ਪੁਲਿਸ ਵੱਲੋਂ ਸਰਪੰਚ ਕਤਲ ਕਾਂਡ ਦੇ ਮੁੱਖ ਮੁਲਜ਼ਮ ਦਾ ਐਨਕਾਉਂਟਰ…

ਪੁਲਿਸ ਵੱਲੋਂ ਸਰਪੰਚ ਕਤਲ ਕਾਂਡ ਦੇ ਮੁੱਖ ਮੁਲਜ਼ਮ ਦਾ ਐਨਕਾਉਂਟਰ…

Police Encounter

Police Encounter

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਡਡਿਆਣਾ ਦੇ ਸਰਪੰਚ ਸੰਦੀਪ ਕੁਮਾਰ ਛੀਨਾ ਕਤਲ ਕੇਸ ਦਾ ਮੁੱਖ ਮੁਲਜ਼ਮ ਅਨੂਪ ਕੁਮਾਰ ਵਿੱਕੀ ਦੇਰ ਰਾਤ ਪੁਲਿਸ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਉਸ ਦੀ ਸੱਜੀ ਲੱਤ ਵਿੱਚ ਦੋ ਗੋਲੀਆਂ ਲੱਗੀਆਂ।

ਉਸ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਪੁਲਿਸ ਅਜੇ ਕੁਝ ਨਹੀਂ ਦੱਸ ਰਹੀ ਹੈ ਪਰ ਪਤਾ ਲੱਗਾ ਹੈ ਕਿ ਸਰਪੰਚ ਦਾ ਕਤਲ ਕਰਨ ਤੋਂ ਬਾਅਦ ਵਿੱਕੀ ਨੇ ਕਸਬਾ ਹਰਿਆਣਾ ਨੇੜੇ ਪਨਾਹ ਲਈ ਸੀ।

ਮੰਗਲਵਾਰ ਰਾਤ ਕਰੀਬ 12 ਵਜੇ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਵਿੱਕੀ ਨੂੰ ਘੇਰ ਲਿਆ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਵਿੱਕੀ ਜ਼ਖ਼ਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।

READ ALSO:ਕੁਫਰੀ ਅਤੇ ਮਸ਼ੋਬਰਾ ਸਮੇਤ ਸ਼ਿਮਲਾ ਦੀਆਂ ਉੱਚੀਆਂ ਚੋਟੀਆਂ ‘ਤੇ ਵਿਛੀ ਬਰਫ਼ ਦੀ ਹਲਕੀ ਚਿੱਟੀ ਚਾਦਰ ,ਦੇਖੋਂ ਖ਼ੂਬਸੂਰਤ ਤਸਵੀਰਾਂ..

ਦੱਸ ਦਈਏ ਕਿ ਪੰਜ ਦਿਨ ਪਹਿਲਾਂ ਸਰਪੰਚ ਛੀਨਾ ਦੀ ਫੈਕਟਰੀ ਅੰਦਰ ਤਿੰਨ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਕ ਮੁਲਜ਼ਮ ਰੋਹਿਤ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮੁੱਖ ਮੁਲਜ਼ਮ ਵਿੱਕੀ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਛੀਨਾ ਦਾ ਪੋਸਟਮਾਰਟਮ ਨਹੀਂ ਕਰਵਾਇਆ। ਮੰਗ ਕੀਤੀ ਜਾ ਰਹੀ ਸੀ ਕਿ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਰਪੰਚ ਛੀਨਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਰੰਜਿਸ਼ ਦੇ ਚੱਲਦਿਆਂ ਸਰਪੰਚ ਦਾ ਕਤਲ ਕੀਤਾ ਗਿਆ ਸੀ।

Police Encounter