਟੇ ਬਦਲਣ ਦੇ ਆਦੀ ਹੁੰਦੇ ਹਨ।

also read :ਅਫਗਾਨਿਸਤਾਨ ਦੇ ਹਿੰਦੂਕੁਸ਼ ਖੇਤਰ ‘ਚ 6.6 ਤੀਬਰਤਾ ਦੇ ਭੂਚਾਲ ਦੇ ਝਟਕੇ ਦਿੱਲੀ, ਪੰਜਾਬ, ਉੱਤਰੀ ਭਾਰਤ ਦੇ ਕੁਝ ਹਿੱਸਿਆਂ ‘ਚ ਮਹਿਸੂਸ ਕੀਤੇ ਗਏ। 

ਇੱਕ ਦਰਵੇਸ਼ ਇਨਸਾਨ ਆਪਣੀਆਂ ਅੱਖਾਂ ਤੋਂ ਪਹਿਚਾਣਿਆ ਜਾਂਦਾ ਹੈ, ਪਰ ਮੂਰਖ ਦਾ ਤਾਂ ਦਿਲ ਵੀ ਉਸ ਦੀ ਜ਼ੁਬਾਨ ‘ਤੇ ਪਿਆ ਮਿਲਦਾ ਹੈ।
ਬਹੁਤਾ ਚਲਾਕ ਮਖੋਟਿਆਂ ਵਾਲਾ ਬੰਦਾ ਆਪਣਾ ਸਿਰ ਤਾਂ ਲੁਕਾ ਲੈਂਦਾ ਹੈ, ਪਰ ਫਿਰ ਵੀ ਢੂਈ ਤੇ ਗਿੱਟੇ ਨੰਗੇ ਰਹਿ ਜਾਂਦੇ ਜਦੋਂ ਡਾਗਾਂ ਵੱਜਣ ਲਗਦੀਆਂ ਨੇ!
ਜਾਨਣ ਵਾਲੇ ਤਜਰਬੇਕਾਰ ਜਾਣਦੇ ਨੇ ਕਿ ਲੋੜ ਤੋਂ ਜ਼ਿਆਦਾ ਨਿਮਰਤਾ ਪਿੱਛੇ ਵੀ ਕੋਈ ਨਾ ਕੋਈ ਚਲਾਕੀ ਛੁਪੀ ਹੁੰਦੀ ਹੈ।

people understand the language of love ਬੰਦਿਆ ਤੂੰ ਜਿੱਥੇ ਮਰਜ਼ੀ ਜਾ, ਕੋਈ ਵੀ ਭੇਸ ਬਣਾ, ਤੈਥੋਂ ਪਹਿਲਾਂ ਹਰ ਜਗ੍ਹਾਂ ਤੇਰਾ ਕਿਰਦਾਰ ਪਹੁੰਚ ਹੀ ਜਾਂਦਾ ਹੈ।
ਸੋ ਇਸ ਲਈ ਮੇਰਾ ਨਿੱਜੀ ਵਿਚਾਰ ਹੈ ਕਿ 'ਆਪਣਿਆਂ ਚ ਰਹਿਣ ਲਈ ਸਾਡੀ ਸ਼ੋਹਰਤ ਕੰਮ ਆਉਂਦੀ ਹੈ, ਤੇ ਓਪਰਿਆਂ 'ਚ ਰਹਿਣ ਲਈ ਸਾਡਾ ਪਹਿਰਾਵਾ।
ਕਿਤੇ ਵੀ ਜਾਇਓ ਤੇ ਦੇਖਿਓ…'ਪੰਛੀ ਆਪਣੀ ਚਹਿਚਹਾਟ ਨਾਲ ਅਤੇ ਮਨੁੱਖ ਆਪਣੀ ਬੋਲਚਾਲ ਤੋਂ ਪਹਿਚਾਣਿਆ ਜਾਂਦਾ ਹੈ'। ਮੈਂ ਹੈਰਾਨ ਹਾਂ, ਫਿਰ ਕੀ ਲੋੜ ਪੈ ਜਾਂਦੀ ਐ ਸਾਨੂੰ ਨਕਲੀ ਚਿਹਰੇ ਲਾਉਣ ਦੀ? ਜੋ ਹਾਂ ਉਸੇ ਤਰ੍ਹਾਂ ਰਹੀਏ ਤਾਂ ਸੋਖੇ ਰਹਿੰਦੇ ਹਾਂ।
ਦੁੱਧ ਤੇ ਬੁੱਧ ਫਿਟਦਿਆਂ ਬਹੁਤ ਦੇਰ ਨਹੀਂ ਲਗਦੀ, ਸੋ ਇਸ ਲਈ ਕਿਸੇ ਨੂੰ ਦੇ ਸਕੀਏ ਤਾਂ ਸੱਚੀ ਤਸੱਲੀ ਦੇਈਏ, ਝੂਠ ਕਰਕੇ ਤਾਂ ਸਾਹਮਣੇ ਵਾਲਾ ਪਹਿਲਾਂ ਹੀ ਪ੍ਰੇਸ਼ਾਨ ਹੋਇਆ ਹੁੰਦਾ ਹੈ।  people understand the language of love


ਹਰਫੂਲ ਭੁੱਲਰ

[wpadcenter_ad id='4448' align='none']