ਮਲੇਰੀਆ ਦੀ ਰੋਕਥਾਮ ਸਾਡੀ ਸਭ ਦੀ ਜਿੰਮੇਵਾਰੀ- ਸਿਵਲ ਸਰਜਨ

ਫਾਜ਼ਿਲਕਾ, 7 ਜੂਨ

ਮਲੇਰੀਆ ਦੀ ਰੋਕਥਾਮ ਸਾਡੀ ਸਭ ਦੀ ਜਿੰਮੇਵਾਰੀ ਹੈ ਤੇ ਇਸ ਲਈ ਹਰ ਇਕ ਨੂੰ ਆਪਣਾ ਆਲਾ ਦੁਆਲਾ ਸਾਫ ਰੱਖਕੇ ਸਿਹਤ ਵਿਭਾਗ ਵੱਲੋਂ ਚਲਾਈ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਚੰਦਰ ਸ਼ੇਖਰ ਵੱਲੋਂ ਕੀਤਾ ਗਿਆ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਜਿਲ੍ਹਾ, ਬਲਾਕ, ਪਿੰਡ ਪੱਧਰ ਅਤੇ ਸਕੂਲਾਂ ਚ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।

ਡਾ ਸੁਨੀਤਾ ਕੰਬੋਜ ਜਿਲ੍ਹਾ ਐਪੀਡੋਮੋਲੋਜਿਸਟ,  ਸੁਖਜਿੰਦਰ ਸਿੰਘ ਅਤੇ ਰਾਵਿੰਦਰ ਸ਼ਰਮਾ ਨੇ ਦੱਸਿਆ ਕਿ ਮਲੇਰੀਆ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਜੇਕਰ ਤੇਜ ਬੁਖਾਰ, ਸਿਰ ਦਰਦ, ਉਲਟੀ, ਜੀ ਕੱਚਾ ਹੋਣਾ, ਕਾਂਬੇ ਨਾਲ ਬੁਖਾਰ ਹੋਣ ਤੋਂ ਬਾਅਦ ਸਰੀਰ ਦਰਦ ਅਤੇ ਪਸੀਨਾ ਆਉਣਾ ਆਦਿ ਲੱਛਣ ਹੋਣ ਤਾਂ ਤੁਰੰਤ ਖੂਨ ਦੀ ਜਾਂਚ ਅਤੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਜੇਕਰ ਮਲੇਰੀਆ ਦਾ ਸਹੀ ਸਮੇਂ ਜਾਂ ਪੂਰਾ ਇਲਾਜ ਨਾ ਕਰਵਾਇਆ ਜਾਵੇ ਤਾਂ ਕਈ ਵਾਰੀ ਖਤਰੇ ਦਾ ਕਾਰਨ ਵੀ ਬਣ ਸਕਦਾ ਹੈ।ਇਹ ਮੱਛਰ ਖੜੇ ਸਾਫ ਪਾਣੀ ਵਿਚ ਪੈਦਾ ਹੁੰਦੇ ਹਨ । ਇਹ ਮੱਛਰ ਰਾਤ ਤੇ ਸਵੇਰ  ਵੇਲੇ ਕੱਟਦੇ ਹਨ।

ਉਹਨਾਂ ਨੇ ਦੱਸਿਆ ਕਿ ਮਲੇਰੀਆ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਾਗਰੂਕਤਾ ਪੈਂਫਲੈਟਸ ਅਤੇ ਸੱਥਾਂ ਚ ਗਰੁੱਪ ਮੀਟਿੰਗਾਂ ਕਰਕੇ ਮਲੇਰੀਆ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਘਰਾਂ ਦੇ ਆਲੇ ਦੁਆਲੇ ਛੋਟੇ ਟੋਏ,ਟਾਇਰ ,ਗਮਲੇ,ਖੇਲਾਂ ਅਤੇ ਫਰਿੱਜ ਦੀ ਬੈਕ ਟਰੇਅ ਆਦਿ ਚ ਪਾਣੀ ਹਫਤੇ ਚ ਇੱਕ ਦਿਨ ਸੁੱਕਰਵਾਰ ਨੂੰ ਖੁਸਕ ਦਿਨ ਵਜੋਂ ਮਨਾ ਕੇ ਸੁਕਾਉਣਾ ਚਾਹੀਦਾ ਹੈ। ਇਸ ਲਈ ਸ਼ਹਿਰ ਦੇ ਖੇਤਰ ਵਿਚ ਟੀਮਾ ਲਗਾਤਾਰ ਅਪਣਾ ਕੰਮ ਕਰ ਰਹੀ ਹੈ।

ਰਾਤ ਨੂੰ ਸੌਣ ਵੇਲੇ ਮੱਛਰਦਾਣੀ , ਮੱਛਰ ਭਜਾਊ ਕਰੀਮਾਂ ਤੇ ਤੇਲ ਆਦਿ ਦੀ ਵਰਤੋ ਕਰਨੀ ਚਾਹੀਦੀ ਹੈ ਤੇ ਬੁਖਾਰ ਹੋਣ ਤੇ ਖੂਨ ਦੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ ।ਸਿਹਤ ਵਿਭਾਗ ਵੱਲੋਂ ਮਲੇਰੀਆ ਦੀ ਦਵਾਈ ਅਤੇ ਜਾਂਚ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ।

[wpadcenter_ad id='4448' align='none']