ਪੁਲਿਸ ਨੇ ਲੁਧਿਆਣਾ ਲੁੱਟ ਕਾਂਡ ਵਿਚ ਸ਼ਾਮਲ 5 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਦੇ ਡੀਜੀਪੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।Police arrested 5 robbers
ਇਸ ਲੁੱਟ ਨੂੰ 10 ਜਣਿਆਂ ਨੇ ਅੰਜਾਮ ਦਿੱਤਾ ਸੀ, ਜਿਸ ਵਿਚੋਂ ਪੰਜ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ 10 ਹਥਿਆਰਬੰਦ ਲੁਟੇਰਿਆਂ ਨੇ ਏਟੀਐੱਮਜ਼ ਵਿੱਚ ਨਕਦੀ ਪਾਉਣ ਵਾਲੀ ਕੰਪਨੀ ਸੀਐੱਮਐੱਸ ਦੇ ਨਿਊ ਰਾਜਗੁਰੂ ਨਗਰ ਸਥਿਤ ਦਫ਼ਤਰ ’ਚ ਦਾਖਲ ਹੋ ਕੇ ਤਕਰੀਬਨ ਸਾਢੇ ਅੱਠ ਕਰੋੜ ਰੁਪਏ ਲੁੱਟ ਲਏ ਸਨ।
ਇਹ ਸਾਰੀ ਨਕਦੀ ਤਿਜੋਰੀ ਦੇ ਬਾਹਰ ਬੋਰੀਆਂ ’ਚ ਭਰ ਕੇ ਰੱਖੀ ਹੋਈ ਸੀ।Police arrested 5 robbers
also read ;- Cyclone Biparjoy: ਪੰਜਾਬ ‘ਤੇ ਵੀ ਬਿਪਰਜੋਏ ਚੱਕਰਵਾਤ ਦਾ ਅਸਰ, 15 ਤੋਂ 17 ਤੱਕ ਅਲਰਟ…
ਲੁਟੇਰਿਆਂ ਨੇ ਦੋ ਹਥਿਆਰਬੰਦ ਸੁਰੱਖਿਆ ਮੁਲਾਜ਼ਮਾਂ ਸਣੇ 5 ਮੁਲਾਜ਼ਮਾਂ ਨੂੰ ਬੰਦੀ ਬਣਾਇਆ ਅਤੇ ਕੰਪਨੀ ਦੀ ਹੀ ਗੱਡੀ ’ਚ ਪੈਸੇ ਰੱਖ ਕੇ ਫ਼ਰਾਰ ਹੋ ਗਏ। ਢਾਈ ਘੰਟੇ ਤੱਕ ਲੁਟੇਰਿਆਂ ਨੇ ਕੰਪਨੀ ਦੇ ਦਫ਼ਤਰ ਅੰਦਰ ਲੁੱਟ ਦੀ ਵਾਰਦਾਤ ਕੀਤੀ। ਲੁਟੇਰੇ ਦੇਰ ਰਾਤ ਡੇਢ ਤੋਂ 2 ਵਜੇ ਦੇ ਵਿਚਕਾਰ ਕੰਧ ਟੱਪ ਕੇ ਦਫ਼ਤਰ ਅੰਦਰ ਦਾਖਲ ਹੋਏ। ਕੁਝ ਦੇਰ ਬਾਅਦ ਮੁੱਲਾਂਪੁਰ ਦੇ ਪੰਡੋਰੀ ਕੋਲ ਕੰਪਨੀ ਦੀ ਗੱਡੀ ਮਿਲੀ।
ਲੁਟੇਰੇ ਗੱਡੀ ਵਿੱਚੋਂ ਸਾਰੀ ਨਕਦੀ ਕੱਢ ਕੇ ਆਪਣੇ ਨਾਲ ਲੈ ਗਏ ਤੇ ਗੱਡੀ ਉੱਥੇ ਹੀ ਛੱਡ ਗਏ। ਲੁਟੇਰੇ ਸੀਐੱਮਐੱਸ ਕੰਪਨੀ ਦੇ ਦਫ਼ਤਰ ਤੋਂ ਜਾਂਦੇ ਹੋਏ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏPolice arrested 5 robbers।