ਜ਼ਰੂਰੀ ਸੇਵਾਵਾਂ ‘ਤੇ ਐਬਸੈਂਟੀ ਵੋਟਰਾਂ ਲਈ ਪੋਸਟਲ ਵੋਟਿੰਗ 26, 27 ਅਤੇ 28 ਮਈ ਨੂੰ

ਲੁਧਿਆਣਾ, 25 ਮਈ (000) – ਲੁਧਿਆਣਾ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਨਾਲ ਲੱਗਦੇ ਕਮਰੇ ਵਿੱਚ ਪੋਸਟਲ ਵੋਟਿੰਗ ਸੈਂਟਰ (ਪੀ.ਵੀ.ਸੀ.) ਸਥਾਪਤ ਕੀਤਾ ਹੈ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਜ਼ਰੂਰੀ ਸੇਵਾਵਾਂ ‘ਤੇ ਐਬਸੈਂਟੀ ਵੋਟਰਾਂ (ਏ.ਵੀ.ਈ.ਐਸ.) ਤੋਂ ਦੋ ਫਾਰਮ-12 ਡੀ ਪ੍ਰਾਪਤ ਹੋਏ ਹਨ ਅਤੇ ਉਹ 26, 27 ਅਤੇ 28 ਮਈ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੋਸਟਲ ਵੋਟਿੰਗ ਸੈਂਟਰ ‘ਤੇ ਵੋਟ ਪਾਉਣ ਲਈ ਆ ਸਕਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜਿਨ੍ਹਾਂ ਦੋ ਵੋਟਰਾਂ ਨੇ ਪੋਸਟਲ ਵੋਟਿੰਗ ਰਾਹੀਂ ਵੋਟ ਪਾਉਣ ਲਈ ਫਾਰਮ-12 ਡੀ ਜਮ੍ਹਾ ਕਰਵਾਇਆ ਸੀ, ਉਹ ਇਨ੍ਹਾਂ ਦਿਨਾਂ ਵਿੱਚ ਇੱਕ ਵੈਧ ਸ਼ਨਾਖਤੀ ਕਾਰਡ ਲੈ ਕੇ ਆਉਣ।

[wpadcenter_ad id='4448' align='none']