Powercom created a new record
ਪੰਜਾਬ ਵਿਚ ਪੈ ਰਹੀ ਅੰਤਾਂ ਦੀ ਗਰਮੀ ਕਾਰਣ ਬਿਜਲੀ ਦੀ ਮੰਗ ਸਿਖ਼ਰਾਂ ਨੂੰ ਛੂਹ ਗਈ ਹੈ ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਅੱਜ ਦੁਪਹਿਰ 16078 ਮੈਗਾਵਾਟ ਬਿਜਲੀ ਸਪਲਾਈ ਕਰ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹਾਲੇ ਬੀਤੇ ਕੱਲ੍ਹ ਹੀ ਬਿਜਲੀ ਦੀ ਮੰਗ 15900 ਦਾ ਅੰਕੜ ਪਾਰ ਕਰ ਗਈ ਸੀ ਜਦੋਂ ਕਿ 13 ਜੂਨ ਨੂੰ ਪਾਵਰਕਾਮ ਨੇ ਪਿਛਲੇ ਸਾਲ 15325 ਮੈਗਾਵਾਟ ਬਿਜਲੀ ਸਪਲਾਈ ਕਰਨ ਦਾ ਰਿਕਾਰਡ ਤੋੜਦਿਆਂ 15379 ਮੈਗਾਵਾਟ ਬਿਜਲੀ ਸਪਲਾਈ ਕੀਤੀ ਸੀ।
ਅੱਜ ਪਾਵਰਕਾਮ ਨੇ ਦੁਪਹਿਰ 1 ਵਜ ਕੇ 6 ਮਿੰਟ ’ਤੇ 16078 ਮੈਗਾਵਾਟ ਬਿਜਲੀ ਸਪਲਾਈ ਕਰ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਨਵੇਂ ਰਿਕਾਰਡ ਨੂੰ ਸਥਾਪਿਤ ਕਰਨ ਲਈ ਪਾਵਰਕਾਮ ਨੂੰ ਕੇਂਦਰੀ ਪੂਲ ਤੋਂ ਬਿਜਲੀ ਓਵਰਡਰਾਅ ਕਰਨੀ ਪਈ ਹੈ। 9845 ਮੈਗਾਵਾਟ ਬਿਜਲੀ ਸ਼ਡਿਊਲਡ ਸੀ ਜਿਸਦੀ ਥਾਂ 10398 ਮੈਗਾਵਾਟ ਬਿਜਲੀ ਲਈ ਗਈ ਤੇ ਇਸ ਤਰੀਕੇ 552 ਮੈਗਾਵਾਟ ਬਿਜਲੀ ਓਵਰਡਰਾਅ ਕਰਨੀ ਪਈ ਹੈ। ਪਾਵਰਕਾਮ ਦੇ ਇਤਿਹਾਸ ਵਿਚ ਇਹ ਬਹੁਤ ਵੱਡੀ ਪ੍ਰਾਪਤੀ ਹੈ। ਸੂਬੇ ਵਿਚ ਆਪਣੇ ਸਰੋਤਾਂ ਤੋਂ ਇਸ ਵੇਲੇ 6200 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ।Powercom created a new record
ਪਾਵਰਕਾਮ ਨੂੰ ਝੋਨੇ ਦੇ ਇਸ ਸੀਜ਼ਨ ਵਿਚ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਖਰੀਦਣ ਦਾ ਵੀ ਚੋਖਾ ਲਾਭ ਹੋਇਆ ਹੈ। ਇਸ ਪਲਾਂਟ ਦੇ ਦੋਵੇਂ ਯੂਨਿਟ ਬਿਜਲੀ ਪੈਦਾਵਾਰ ਕਰ ਰਹੇ ਹਨ। ਇਨ੍ਹਾਂ ਦੇ ਨਾਲ ਸਰਕਾਰੀ ਖੇਤਰ ਵਿਚ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ 4 ਵਿਚੋਂ 3 ਯੂਨਿਟ ਬਿਜਲੀ ਪੈਦਾ ਕਰ ਰਹੇ ਹਨ ਜਦਕਿ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਚਾਰੋਂ ਯੂਨਿਟ ਬਿਜਲੀ ਪੈਦਾ ਕਰ ਰਹੇ ਹਨ। ਪ੍ਰਾਈਵੇਟ ਖੇਤਰ ਵਿਚ ਰਾਜਪੁਰਾ ਦੇ ਦੋਵੇਂ ਯੂਨਿਟ ਪੂਰੀ ਤਰ੍ਹਾਂ ਨਾਲ ਕੰਮ ਕਰ ਰਹੇ ਹਨ ਜਦਕਿ ਤਲਵੰਡੀ ਸਾਬੋ ਪਲਾਂਟ ਦੇ ਤਿੰਨ ਵਿਚੋਂ ਦੋ ਯੂਨਿਟ ਚਾਲੂ ਹਨ। ਪਣ ਬਿਜਲੀ ਪ੍ਰਾਜੈਕਟਾਂ ਤੋਂ 718 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ ਜਦੋਂ ਕਿ ਨਵਿਆਊਣਯੋਗ ਊਰਜਾ ਸਰੋਤਾਂ ਤੋਂ ਵੀ 398 ਮੈਗਾਵਾਟ ਜਿਸ ਵਿਚੋਂ ਸੋਲਰ ਤੋਂ 332 ਅਤੇ ਗੈਰ ਸੋਲਰ ਤੋਂ 60 ਮੈਗਾਵਾਟ ਬਿਜਲੀ ਸਪਲਾਈ ਹੋ ਰਹੀ ਸੀ।Powercom created a new recordਪਾਵਰਕਾਮ ਨੂੰ ਝੋਨੇ ਦੇ ਇਸ ਸੀਜ਼ਨ ਵਿਚ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਖਰੀਦਣ ਦਾ ਵੀ ਚੋਖਾ ਲਾਭ ਹੋਇਆ ਹੈ। ਇਸ ਪਲਾਂਟ ਦੇ ਦੋਵੇਂ ਯੂਨਿਟ ਬਿਜਲੀ ਪੈਦਾਵਾਰ ਕਰ ਰਹੇ ਹਨ। ਇਨ੍ਹਾਂ ਦੇ ਨਾਲ ਸਰਕਾਰੀ ਖੇਤਰ ਵਿਚ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ 4 ਵਿਚੋਂ 3 ਯੂਨਿਟ ਬਿਜਲੀ ਪੈਦਾ ਕਰ ਰਹੇ ਹਨ ਜਦਕਿ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਚਾਰੋਂ ਯੂਨਿਟ ਬਿਜਲੀ ਪੈਦਾ ਕਰ ਰਹੇ ਹਨ। ਪ੍ਰਾਈਵੇਟ ਖੇਤਰ ਵਿਚ ਰਾਜਪੁਰਾ ਦੇ ਦੋਵੇਂ ਯੂਨਿਟ ਪੂਰੀ ਤਰ੍ਹਾਂ ਨਾਲ ਕੰਮ ਕਰ ਰਹੇ ਹਨ ਜਦਕਿ ਤਲਵੰਡੀ ਸਾਬੋ ਪਲਾਂਟ ਦੇ ਤਿੰਨ ਵਿਚੋਂ ਦੋ ਯੂਨਿਟ ਚਾਲੂ ਹਨ। ਪਣ ਬਿਜਲੀ ਪ੍ਰਾਜੈਕਟਾਂ ਤੋਂ 718 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ ਜਦੋਂ ਕਿ ਨਵਿਆਊਣਯੋਗ ਊਰਜਾ ਸਰੋਤਾਂ ਤੋਂ ਵੀ 398 ਮੈਗਾਵਾਟ ਜਿਸ ਵਿਚੋਂ ਸੋਲਰ ਤੋਂ 332 ਅਤੇ ਗੈਰ ਸੋਲਰ ਤੋਂ 60 ਮੈਗਾਵਾਟ ਬਿਜਲੀ ਸਪਲਾਈ ਹੋ ਰਹੀ ਸੀ।
ਪਾਵਰਕਾਮ ਨੇ ਇਸ ਸੀਜ਼ਨ ਵਿਚ 16078 ਮੈਗਾਵਾਟ ਬਿਜਲੀ ਦੀ ਮੰਗ ਬਿਨਾਂ ਕਿਸੇ ਕੱਟ ਲਗਾਏ ਪੂਰੀ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਵੇਲੇ ਘਰੇਲੂ, ਵਪਾਰਕ, ਉਦਯੋਗਿਕ ਤੇ ਖੇਤੀਬਾੜੀ ਲਈ ਸਪਲਾਈ ਨਿਯਮਿਤ ਰੂਪ ਵਿਚ ਹੋ ਰਹੀ ਹੈ। ਪੰਜਾਬ ਦੇ ਕਿਸੇ ਵੀ ਇਲਾਕੇ ਵਿਚ ਕਿਸੇ ਵੀ ਤਰੀਕੇ ਦਾ ਕੱਟ ਨਹੀਂ ਲੱਗਾ ਹੈ।