People’s money will return
: ਪਰਲ ਗਰੁੱਪ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਧੀ ਬਰਿੰਦਰ ਕੌਰ ਭੰਗੂ ਨੇ ਵੱਡਾ ਐਲਾਨ ਕੀਤਾ ਹੈ। ਬਰਿੰਦਰ ਕੌਰ ਨੇ ਆਖਿਆ ਹੈ ਕਿ ਉਹ ਨਿਰਮਲ ਸਿੰਘ ਭੰਗੂ ਪਰਲਜ਼ ਗਰੁਪ ਦੇ ਹਰ ਨਿਵੇਸ਼ਕ ਨੂੰ ਪੈਸੇ ਵਾਪਸ ਕਰਨਗੇ। ਇਸ ਸੰਬੰਧੀ ਬਕਾਇਦਾ ਉਨ੍ਹਾਂ ਨੇ ਨੋਟਿਸ ਕੱਢ ਕੇ ਸੂਚਿਤ ਕੀਤਾ ਹੈ। ਨੋਟਿਸ ਵਿਚ ਉਨ੍ਹਾਂ ਆਖਿਆ ਹੈ ਕਿ ਉਹ ਸਭ ਨੂੰ ਸੂਚਿਤ ਕਰਦੇ ਹਨ ਕਿ ਨਿਰਮਲ ਸਿੰਘ ਭੰਗੂ ਪਰਲਜ਼ ਗਰੁੱਪ ਦੇ ਹਰ ਨਿਵੇਸ਼ਕ ਦੇ ਪੈਸੇ ਵਾਪਸ ਕਰਨ ਦੇ ਇੱਕੋ-ਇਕ, ਅਟੱਲ ਸੁਫਨੇ ਪ੍ਰਤੀ ਪ੍ਰਤੀਬੱਧ ਸਨ।
ਪੀ. ਏ. ਸੀ. ਐੱਲ ਲਿਮਟਿਡ ਅਤੇ ਪੀ. ਜੀ. ਐੱਫ. ਲਿਮਟਿਡ ਦੇ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਸੰਬੰਧੀ ਮਾਮਲਿਆਂ ਤੇ ਮਾਣਯੋਗ ਸੁਪਰੀਮ ਕੋਰਟ ਵਲੋਂ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਵਲੋਂ ਪੀ. ਏ. ਸੀ. ਐੱਲ. ਲਿਮਟਿਡ ਅਤੇ ਪੀ. ਜੀ. ਐੱਫ. ਲਿਮਟਿਡ ਦੇ ਨਿਵੇਸ਼ਕਾਂ ਨੂੰ ਪੈਸਾ ਵਾਪਸ ਕਰਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਲਈ ਬਕਾਇਦਾ ਦੋ ਕਮੇਟੀਆਂ (ਲੋਢਾ ਕਮੇਟੀ ਅਤੇ ਵਿਸ਼ੇਸ਼ ਕਮੇਟੀ) ਦਾ ਵੀ ਗਠਨ ਕੀਤਾ ਹੈ। People’s money will return
ਪਰਲਜ਼ ਗਰੁਪ ਪਰਿਵਾਰ ਵਲੋਂ ਅਤੇ ਆਪਣੇ ਪਿਤਾ ਦੇ ਮਾਣ ਸਤਿਕਾਰ ਵਿਚ ਮੈਂ ਤੁਹਾਨੂੰ ਸਭ ਨੂੰ ਯਕੀਨ ਦਿਵਾਉਂਦੀ ਹਾਂ ਕਿ ਮੈਂ ਪਰਲਜ਼ ਗਰੁਪ ਦੇ ਹਰ ਨਿਵੇਸ਼ਕ ਨੂੰ ਪੈਸੇ ਵਾਪਸ ਕਰਨ ਸੰਬੰਧੀ ਨਿਆਇਕ ਅਤੇ ਅਰਧ ਨਿਆਇਕ ਅਥਾਰਟੀਜ਼ ਨੂੰ ਆਪਣਾ ਪੂਰਾ ਸਹਿਯੋਗ ਅਤੇ ਮੁਕੰਮਲ ਸਮਰਥਨ ਦੇਵਾਂਗੀ। ਮੈਂ ਓਨੀ ਦੇਰ ਤਕ ਚੈਨ ਨਾਲ ਨਹੀਂ ਬੈਠਾਂਗੀ ਜਿੰਨੀ ਦੇਰ ਤਕ ਮੇਰੇ ਪਿਤਾ ਜੀ ਦਾ ਸੁਫਨਾ ਜਿਸ ਸੁਫਨੇ ਲਈ ਉਹ ਜਿਊਂਦੇ ਸਨ ਅਤੇ ਜਿਸ ਲਈ ਪ੍ਰਾਣ ਤਿਆਗੇ ਸਾਕਾਰ ਨਹੀਂ ਹੋ ਜਾਂਦਾ। ਪੀ. ਏ. ਸੀ. ਐੱਲ. ਲਿਮਟਿਡ ਅਤੇ ਪੀ. ਜੀ. ਐੱਫ. ਲਿਮਟਿਡ ਦੇ ਹਰ ਨਿਵੇਸ਼ਕ ਨੂੰ ਉਹ ਯਕੀਨ ਦਿਵਾਉਂਦੀ ਹੈ ਕਿ ਸਾਰਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਉਹ ਓਨੀ ਦੇਰ ਤਕ ਇਸ ਕੰਮ ਵਿਚ ਲੱਗੀ ਰਹੇਗੀ ਜਦੋਂ ਤਕ ਸਭ ਦੇ ਪੈਸੇ ਵਾਪਸ ਨਹੀਂ ਹੋ ਜਾਂਦੇ। People’s money will return