12 ਜੂਨ ਨੂੰ ਲਗਾਇਆ ਜਾਵੇਗਾ ਪਲੈਸਮੈਂਟ ਕੈਂਪ

ਅੰਮ੍ਰਿਤਸਰ 11 ਜੂਨ 2024–

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਪਲੈਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਸ਼੍ਰੀਮਤੀ ਨੀਲਮ ਮਹੇ ਅੰਮ੍ਰਿਤਸਰ ਨੇ ਦੱਸਿਆ ਕਿ 12 ਜੂਨ, ਦਿਨ ਬੁੱਧਵਾਰ ਨੂੰ ਲਗਾਏ ਜਾ ਰਹੇ ਰੋਜਗਾਰ ਕੈਂਪ ਵਿੱਚ ਐਸ.ਬੀ.ਆਈ ਕਰੇਡਿਟ ਕਾਰਡ, ਐਕਸਪ੍ਰੈਸ ਬੀਸ, ਅਦਾਤਿਯਾ ਬਿਰਲਾ ਸੰਨਲਾਇਫ, ਸ਼ੇਅਰ ਇੰਡਿਆ ਵਰਗੀਆਂ ਕੰਪਨੀਆਂ ਵੱਲੋਂ ਭਾਗ ਲਿਆ ਜਾਣਾ ਹੈ। ਇਹਨਾਂ ਸਾਰੀਆ ਕੰਪਨੀਆ ਵੱਲੋ ਬ੍ਰਾਂਚ ਐਗਜੇਕਟਿਵ, ਡਿਲਿਵਰੀ ਬਵਾਏ, ਐਡਵਾਈਜਰ ਐਂਡ ਮੈਨੇਜਰ, ਸੈਂਟਰ ਮੈਨੇਜਰ ਆਦਿ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ। ਇਹਨਾਂ ਕੰਪਨੀਆਂ ਵੱਲੋਂ 12000/- ਤੋਂ 20000/- ਪ੍ਰਤੀ ਮਹੀਨਾਂ ਤਨਖਾਹ ਦਿੱਤੀ ਜਾਵੇਗੀ। ਰੋਜਗਾਰ ਕੈਂਪ ਦਾ ਸਮ੍ਹਾਂ 9:30 ਤੋਂ ਸ਼ੁਰੂ ਹੋਵੇਗਾ। ਰੋਜਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਸਵੈ-ਰੋਜਗਾਰ ਸਬੰਧੀ ਜਾਣਕਾਰੀ ਲਈ ਇਸ ਦਫਤਰ ਵਿੱਚ ਕਿਸੇ ਵੀ ਕੰਮ ਵਾਲੇ ਦਿਨ ਵਿਜਿਟ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਦਫਤਰ ਦੇ ਟੈਲੀਗ੍ਰਾਮ ਪੈਜ ਨਾਲ ਜੁੜੋ ਜਾ ਦਫਤਰ ਦੇ ਮੋਬਾਇਲ ਨੰਬਰ 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।

[wpadcenter_ad id='4448' align='none']