PM SVANidhi Yojana
ਭਾਰਤ ਸਰਕਾਰ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰ ਰਹੀ ਹੈ। ਸਰਕਾਰ ਇਸ ਲਈ ਕਈ ਯੋਜਨਾਵਾਂ ਚਲਾ ਰਹੀ ਹੈ। ਇਹਨਾਂ ਵਿੱਚੋਂ ਇਕ ਯੋਜਨਾ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਹੈ। ਇਸ ਸਕੀਮ ਵਿਚ ਸਰਕਾਰ ਵੱਲੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਨੇ ਇਹ ਸਕੀਮ ਰੇਹੜੀ ਵਾਲਿਆਂ ਲਈ ਸ਼ੁਰੂ ਕੀਤੀ ਹੈ।
ਪੀਐੱਮ ਸਵੈਨਿਧੀ ਯੋਜਨਾ ਵਿਚ ਕ੍ਰੈਡਿਟ ਸਹੂਲਤ ਮਿਲਦੀ ਹੈ, ਯਾਨੀ ਉਹ ਗਿਰਵੀ ਰੱਖ ਕੇ ਕਰਜ਼ਾ ਲੈ ਸਕਦੇ ਹਨ। ਇਸ ਕਰਜ਼ੇ ਰਾਹੀਂ ਉਹ ਨਵਾਂ ਕਾਰੋਬਾਰ ਸ਼ੁਰੂ ਕਰ ਸਕਦਾ ਹੈ। ਇਹ ਸਕੀਮ ਕੋਵਿਡ ਮਹਾਮਾਰੀ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਵਿਚ ਸਰਕਾਰ 10,000 ਰੁਪਏ ਤੋਂ ਲੈ ਕੇ 50,000 ਰੁਪਏ ਤੱਕ ਦਾ ਕਰਜ਼ਾ ਦਿੰਦੀ ਹੈ।
ਜੇ ਤੁਸੀਂ ਵੀ ਇਸ ਸਕੀਮ ਦਾ ਫਾਇਦਾ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਤੁਹਾਨੂੰ ਪਹਿਲੀ ਵਾਰ 10,000 ਰੁਪਏ ਦਾ ਕਰਜ਼ ਮਿਲੇਗਾ। ਦੂਜੀ ਵਾਰ 20,000 ਰੁਪਏ ਤੇ ਤੀਜੀ ਵਾਰ 50,000 ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ। ਇਸ ਸਕੀਮ ਤਹਿਤ ਪ੍ਰਾਪਤ ਕਰਜ਼ੇ ਦੀ ਰਕਮ 12 ਮਹੀਨਿਆਂ ਦੇ ਅੰਦਰ ਵਾਪਸ ਕਰਨੀ ਹੋਵੇਗੀ।
ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦੇ ਲਾਭ
ਇਸ ਵਿਚ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਦਿੱਤਾ ਜਾਂਦਾ ਹੈ।
ਕਰਜ਼ੇ ਦੀ ਸਮੇਂ ਤੋਂ ਪਹਿਲਾਂ ਮੁੜ ਅਦਾਇਗੀ ‘ਤੇ 7 ਫੀਸਦੀ ਦੀ ਸਬਸਿਡੀ ਦਿੱਤੀ ਜਾਂਦੀ ਹੈ। ਸਰਕਾਰ ਡਿਜੀਟਲ ਭੁਗਤਾਨ ਕਰਨ ‘ਤੇ ਕੈਸ਼ਬੈਕ ਦਾ ਲਾਭ ਦਿੰਦੀ ਹੈ। ਲਾਭਪਾਤਰੀ ਨੂੰ 25 ਰੁਪਏ ਤੋਂ 100 ਰੁਪਏ ਤੱਕ ਦਾ ਕੈਸ਼ਬੈਕ ਮਿਲਦਾ ਹੈ।
ਕਿਵੇਂ ਕਰੀਏ ਅਪਲਾਈ
– ਤੁਸੀਂ ਕਿਸੇ ਵੀ ਸਰਕਾਰੀ ਬੈਂਕ ਵਿੱਚ ਜਾ ਕੇ ਇਸ ਸਕੀਮ ਲਈ ਅਪਲਾਈ ਕਰ ਸਕਦੇ ਹੋ।
– ਤੁਹਾਨੂੰ ਇਸ ਸਕੀਮ ਲਈ ਇਕ ਫਾਰਮ ਦਿੱਤਾ ਜਾਵੇਗਾ। ਉਸ ਫਾਰਮ ਨੂੰ ਭਰਨ ਤੋਂ ਬਾਅਦ ਤੁਸੀਂ ਇਸ ਨਾਲ ਜ਼ਰੂਰੀ ਦਸਤਾਵੇਜ਼ ਨੱਥੀ ਕਰੋਗੇ।
– ਹੁਣ ਤੁਹਾਨੂੰ ਦੱਸਣਾ ਹੋਵੇਗਾ ਕਿ ਤੁਸੀਂ ਇਹ ਕਰਜ਼ ਕਿਸ ਕਾਰੋਬਾਰ ਲਈ ਲੈ ਰਹੇ ਹੋ।
– ਇਸ ਤੋਂ ਬਾਅਦ ਤੁਹਾਡੇ ਦਸਤਾਵੇਜ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਤੁਹਾਨੂੰ ਕਰਜ਼ਾ ਦਿੱਤਾ ਜਾਂਦਾ ਹੈ।
READ ALSO: ਵਿਕਟ ਕੀਪਰ ਇਸ਼ਾਨ ਕਿਸ਼ਨ ਨੂੰ ਰਾਸ਼ਟਰੀ ਟੀਮ ‘ਚ ਚੋਣ ਲਈ ਸ਼ੁਰੂ ਕਰਨਾ ਹੋਵੇਗਾ ਖੇਡਣਾ : ਦ੍ਰਾਵਿੜ
ਜ਼ਰੂਰੀ ਦਸਤਾਵੇਜ਼?
– ਆਧਾਰ ਕਾਰਡ
– ਬੈਂਕ ਖਾਤਾ ਨੰਬਰ (ਬੈਂਕ ਖਾਤੇ ਦੇ ਵੇਰਵੇ)
– ਪਤੇ ਦਾ ਸਬੂਤ
– ਮੋਬਾਈਲ ਨੰਬਰ
– ਪੈਨ ਕਾਰਡ
PM SVANidhi Yojana