ਪਲੇਸਮੈਂਟ ਕੈਂਪ 26 ਜੁਲਾਈ ਨੂੰ

Date:

ਬਠਿੰਡਾ, 25 ਜੁਲਾਈ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਉਨ੍ਹਾਂ ਨੂੰ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ 26 ਜੁਲਾਈ 2024 ਨੂੰ ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੋਜਗਾਰ ਅਫਸਰ ਸ਼੍ਰੀਮਤੀ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਏ.ਵੀ.ਸੀ. ਮਹਿੰਦਰਾ ਵੱਲੋਂ ਸੇਲਜ਼ ਕੰਨਸਲਟੈਂਟ, ਅਕਾਊਟੈਂਟ, ਟੀਮ ਲੀਡਰ, ਐਗਜੀਕਿਓਟਿਵ, ਟੈਕਨੀਸ਼ਿਅਨ, ਡਰਾਈਵਰ, ਡੈਂਟਰ ਅਤੇ ਪੇਂਟਰ ਦੀਆਂ ਅਸਾਮੀਆਂ ਲਈ ਸਟਾਫ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੇਲਜ਼ ਕੰਨਸਲਟੈਂਟ ਲਈ ਯੋਗਤਾ ਬਾਰਵੀਂ ਪਾਸ, ਅਕਾਊਟੈਂਟ ਲਈ ਬਾਰਵੀਂ ਜਾਂ ਬੀ.ਕਾਮ, ਟੀਮ ਲੀਡਰ ਲਈ ਬਾਰਵੀਂ ਤੇ ਆਟੋਮੋਬਾਈਲ ਇੰਡਸਟਰੀ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਐਗਜੀਕਿਓਟਿਵ ਲਈ ਦਸਵੀਂ ਜਾਂ ਬਾਰਵੀਂ, ਟੈਕਨੀਸ਼ਿਅਨ ਲਈ ਆਈ.ਟੀ.ਆਈ., ਡਰਾਈਵਰ ਲਈ ਦਸਵੀਂ ਨਾਲ ਡਰਾਈਵਿੰਗ ਦਾ ਤਜ਼ਰਬਾ ਹੋਣਾ ਜਰੂਰੀ ਹੈ। ਇਸੇ ਤਰ੍ਹਾਂ ਡੈਂਟਰ, ਪੇਂਟਰ ਲਈ ਯੋਗਤਾ ਆਟੋਮੋਬਾਇਲ ਇੰਡਸਟਰੀ ਦਾ ਸਬੰਧਤ ਕੰਮ ਦਾ ਇਕ ਸਾਲ ਤਜਰਬਾ ਹੋਣਾ ਜ਼ਰੂਰੀ ਹੈ। ਉਮਰ ਹੱਦ 22 ਤੋਂ 35 ਸਾਲ ਹੋਣੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਅਸਾਮੀਆਂ ਲਈ ਤਨਖਾਹ 10 ਤੋਂ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਵੇਗੀ। ਉਨ੍ਹਾਂ ਕਿਹਾ ਕਿ ਤਜਰਬੇਕਾਰ ਪ੍ਰਾਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ।

ਪ੍ਰਬੰਧਕੀ ਸ਼ਾਖਾ ਤੋਂ ਸ਼੍ਰੀ ਬਲਤੇਜ ਸਿੰਘ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਹੋਮਫੀਲ ਵੇਗ ਆਟੋਮੋਬਾਈਲ ਵੱਲੋਂ ਵੀ ਇਲੈਕਟ੍ਰੀਕਲ ਇੰਜੀਨੀਅਰ ਅਤੇ ਫਾਈਨਾਂਸ ਐਗਜੀਕਓਟਿਵ ਦੀਆਂ ਅਸਾਮੀਆਂ ਲਈ ਵੀ ਚੋਣ ਕੀਤੀ ਜਾਵੇਗੀ। ਇਲੈਕਟ੍ਰੀਕਲ ਇੰਜੀਨੀਅਰ ਲਈ ਯੋਗਤਾ ਆਈ.ਟੀ.ਆਈ. ਇਲੈਕਟ੍ਰੀਸ਼ਿਅਨ ਜਾਂ ਡਿਪਲੋਮਾ ਇਲੈਕਟ੍ਰੀਕਲ ਬਰਾਂਚ ਅਤੇ ਫਾਈਨਾਂਸ ਐਗਜੀਕਿਓਟਿਵ ਲਈ ਯੋਗਤਾ ਗਰੈਜੂਏਸ਼ਨ ਨਾਲ ਫਾਈਨਾਂਸ ਦਾ ਤਜਰਬਾ ਹੋਣਾ ਜਰੂਰੀ ਹੈ। ਇਨ੍ਹਾਂ ਅਸਾਮੀਆਂ ਲਈ ਉਮਰ ਹੱਦ 20 ਤੋਂ 35 ਸਾਲ ਤੇ ਤਨਖਾਹ 10 ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ।

ਕਰੀਅਰ ਕੌਸ਼ਲਰ ਸ਼੍ਰੀ ਵਿਸ਼ਾਲ ਚਾਵਲਾ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਨਾਲ ਆਪਣਾ ਬਾਇਓਡਾਟਾ, ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਅਧਾਰ ਕਾਰਡ, ਪੈਨ ਕਾਰਡ ਆਦਿ ਲੈ ਕੇ ਮਿਤੀ 26 ਜੁਲਾਈ 2024 ਨੂੰ ਸਵੇਰੇ 09.30 ਵਜੇ ਸਥਾਨਕ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਚਿਲਡਰਨ ਪਾਰਕ, ਸਿਵਲ ਲਾਈਨ, ਵਿਖੇ ਪਹੁੰਚ ਸਕਦੇ ਹਨ। ਇੰਟਰਵਿਊ ਤੇ ਆਉਣ ਤੋਂ ਪਹਿਲਾਂ ਪ੍ਰਾਰਥੀ ਫਾਰਮਲ ਡਰੈੱਸ ਵਿੱਚ ਆਉਣਾ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ।

Share post:

Subscribe

spot_imgspot_img

Popular

More like this
Related