ਕਿਸਾਨਾਂ ਦੇ ਦਿੱਲੀ ਕੂਚ ਦਰਮਿਆਨ ਪੰਜਾਬ ਤੇ ਹਰਿਆਣਾ ਵਿਚ ਤੇਲ ਕੀਮਤਾਂ ਵਿਚ ਵੱਡਾ ਬਦਲਾਅ

Date:

Petrol Diesel Prices

 ਕਿਸਾਨਾਂ ਦੇ ਦਿੱਲੀ ਕੂਚ ਨੇ ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਦੇ ਕਈ ਸ਼ਹਿਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕਿਸਾਨਾਂ ਦੇ ਅੰਦੋਲਨ ਦਰਮਿਆਨ ਬੁੱਧਵਾਰ ਸਵੇਰੇ ਕਈ ਸ਼ਹਿਰਾਂ ‘ਚ ਤੇਲ ਦੀਆਂ ਕੀਮਤਾਂ ਵਧ ਗਈਆਂ।

ਸਰਕਾਰ ਅਤੇ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ (Petrol Diesel ) ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਗਲੋਬਲ ਬਾਜ਼ਾਰ ‘ਚ ਕੱਚਾ ਤੇਲ ਵੀ ਮਹਿੰਗਾ ਹੋ ਗਿਆ ਹੈ ਅਤੇ 83.0 ਡਾਲਰ ਵੱਲ ਵਧਦਾ ਨਜ਼ਰ ਆ ਰਿਹਾ ਹੈ।

ਸਰਕਾਰੀ ਤੇਲ ਕੰਪਨੀਆਂ ਮੁਤਾਬਕ ਅੱਜ ਪੰਜਾਬ ਦੇ ਪਟਿਆਲਾ ਸ਼ਹਿਰ ‘ਚ ਪੈਟਰੋਲ 48 ਪੈਸੇ ਮਹਿੰਗਾ ਹੋ ਕੇ 98.62 ਰੁਪਏ ਪ੍ਰਤੀ ਲੀਟਰ ਹੋ ਗਿਆ। ਇੱਥੇ ਡੀਜ਼ਲ ਵੀ 45 ਪੈਸੇ ਵਧ ਕੇ 88.92 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਪੈਟਰੋਲ 29 ਪੈਸੇ ਮਹਿੰਗਾ ਹੋ ਕੇ 97.1 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 28 ਪੈਸੇ ਮਹਿੰਗਾ ਹੋ ਕੇ 89.99 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਇਸ ਤੋਂ ਇਲਾਵਾ ਯੂਪੀ ਦੇ ਮੇਰਠ ਜ਼ਿਲੇ ‘ਚ ਪੈਟਰੋਲ 22 ਪੈਸੇ ਮਹਿੰਗਾ ਹੋ ਕੇ 96.63 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ, ਜਦਕਿ ਡੀਜ਼ਲ 21 ਪੈਸੇ ਦੇ ਵਾਧੇ ਨਾਲ 89.80 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ।

READ ALSO:ਰਾਤ ਕਿਸਾਨਾਂ ਅਤੇ ਪੁਲਿਸ ਵਾਲਿਆਂ ਇਕੱਠੀਆਂ ਖਾਧੀ ਰੋਟੀ, ਦਿਨ ਚੜ੍ਹਦੇ ਫੇਰ ਹੋਏ ਆਹਮੋ-ਸਾਹਮਣੇ

ਚਾਰੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
– ਦਿੱਲੀ ਪੈਟਰੋਲ 96.72 ਰੁਪਏ ਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ
– ਮੁੰਬਈ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ
– ਚੇਨਈ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ
– ਕੋਲਕਾਤਾ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ

ਇਨ੍ਹਾਂ ਸ਼ਹਿਰਾਂ ਵਿੱਚ ਵੀ ਨਵੀਆਂ ਕੀਮਤਾਂ ਜਾਰੀ ਕੀਤੀਆਂ
-ਪਟਿਆਲਾ ‘ਚ ਪੈਟਰੋਲ 98.62 ਰੁਪਏ ਅਤੇ ਡੀਜ਼ਲ 88.92 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
-ਸੋਨੀਪਤ ‘ਚ ਪੈਟਰੋਲ 97.14 ਰੁਪਏ ਅਤੇ ਡੀਜ਼ਲ 89.99 ਰੁਪਏ ਪ੍ਰਤੀ ਲੀਟਰ
– ਮੇਰਠ ‘ਚ ਪੈਟਰੋਲ 96.63 ਰੁਪਏ ਅਤੇ ਡੀਜ਼ਲ 89.80 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

Petrol Diesel Prices

Share post:

Subscribe

spot_imgspot_img

Popular

More like this
Related