Pradhan Mantri Kisan Nidhi ਸਾਲ 2019 ‘ਚ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਕਿਸਾਨ ਸਨਮਾਨ ਨਿਧੀ ਯੋਜਨਾ ਦੀ 14 ਵੀਂ ਕਿਸ਼ਤ ਅੱਜ ਭਾਵ 27 ਜੁਲਾਈ 2023 ਨੂੰ ਪ੍ਰਧਾਨ ਮੰਤਰੀ ਮੋਦੀ ਦੁਆਰਾ ਜਾਰੀ ਕੀਤੀ ਜਾਵੇਗੀ ਰਾਜਸਥਾਨ ਦੇ ਸੀਕਰ ਤੋਂ ਸਵੇਰੇ ਕਰੀਬ 11 ਵਜੇ ਦੇਸ਼ ਭਰ ਦੇ 8 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤੇ ‘ਚ 2000 ਰੁਪਏ ਦੀ ਕਿਸ਼ਤ ਜਾਰੀ ਕੀਤੀ ਜਾਵੇਗੀ
ਕਿਸਾਨਾਂ ਨੂੰ ਹਰ ਸਾਲ ਮਿਲਦੇ ਹਨ 6 ਹਜ਼ਾਰ ਰੁਪਏ
ਇਸ ਯੋਜਨਾ ਦੇ ਅਨੁਸਾਰ ਦੇਸ਼ ਭਰ ਦੇ ਛੋਟ ਕਿਸਾਨਾਂ ਨੂੰ 2-2 ਹਜ਼ਾਰ ਰੁਪਏ ਦੀਆ ਸਾਲ ਭਰ ਵਿਚ ਤਿੰਨ ਕਿਸ਼ਤਾਂ ਭਾਵ 6000 ਰੁਪਏ ਸਾਲਾਨਾ ਮਿਲਦੇ ਹਨ। ਇਸ ਸਕੀਮ ਅਨੁਸਾਰ ਪਹਿਲੀ ਕਿਸ਼ਤ ਅਪ੍ਰੈਲ-ਜੁਲਾਈ ਵਿਚ, ਦੂਸਰੀ ਕਿਸ਼ਤ ਅਗਸਤ-ਨਵੰਬਰ ਵਿਚ ਅਤੇ ਤੀਸਰੀ ਕਿਸ਼ਤ ਦਿੰਸਬਰ-ਮਾਰਚ ਦੇ ਵਿਚਕਾਰ ਜਾਰੀ ਕੀਤੀ ਜਾਦੀਂ ਹੈ। ਇਹ ਸਕੀਮ 2019 ‘ਚ ਕਿਸਾਨਾ ਦੀ ਆਰਥਿਕ ਮੱਦਦ ਕਰਨ ਸ਼ੁਰੂ ਲਈ ਕੀਤੀ ਗਈ ਸੀ। Pradhan Mantri Kisan Nidhi
ਇਸ ਤਰਾਂ ਕੀਤੀ ਜਾ ਸਕਦੀ ਹੈ ਰਜ਼ਸਿਟ੍ਰੇਸ਼ਨ
ਇਸ ਯੋਜਨਾ ਲਈ ਨਿਸ਼ਚਿੱਤ ਯੋਗਤਾ ਰੱਖਣ ਵਾਲੇ ਲਾਭ-ਪਾਤਰ ਆਪਣੀ ਰਜ਼ਿਸਟ੍ਰੇਸ਼ਨ ਕਾਮਨ ਸਰਵਿਸ ਸੈਂਟਰ(CSC) ਦੇ ਰਾਂਹੀ ਕਰਵਾ ਸਕਦੇ ਹਨ। ਇਸ ਦੇ ਇਲਾਵਾ ਸਥਾਨਕ ਪਟਵਾਰੀ, ਰਾਜ ਸਰਕਾਰ ਦੇ ਦੁਆਰਾ ਨਾਮਜ਼ਦ ਨੋਡਲ ਅਫ਼ਸਰ ਆਦਿ ਦੁਆਰਾ ਵੀ ਰਜ਼ਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਹੁਣ ਹਰੀਆਣਾ ਦੀ ਯਮੁਨਾ ਨਦੀ ‘ਚ ਧਮਾਕੇ 30 ਫੁੱਟ ਤੱਕ ਉਛਲਿਆ ਪਾਣੀ ਜਾਣੋਂ ਕੀ ਹੈ ਕਾਰਨ
ਪਰ ਇਸ ਤਹਿਤ ਸਰਕਾਰ ਵੱਲੋਂ ਕੁਝ ਨਿਯਮ ਬਣਾਏ ਗਏ ਹਨ ਜੋ ਇਸ ਪ੍ਰਕਾਰ ਹਨ :
ਰਾਜਨੀਤਿਕ ਅਹੁਦਾ ਸੰਭਾਲਣ ਵਾਲੇ ਕਿਸੇ ਵੀ ਕਿਸਾਨ ਨੂੰ ਇਸ ਸਕੀਮ ਅਧੀਨ ਸ਼ਾਮਲ ਨਹੀਂ ਕੀਤਾ ਜਾ ਸਕਦਾ, ਭਾਵੇਂ ਉਹ ਪਿਛਲੇ ਸਮੇਂ ਵਿੱਚ ਰਾਜਨੀਤਿਕ ਅਹੁਦਾ ਸੰਭਾਲ ਰਿਹਾ ਹੋਵੇ। ਕਿਸੇ ਸਰਕਾਰੀ ਦਫ਼ਤਰ ਦੇ ਅਧੀਨ ਕੰਮ ਕਰਨ ਵਾਲਾ ਸਰਕਾਰੀ ਕਰਮਚਾਰੀ ਜੋ ਕਿਸਾਨ ਵੀ ਹੈ, ਇਸ ਸਕੀਮ ਅਧੀਨ ਨਹੀਂ ਲਿਆ ਜਾ ਸਕਦਾ। ਜਿਨ੍ਹਾਂ ਕਿਸਾਨਾਂ ਨੂੰ ਸਰਕਾਰ ਵੱਲੋਂ 10,000 ਰੁਪਏ ਤੋਂ ਵੱਧ ਦੀ ਮਹੀਨਾਵਾਰ ਪੈਨਸ਼ਨ ਮਿਲ ਰਹੀ ਹੈ। ਉਹ ਇਸ ਸਕੀਮ ਅਧੀਨ ਲਾਭ ਵੀ ਨਹੀਂ ਲੈ ਸਕਦਾ। ਜਿਹੜੇ ਕਿਸਾਨ ਆਪਣੀ ਆਮਦਨ ‘ਤੇ ਟੈਕਸ ਅਦਾ ਕਰਦੇ ਹਨ, ਉਹ ਵੀ ਇਸ ਸਕੀਮ ਅਧੀਨ ਨਹੀਂ ਆਉਂਦੇ। ਪੇਸ਼ੇਵਰ ਕਿਸਾਨ ਜਾਂ ਡਾਕਟਰ, ਇੰਜੀਨੀਅਰ, ਵਕੀਲ ਅਤੇ ਆਰਕੀਟੈਕਟ ਵਰਗੀਆਂ ਡਿਗਰੀਆਂ ਵਾਲੇ ਕਿਸਾਨ ਵੀ ਇਸ ਸਕੀਮ ਦਾ ਹਿੱਸਾ ਨਹੀਂ ਬਣ ਸਕਦੇ। Pradhan Mantri Kisan Nidhi