Akon ਦੇ ਨਾਲ ਸ਼ਾਹਰੁਖ ਖਾਨ ਤੇ ਸਲਮਾਨ ਖਾਨ ਨੇ ਕੀਤਾ ਜੰਮ ਕੇ ਡਾਂਸ, ਵੀਡੀਓ ਹੋ ਰਹੀ ਸੋਸ਼ਲ ਮੀਡੀਆ ਤੇ ਵਾਇਰਲ
PRE WEDDING EVENT ਪੂਰੀ ਦੁਨੀਆਂ ਦੇ ਵਿੱਚ ਬੱਸ ਇੱਕ ਗੱਲ ਦੀ ਚਰਚਾ ਹੋ ਰਹੀ ਹੈ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਜਸ਼ਨ ਜੋ ਕਿ 3 ਮਾਰਚ ਦੀ ਰਾਤ ਨੂੰ ਖ਼ਤਮ ਹੋ ਗਿਆ ਜੋ ਕਿ ਜਾਮਨਗਰ, ਗੁਜਰਾਤ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਿਹਾ ਸੀ। ਭਾਵੇਂ ਇਹ ਜਸ਼ਨ […]
PRE WEDDING EVENT
ਪੂਰੀ ਦੁਨੀਆਂ ਦੇ ਵਿੱਚ ਬੱਸ ਇੱਕ ਗੱਲ ਦੀ ਚਰਚਾ ਹੋ ਰਹੀ ਹੈ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਜਸ਼ਨ ਜੋ ਕਿ 3 ਮਾਰਚ ਦੀ ਰਾਤ ਨੂੰ ਖ਼ਤਮ ਹੋ ਗਿਆ ਜੋ ਕਿ ਜਾਮਨਗਰ, ਗੁਜਰਾਤ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਿਹਾ ਸੀ। ਭਾਵੇਂ ਇਹ ਜਸ਼ਨ ਖਤਮ ਹੋ ਗਿਆ ਹੈ ਪਰ ਸੋਸ਼ਲ ਮੀਡੀਆ ਤੇ ਲੋਕਾਂ ਵਿੱਚ ਇਸ ਦੀ ਚਰਚਾ ਅਜੇ ਵੀ ਜਾਰੀ ਹੈ।ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਗਾਤਾਰ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇਸ ਪ੍ਰੀ-ਵੈਡਿੰਗ ਦੀ ਆਖਰੀ ਸ਼ਾਮ ਬਹੁਤ ਖਾਸ ਰਹੀ। ਇਸ ਦੌਰਾਨ ਹਿੰਦੀ ਤੇ ਅੰਗਰੇਜ਼ੀ ਗਾਇਨ ਦੀਆਂ ਪੇਸ਼ਕਾਰੀਆਂ ਸੁਣੀਆਂ ਤੇ ਦੇਖਣ ਨੂੰ ਮਿਲੀਆਂ। ਇੱਕ ਪਾਸੇ ਗਾਇਕ ਅਰਿਜੀਤ ਸਿੰਘ, ਲੱਕੀ ਅਲੀ, ਸ਼੍ਰੇਆ ਘੋਸ਼ਾਲ ਅਤੇ ਉਦਿਤ ਨਰਾਇਣ ਨੇ ਪੇਸ਼ਕਾਰੀਆਂ ਦਿੱਤੀਆਂ। ਦੂਜੇ ਪਾਸੇ ਵਿਦੇਸ਼ੀ ਗਾਇਕ Akon ਨੇ ਵੀ ਆਪਣੀ ਆਵਾਜ਼ ਨਾਲ ਪਾਰਟੀ ਵਿੱਚ ਹਲਚਲ ਮਚਾ ਦਿੱਤੀ।
ALSO READ :- Nita Ambani ਨੇ ਵਿਸ਼ਵੰਭਰੀ ਸਤੂਤੀ ‘ਤੇ ਕੀਤਾ ਸ਼ਾਨਦਾਰ ਕਲਾਸੀਕਲ ਡਾਂਸ
Akon ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਦੀ ਆਖਰੀ ਰਾਤ ਨੂੰ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ। ਉਨ੍ਹਾਂ ਨੇ ਫਿਲਮ ਰਾ-ਵਨ ਦਾ ਗੀਤ ‘ਚਮਕ ਛੱਲੋ’ ਗਾਇਆ, ਜਿਸ ‘ਤੇ ਸ਼ਾਹਰੁਖ ਖਾਨ, ਸਲਮਾਨ ਖਾਨ, ਸੁਹਾਨਾ ਖਾਨ, ਗੌਰੀ ਖਾਨ ਤੋਂ ਲੈ ਕੇ ਅਨੰਤ ਅਤੇ ਰਾਧਿਕਾ ਤੱਕ ਸਾਰਿਆਂ ਨੇ ਸਟੇਜ ‘ਤੇ ਡਾਂਸ ਕੀਤਾ।