Prime Minister of Thailand
ਥਾਈਲੈਂਡ ਦੀ ਲੋਕਪ੍ਰਿਅ ਪਾਰਟੀ ਫਿਊ ਥਾਈ ਨੇ ਵੀਰਵਾਰ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਨੇਤਾ ਪਟੋਂਗਤਾਰਨ ਸ਼ਿਨਾਵਾਤਰਾ ਨੂੰ ਨਾਮਜ਼ਦ ਕਰੇਗੀ। ਇਸ ਤੋਂ ਪਹਿਲਾਂ ਥਾਈਲੈਂਡ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸ਼ਰੇਥਾ ਥਾਵਿਸਿਨ ਨੂੰ ਨੈਤਿਕ ਕਦਰਾਂ-ਕੀਮਤਾਂ ਦਾ ਪਾਲਣ ਨਾ ਕਰਨ ਦੇ ਦੋਸ਼ ਵਿਚ ਅਹੁਦੇ ਤੋਂ ਹਟਾ ਦਿੱਤਾ ਸੀ। Prime Minister of Thailand
also read ;- ਇਸ ਦਿਨ ਤੋਂ ਹਸਪਤਾਲਾਂ ‘ਚ ਬੰਦ ਰਹਿਣਗੀਆਂ ਆ’ਹ ਸੇਵਾਵਾਂ, 24 ਘੰਟੇ ਦੀ ਹੜਤਾਲ ‘ਤੇ ਡਾਕਟਰ, IMA ਨੇ ਕੀਤਾ ਐਲਾਨ
ਪਟੋਂਗਟਾਰਨ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸ਼ਿਨਾਵਾਤਰਾ ਦੀ ਸਭ ਤੋਂ ਛੋਟੀ ਧੀ ਹੈ। ਥਾਕਸੀਨ ਨੂੰ ਫਿਊ ਥਾਈ ਨੂੰ ਮਜ਼ਬੂਤ ਕਰਨ ਵਾਲਾ ਮੰਨਿਆ ਜਾਂਦਾ ਹੈ। ਉਹ ਪਹਿਲਾ ਥਾਈ ਆਗੂ ਸੀ ਜਿਸ ਨੇ ਸਮੁੱਚਾ ਬਹੁਮਤ ਹਾਸਲ ਕੀਤਾ ਸੀ। ਥਾਕਸੀਨ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਪਟੋਂਗਤਾਰਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਜੇਕਰ ਪਟੋਂਗਤਾਰਨ ਨੂੰ ਸ਼ੁੱਕਰਵਾਰ ਨੂੰ ਸੰਸਦ ਦੀ ਵੋਟਿੰਗ ‘ਚ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਥਾਈਲੈਂਡ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ। ਇਸ ਨਾਲ ਉਹ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਨਿਯੁਕਤ ਹੋਣ ਵਾਲੀ ਆਪਣੇ ਪਰਿਵਾਰ ਦੀ ਤੀਜੀ ਮੈਂਬਰ ਹੋਵੇਗੀ।Prime Minister of Thailand