ਪੁਲਿਸ ਮੁਲਾਜਮ ਦੇ ਸੱਟਾ ਮਾਰ ਕੇ ਸਰਕਾਰੀ ਪਿਸਟਲ ਖੋਹਣ ਵਾਲੇ ਦੋ ਦੋਸ਼ੀ ਪੁਲਿਸ ਨੇ ਕੀਤੇ ਕਾਬੂ

ਮੋਗਾ 27 ਦਸੰਬਰ:
ਸੀਨੀਅਰ ਸਿਪਾਹੀ ਸਤਨਾਮ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਦੁੱਨੇਕੇ ਜੋ ਕਿ ਪੁਲਿਸ ਚੌਂਕੀ ਕਮਾਲਕੇ ਥਾਣਾ ਧਰਮਕੋਟ ਵਿਖੇ ਤਾਇਨਾਤ ਹੈ ਦੇ ਪਿਛਲੇ ਦਿਨੀਂ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ। ਉਸ ਪਾਸੋਂ ਹਮਲਾਵਰਾ ਨੇ ਸਰਕਾਰੀ ਪਿਸਟਲ, ਜਿਸ ਵਿੱਚ 10 ਰੌਂਦ ਸਨ, ਮੋਬਾਇਲ ਫੋਨ ਵੀਵੋ ਕੰਪਨੀ ਜਿਸ ਵਿੱਚ ਸਰਕਾਰੀ ਨੰਬਰ 9780007866 ਸੀ, ਖੋਹ ਲਿਆ ਤੇ ਕੋਟ ਈਸੇ ਖਾਂ ਵਾਲੀ ਸਾਈਡ ਫਰਾਰ ਹੋ ਗਏ।
ਸੀਨੀਅਰ ਪੁਲਿਸ ਕਪਤਾਨ ਮੋਗਾ ਸ੍ਰੀ ਵਿਵੇਕ ਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਕੇਸ ਵਿਚਲੇ ਦੋਸ਼ੀਆਂ ਦੀ ਭਾਲ ਕਰਨ ਲਈ ਵੱਖ ਵੱਖ ਟੀਮਾ ਬਣਾਈਆਂ। ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਇੰਸਪੈਕਟਰ ਦਲਜੀਤ ਸਿੰਘ ਇੰਚਾਰਜ ਸੀ ਆਈ ਏ ਸਟਾਫ ,ਮਹਿਣਾ ਤੇ ਸਬ ਇੰਸਪੈਕਟਰ ਜਸਬੀਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਮੋਗਾ ਵੱਲੋ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਅਤੇ ਖੂਫੀਆ ਸੋਰਸ ਲਗਾਏ ਗਏ ਸਨ ਤਫਤੀਸ਼ ਦੌਰਾਨ ਪਤਾ ਲਗਾ ਕਿ ਇਸ ਮਾਮਲੇ ਦੇ ਅਕਾਸ਼ਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸ਼ਾਹਵਾਲਾ ਰੋਡ ਧੱਕਾ ਬਸਤੀ ਜੀਰਾ, ਰਾਜ ਕੁਮਾਰ ਉਰਫ ਰਾਜੂ ਪੁੱਤਰ ਪ੍ਰਕਾਸ ਚੰਦ ਵਾਸੀ ਗਊਸ਼ਾਲਾ ਰੋਡ ਬਸਤੀ ਮਾਛੀਆ ਜੀਰਾ, ਰੋਹਿਤ ਕੁਮਾਰ ਉਰਫ ਕੌਡੀ ਪੁੱਤਰ ਕਾਲਾ ਸਬਜੀ ਵਾਲਾ ਵਾਸੀ ਡਾਕਖਾਨਾ ਵਾਲੀ ਗਲੀ ਮੱਟਾ ਵਾਲਾ ਵੇਹੜਾ ਜੀਰਾ ਤੇ ਲਵਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਸ਼ਾਹਵਾਲਾ ਰੋਡ ਜੀਰਾ ਥਾਣਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੋਸ਼ੀ ਹਨ।
ਇਨ੍ਹਾਂ ਵਿੱਚੋਂ ਪੁਲਿਸ ਵੱਲੋਂ ਅਕਾਸ਼ਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸ਼ਾਹਵਾਲਾ ਰੋਡ ਧੱਕਾ ਬਸਤੀ ਜੀਰਾ, ਰਾਜ ਕੁਮਾਰ ਉਰਫ ਰਾਜੂ ਪੁੱਤਰ ਪ੍ਰਕਾਸ ਚੰਦ ਵਾਸੀ ਗਊਸ਼ਾਲਾ ਰੋਡ ਬਸਤੀ ਮਾਛੀਆ ਜੀਰਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਪਾਸੋਂ ਖੋਹਿਆ ਹੋਇਆ ਸਰਕਾਰੀ ਪਿਸਟਲ ,ਇੱਕ ਗੰਡਾਸਾ ਅਤੇ ਇੱਕ ਗੱਡੀ ਇਨੋਵਾ ਬਰਾਮਦ ਕੀਤੀ ਜਾ ਚੁੱਕੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਅਸਲ ਵਿੱਚ ਸੀਨੀਅਰ ਸਿਪਾਹੀ ਸਤਨਾਮ ਸਿੰਘ ਆਪਣੇ ਘਰੋ ਆਪਣੀ ਡਿਊਟੀ ਪੁਲਿਸ ਚੌਂਕੀ ਨੂੰ ਆਪਣੇ ਦੋਸਤ ਹਰਪ੍ਰੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਚੱਕ ਤਾਰੇਵਾਲਾ ਦੀ ਗੱਡੀ ਰਾਹੀਂ ਜਾ ਰਿਹਾ ਸੀ, ਟਾਈਰ ਪੈਂਚਰ ਹੋਣ ਕਰਕੇ ਜਦੋਂ ਉਹ ਟਾਈਰ ਬਦਲਣ ਲੱਗਾ ਤਾਂ ਲੁਹਾਰਾ ਚੌਂਕ ਤੋਂ ਇਨੋਵਾ ਗੱਡੀ ਰੰਗ ਚਿੱਟਾ ਆ ਕੇ ਉਸ ਪਾਸ ਰੁੱਕੀ। ਜਿਸ ਵਿੱਚੋਂ ਤਿੰਨ ਅਣਪਛਾਤੇ ਵਿਅਕਤੀ ਨਿਕਲੇ। ਜਿਹਨਾਂ ਵਿੱਚੋਂ ਇੱਕ ਪਾਸ ਲੋਹੇ ਦਾ ਕਾਪਾ ਪਾਇਪ ਗੰਡਾਸਾ ਅਤੇ ਦੂਜੇ ਦੋਨੋਂ ਵਿਅਕਤੀਆਂ ਕੋਲ ਬੇਸਬਾਲ ਸਨ। ਜਿਹਨਾ ਵਿੱਚੋਂ ਕਾਪਾ ਪਾਈਪ ਗੰਡਾਸੇ ਵਾਲੇ ਨੇ ਮੁਦੱਈ ਦੇ ਸਿਰ ਵਿੱਚ ਟਾਇਰ ਬਦਲਦੇ ਦੇ ਗੰਡਾਸਾ ਮਾਰਿਆ ਤਾਂ ਮੁਦੱਈ ਆਪਣੇ ਬਚਾਅ ਲਈ ਆਪਣਾ ਸਰਕਾਰੀ ਪਿਸਟਲ ਆਪਣੇ ਡੱਬ ਵਿੱਚੋ ਂਕੱਢਣ ਲੱਗਾ ਤਾਂ ਨਾਲ ਦੇ ਦੋਨੋ ਵਿਅਕਤੀਆਂ ਨੇ ਮੁਦੱਈ ਦੀਆ ਬਾਹਾਂ ਫੜ ਲਈਆ ਤੇ ਕਾਪੇ ਵਾਲੇ ਵਿਅਕਤੀ ਨੇ ਮੁਦੱਈ ਦੇ ਸਿਰ ਪਰ ਕਾਪੇ ਦੇ ਕਈ ਵਾਰ ਕੀਤੇ ਤਾ ਇਤਨੇ ਨੂੰ ਰੋਡ ਪਰ ਲਾਈਟਾਂ ਪੈਣ ਕਰਕੇ ਇਹ ਤਿੰਨੇ ਜਾਣੇ ਮੁਦੱਈ ਦੇ ਸੱਟਾਂ ਮਾਰਕੇ ਮੁਦੱਈ ਦਾ ਸਰਕਾਰੀ ਪਿਸਟਲ,ਜਿਸ ਵਿੱਚ 10 ਰੌਂਦ ਸਨ,ਖੋਹ ਕੇ ਅਤੇ ਮੋਬਾਇਲ ਫੋਨ ਵੀਵੋ ਕੰਪਨੀ, ਜਿਸ ਵਿੱਚ ਸਰਕਾਰੀ ਨੰਬਰ 9780007866 ਸੀ, ਵੀ ਖੋਹ ਕੇ ਆਪਣੇ ਆਪਣੇ ਹਥਿਆਰਾਂ ਸਮੇਤ ਮੋਕਾ ਤੋਂ ਆਪਣੀ ਇਨੋਵਾ ਗੱਡੀ ਪਰ ਸਵਾਰ ਹੋ ਕੇ ਕੋਟ ਈਸੇ ਖਾਂ ਵਾਲੀ ਸਾਈਡ ਵੱਲ ਚਲੇ ਗਏ। ਦੋ ਨੋਜਵਾਨ ਨੇ  ਮੁਦੱਈ ਦੀ ਗੱਡੀ ਦਾ ਟਾਈਰ ਬਦਲਕੇ  ਇਲਾਜ ਵਾਸਤੇ ਹਰਬੰਸ ਨਰਸਿੰਗ ਹੋਮ ਧਰਮਕੋਟ ਰੋਡ,ਕੋਟ ਈਸੇ ਖਾਂ ਦਾਖਲ਼ ਕਰਵਾਇਆ।ਜਿੱਥੇ ਮੁਦੱਈ ਜੇਰ ਇਲਾਜ ਹੈ। ਨਾਮਾਲੂਮ ਦੋਸੀਆ ਖਿਲਾਫ ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।  

[wpadcenter_ad id='4448' align='none']