ਕੀ ਲਗਾਤਾਰ ਪਸੀਨਾ ਆਉਣਾ ਸ਼ੂਗਰ ਦੀ ਨਿਸ਼ਾਨੀ ਹੈ? ਜਾਣੋ, ਕੀ ਹੋ ਸਕਦਾ ਹੈ ਇਸ ਦਾ ਹੱਲ

  • ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਅਚਾਨਕ ਜ਼ਿਆਦਾ ਪਸੀਨਾ ਆਉਣਾ, ਜਾਂ ਰਾਤ ਨੂੰ ਸੌਣ ਵੇਲੇ ਜ਼ਿਆਦਾ ਪਸੀਨਾ ਆਉਣਾ ਸ਼ੂਗਰ ਦੇ ਮਰੀਜ਼ ਲਈ ਜਾਂ ਆਮ ਵਿਅਕਤੀ ਲਈ ਸਰੀਰ ਵਿੱਚ ਸ਼ੂਗਰ ਦੇ ਵਿਗਾੜ ਦੇ ਸੰਕੇਤ ਹੋ ਸਕਦੇ ਹਨ?

People who take insulin or diabetes medication Excessive Sweating: ਦੁਨੀਆ ਵਿੱਚ ਸਭ ਤੋਂ ਵੱਧ ਘਾਤਕ ਤੇ ਆਮ ਹੁੰਦੀਆਂ ਜਾ ਰਹੀਆਂ ਬਿਮਾਰੀਆਂ ਵਿੱਚੋਂ ਇੱਕ ਹੈ ਸ਼ੂਗਰ ਦੀ ਬਿਮਾਰੀ। ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਦੁਨੀਆ ਵਿੱਚ 42.2 ਕਰੋੜ ਤੋਂ ਵੱਧ ਲੋਕ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹਨ। ਇਸ ਦੇ ਨਾਲ ਹੀ ਹਰ ਸਾਲ ਲਗਭਗ 15 ਲੱਖ ਲੋਕ ਡਾਇਬਟੀਜ਼ ਕਾਰਨ ਸਿੱਧੇ ਜਾਂ ਅਸਿੱਧੇ ਤੌਰ ‘ਤੇ ਮਰ ਜਾਂਦੇ ਹਨ। ਸਾਡੇ ਲਈ ਇਹ ਚਿੰਤਾ ਦੀ ਗੱਲ ਇਸ ਲਈ ਵੀ ਬਣ ਜਾਂਦੀ ਹੈ ਕਿਉਂਕਿ ਵਿਸ਼ਵ ਵਿੱਚ ਸ਼ੂਗਰ ਦੇ ਕੁੱਲ ਮਰੀਜ਼ਾਂ ਵਿੱਚੋਂ 17 ਫ਼ੀਸਦੀ ਭਾਰਤ ਵਿੱਚ ਹਨ। ਇਸ ਦਾ ਮਤਲਬ ਹੈ ਕਿ ਭਾਰਤ ਵਿੱਚ ਲਗਭਗ 8 ਕਰੋੜ ਲੋਕ ਸ਼ੂਗਰ ਤੋਂ ਪੀੜਤ ਹਨ। ਅੰਕੜਿਆਂ ਮੁਤਾਬਿਕ 2045 ਤੱਕ ਭਾਰਤ ਵਿੱਚ 13.5 ਕਰੋੜ ਲੋਕ ਸ਼ੂਗਰ ਦੇ ਮਰੀਜ਼ ਹੋ ਜਾਣਗੇ।

ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਅਚਾਨਕ ਜ਼ਿਆਦਾ ਪਸੀਨਾ ਆਉਣਾ, ਜਾਂ ਰਾਤ ਨੂੰ ਸੌਣ ਵੇਲੇ ਜ਼ਿਆਦਾ ਪਸੀਨਾ ਆਉਣਾ ਸ਼ੂਗਰ ਦੇ ਮਰੀਜ਼ ਲਈ ਜਾਂ ਆਮ ਵਿਅਕਤੀ ਲਈ ਸਰੀਰ ਵਿੱਚ ਸ਼ੂਗਰ ਦੇ ਵਿਗਾੜ ਦੇ ਸੰਕੇਤ ਹੋ ਸਕਦੇ ਹਨ ? ਤੁਹਾਨੂੰ ਦਸ ਦੇਈਏ ਕਿ ਪਸੀਨਾ ਆਉਣਾ ਡਾਇਬਟੀਜ਼ ਦੇ ਲੱਛਣਾਂ ‘ਚ ਸ਼ਾਮਲ ਨਹੀਂ ਹੈ ਪਰ ਸ਼ੂਗਰ ਹੋਣ ਤੋਂ ਬਾਅਦ ਪਸੀਨਾ ਆਉਣ ਦੀ ਸਮੱਸਿਆ ਕਈ ਮਰੀਜ਼ਾਂ ‘ਚ ਦੇਖਣ ਨੂੰ ਮਿਲਦੀ ਹੈ।

ਜੋ ਲੋਕ ਇਨਸੁਲਿਨ ਜਾਂ ਸ਼ੂਗਰ ਦੀ ਦਵਾਈ ਲੈਂਦੇ ਹਨ, ਉਨ੍ਹਾਂ ਦੇ ਸਰੀਰ ਵਿੱਚ ਖ਼ੂਨ ਵਿੱਚ ਗਲੂਕੋਜ਼ ਦਾ ਪੱਧਰ ਕਈ ਵਾਰ ਘੱਟ ਜਾਂਦਾ ਹੈ, ਇਸ ਲਈ ਕਈ ਵਾਰ ਉਨ੍ਹਾਂ ਨੂੰ ਰਾਤ ਨੂੰ ਬਹੁਤ ਜ਼ਿਆਦਾ ਪਸੀਨਾ ਆਉਣ ਲੱਗਦਾ ਹੈ। ਹਾਲਾਂਕਿ, ਇੱਕ ਵਾਰ ਜਦੋਂ ਗਲੂਕੋਜ਼ ਦਾ ਪੱਧਰ ਆਮ ‘ਤੇ ਵਾਪਸ ਆ ਜਾਂਦਾ ਹੈ, ਤਾਂ ਪਸੀਨਾ ਆਉਣਾ ਬੰਦ ਹੋ ਜਾਂਦਾ ਹੈ। ਪਸੀਨਾ ਆਉਣ ਨੂੰ ਸ਼ੂਗਰ ਰੋਗ ਦੀ ਆਮ ਸਥਿਤੀ ਨਹੀਂ ਕਿਹਾ ਜਾ ਸਕਦਾ। ਕਈ ਵਾਰ ਘੱਟ ਸ਼ੂਗਰ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ 

ਇਸ ਤੋਂ ਇਲਾਵਾ, ਸ਼ੂਗਰ ਦੀ ਦਵਾਈ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਵੀ ਸ਼ੂਗਰ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਣ ਦਾ ਕਾਰਨ ਸਾਹਮਣੇ ਆਇਆ ਹੈ। ਸ਼ੂਗਰ ਦੇ ਮਰੀਜ਼ਾਂ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਜਦੋਂ ਬਲੱਡ ਸ਼ੂਗਰ ਸੰਤੁਲਿਤ ਨਹੀਂ ਹੁੰਦਾ ਹੈ। ਹਾਲਾਂਕਿ ਹਰ ਵਿਅਕਤੀ ਨੂੰ ਪਸੀਨਾ ਆਉਂਦਾ ਹੈ।

ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਪਸੀਨਾ ਨਹੀਂ ਆਉਂਦਾ। ਡਾਇਬੀਟਿਕ ਨਿਊਰੋਪੈਥੀ ਵਿੱਚ, ਕੁੱਝ ਲੋਕਾਂ ਦੇ ਪੈਰਾਂ ਜਾਂ ਪੱਟਾਂ ਵਿੱਚ ਪਸੀਨਾ ਆਉਂਦਾ ਹੈ। ਇੱਕ ਰਿਸਰਚ ਮੁਤਾਬਿਕ ਸ਼ੂਗਰ ਤੋਂ ਪੀੜਤ ਲਗਭਗ 84 ਫ਼ੀਸਦੀ ਲੋਕਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਖ਼ਾਸ ਕਰਕੇ ਗਰਦਨ ਦੇ ਹੇਠਾਂ। ਇਸ ਦਾ ਮੁੱਖ ਕਾਰਨ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਘਟਣਾ ਹੈ। ਦਰਅਸਲ, ਸ਼ੂਗਰ ਦੇ ਮਰੀਜ਼ ਬਲੱਡ ਸ਼ੂਗਰ ਨੂੰ ਘੱਟ ਕਰਨ ਲਈ ਦਵਾਈ ਲੈਂਦੇ ਹਨ। ਦਵਾਈ ਲੈਣ ਨਾਲ ਸ਼ੂਗਰ ਨੂੰ ਸੋਖਣ ਦੀ ਪ੍ਰਕਿਰਿਆ ਬਹੁਤ ਤੇਜ਼ੀ ਨਾਲ ਸ਼ੁਰੂ ਹੋ ਜਾਂਦਾ ਹੈ।

ਦੂਜੇ ਪਾਸੇ ਸ਼ੂਗਰ ਦੇ ਕਾਰਨ ਉਹ ਮਠਿਆਈਆਂ ਖਾਣਾ ਬਿਲਕੁਲ ਬੰਦ ਕਰ ਦਿੰਦੇ ਹਨ। ਇਹੀ ਕਾਰਨ ਹੈ ਕਿ ਤੇਜ਼ੀ ਨਾਲ ਸਰੀਰ ਵਿੱਚ ਸ਼ੂਗਰ ਜਾਂ ਗਲੂਕੋਜ਼ ਦੀ ਕਮੀ ਹੋ ਜਾਂਦੀ ਹੈ। ਜਦੋਂ ਗਲੂਕੋਜ਼ ਦੀ ਕਮੀ ਹੁੰਦੀ ਹੈ, ਤਾਂ ਸਰੀਰ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ। ਹਾਲਾਂਕਿ, ਜਦੋਂ ਖਾਣ-ਪੀਣ ਤੋਂ ਬਾਅਦ ਸ਼ੂਗਰ ਦਾ ਪੱਧਰ ਥੋੜ੍ਹਾ ਵੱਧ ਜਾਂਦਾ ਹੈ, ਤਾਂ ਸਥਿਤੀ ਠੀਕ ਹੋ ਜਾਂਦੀ ਹੈ।

[wpadcenter_ad id='4448' align='none']