ਕੀ ਹੁਣ ਦੇਸ਼ ਦੇ ਨਾਮ ਬਦਲੇਗੀ ਮੋਦੀ ਸਰਕਾਰ: G-20 ਦੇ ਸੱਦੇ ਪੱਤਰ ‘ਤੇ ਲਿਖਿਆ President of Bharat

President of Bharat: ਦੇਸ਼ ਦਾ ਨਾਂ ‘INDIA’ ਹਟਾਉਣ ਦੀਆਂ ਜੋ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਆਖਰਕਾਰ ਉਸ ਨੂੰ ਠੋਸ ਆਧਾਰ ਮਿਲਦਾ ਨਜ਼ਰ ਆ ਰਿਹਾ ਹੈ। ਰਵਾਇਤੀ ਤੌਰ ‘ਤੇ ਵਰਤੇ ਜਾਂਦੇ ‘President of India’ ਦੀ ਥਾਂ ‘ਤੇ ਹੁਣ ਅਧਿਕਾਰਤ ਤੌਰ ‘ਤੇ  ‘President of Bharat’ ਦੀ ਵਰਤੋਂ ਕੀਤੀ ਗਈ ਹੈ। ਭਾਰਤ ਦੀ ਪ੍ਰਧਾਨਗੀ ‘ਚ ਹੋਣ ਜਾ ਰਹੇ ਜੀ-20 ਲਈ ਦੇਸ਼ਾਂ ਦੇ ਮੁਖੀਆਂ ਨੂੰ ਭੇਜੇ ਗਏ ਸੱਦੇ ‘ਚ ਹੁਣ ‘President of Bharat’ ਲਿਖਿਆ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜੀ-20 ਦੇ ਵਿਦੇਸ਼ੀ ਨੇਤਾਵਾਂ ਅਤੇ ਮੁੱਖ ਮੰਤਰੀਆਂ ਨੂੰ 9 ਸਤੰਬਰ ਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਹੈ। ਇਹ ਅੰਤਰਰਾਸ਼ਟਰੀ ਪੱਧਰ ‘ਤੇ ਨਾਮਕਰਨ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦੀ ਨਿਸ਼ਾਨਦੇਹੀ ਕਰਦਾ ਹੈ।

ਇਹ ਵੀ ਪੜ੍ਹੋ: ਪਰਾਲੀ ਦੇ ਨਿਪਟਾਰੇ ਲਈ ਸਰਫੇਸ ਸੀਡਰ ‘ਤੇ ਸਬਸਿਡੀ ਹਾਸਲ ਕਰਨ ਲਈ…

ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਵੀ ਇਸ ਸਬੰਧੀ ਖਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਨੇ ਨੇ ਕਿਹਾ ਇਹ ਖ਼ਬਰ ਦਰਅਸਲ ਵਿੱਚ ਸੱਚ ਹੈ। ਰਾਸ਼ਟਰਪਤੀ ਭਵਨ ਨੇ 9 ਸਤੰਬਰ ਨੂੰ ਹੋਣ ਵਾਲੇ ਜੀ-20 ਡਿਨਰ ਲਈ ਆਮ ‘President of India’ ਦੀ ਬਜਾਏ ‘President of Bharat’ ਦੇ ਨਾਂ ‘ਤੇ ਸੱਦਾ ਭੇਜਿਆ ਹੈ। ਹੁਣ ਸਵੀਧਾਨ ਦੀ ਧਾਰਾ 1 ਨੂੰ ਪੜ੍ਹ ਸਕਦੇ ਹਾਂ ‘Bharat’ ਜੋ India ਸੀ, ਰਾਜਾਂ ਦਾ ਸੰਘ ਹੋਵੇਗਾ।’ ਪਰ ਹੁਣ ਇਹ ‘ਰਾਜਾਂ ਦਾ ਸੰਘ ਹੋਵੇਗਾ’ ਵੀ ਹਮਲੇ ਦੀ ਮਾਰ ਹੇਠ ਹੈ।

ਇਕ ਮੀਡੀਆ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਰਕਾਰ ਦੇਸ਼ ਦਾ ਨਾਂ ‘ਇੰਡੀਆ’ ਹਟਾਉਣ ਦੀ ਤਿਆਰੀ ਕਰ ਰਹੀ ਹੈ। ਆਈਏਐਨਐਸ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਮੋਦੀ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਭਾਰਤ ਦੇ ਸੰਵਿਧਾਨ ਵਿੱਚੋਂ ‘ਇੰਡੀਆ’ ਸ਼ਬਦ ਨੂੰ ਹਟਾਉਣ ਦੀ ਤਿਆਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਇਸ ਪ੍ਰਸਤਾਵ ਨਾਲ ਸਬੰਧਤ ਬਿੱਲ ਨੂੰ 18 ਤੋਂ 22 ਸਤੰਬਰ ਤੱਕ ਹੋਣ ਵਾਲੇ ਸੰਸਦ ਦੇ ਵਿਸ਼ੇਸ਼ ਸੈਸ਼ਨ ‘ਚ ਪੇਸ਼ ਕਰ ਸਕਦੀ ਹੈ। President of Bharat:

ਨਿਊਜ਼ ਏਜੰਸੀ ਦੀ ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਦੇ ਸੰਵਿਧਾਨ ‘ਚੋਂ ‘ਇੰਡੀਆ’ ਸ਼ਬਦ ਨੂੰ ਹਟਾਉਣਾ ਵੀ ਮੋਦੀ ਸਰਕਾਰ ਦੇ ਏਜੰਡੇ ‘ਚ ਸ਼ਾਮਲ ਹੋ ਸਕਦਾ ਹੈ। ਸੰਸਦ ਦੇ ਆਗਾਮੀ ਵਿਸ਼ੇਸ਼ ਸੈਸ਼ਨ ਦੇ ਏਜੰਡੇ ਦਾ ਅਧਿਕਾਰਤ ਤੌਰ ‘ਤੇ ਐਲਾਨ ਹੋਣਾ ਬਾਕੀ ਹੈ। ਵੈਸੇ ਵੀ ਆਜ਼ਾਦੀ ਦੇ ਸੁਨਹਿਰੀ ਯੁੱਗ ਵਿੱਚ ਮੋਦੀ ਸਰਕਾਰ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਗੁਲਾਮੀ ਦੀ ਮਾਨਸਿਕਤਾ ਅਤੇ ਗੁਲਾਮੀ ਨਾਲ ਜੁੜੇ ਹਰ ਪ੍ਰਤੀਕ ਤੋਂ ਆਜ਼ਾਦ ਕਰਵਾਉਣ ਦੇ ਮਿਸ਼ਨ ਵਿੱਚ ਲੱਗੀ ਹੋਈ ਹੈ। ਉਹ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਦੀਆਂ ਨਿਸ਼ਾਨੀਆਂ ਨੂੰ ਮਿਟਾਉਣ ਦੀ ਗੱਲ ਲਗਾਤਾਰ ਕਰਦਾ ਰਿਹਾ ਹੈ। President of Bharat:

[wpadcenter_ad id='4448' align='none']