Private School Mini Van Overturned
ਹਰਿਆਣਾ ਦੇ ਪੰਚਕੂਲਾ ਵਿੱਚ ਬੁੱਧਵਾਰ ਨੂੰ ਸਕੂਲੀ ਬੱਚਿਆਂ ਨਾਲ ਭਰੀ ਇੱਕ ਵੈਨ ਪਲਟ ਗਈ। 8 ਵਿਦਿਆਰਥੀ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 4 ਵਿਦਿਆਰਥੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਸੈਕਟਰ-25 ਸਥਿਤ ਪੁਲੀਸ ਚੌਕੀ ਨੇੜੇ ਵਾਪਰਿਆ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਹਸਪਤਾਲ ਪੁੱਜੇ। ਹਾਦਸੇ ਸਬੰਧੀ ਜ਼ਖਮੀ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਹਾਦਸੇ ਦਾ ਸ਼ਿਕਾਰ ਹੋਈ ਸਕੂਲ ਵੈਨ ਭਾਜਪਾ ਦੇ ਮੇਅਰ ਕੁਲਭੂਸ਼ਣ ਗੋਇਲ ਦੇ ਭਵਨ ਵਿਦਿਆਲਿਆ ਦੀ ਹੈ। ਰੋਜ਼ਾਨਾ ਦੀ ਤਰ੍ਹਾਂ ਬੁੱਧਵਾਰ ਦੁਪਹਿਰ ਨੂੰ ਵੈਨ ਵਿਦਿਆਰਥੀਆਂ ਨੂੰ ਉਤਾਰਨ ਜਾ ਰਹੀ ਸੀ। ਸੈਕਟਰ-25 ਨੇੜੇ ਵੈਨ ਅਚਾਨਕ ਬੇਕਾਬੂ ਹੋ ਗਈ। ਡਰਾਈਵਰ ਨੇ ਵੈਨ ਨੂੰ ਕਾਬੂ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ।
ਇਸ ਤੋਂ ਬਾਅਦ ਵੈਨ ‘ਚ ਬੈਠੇ ਛੋਟੇ ਬੱਚਿਆਂ ‘ਚ ਰੌਲਾ ਪੈ ਗਿਆ। ਆਸਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚ ਗਏ। ਇਸ ਤੋਂ ਬਾਅਦ ਸ਼ੀਸ਼ੇ ਤੋੜ ਕੇ ਜ਼ਖਮੀ ਬੱਚਿਆਂ ਨੂੰ ਵੈਨ ‘ਚੋਂ ਬਾਹਰ ਕੱਢਿਆ ਗਿਆ। ਸਾਰਿਆਂ ਨੂੰ ਤੁਰੰਤ ਸੈਕਟਰ-6 ਦੇ ਸਿਵਲ ਹਸਪਤਾਲ ਲਿਜਾਇਆ ਗਿਆ।
Read Also : ਓਮਾਨ ਦੇ ਤੱਟ ਨੇੜੇ ਪਲਟ ਗਿਆ ਤੇਲ ਨਾਲ ਭਰਿਆ ਟੈਂਕਰ , 13 ਭਾਰਤੀਆਂ ਸਮੇਤ 16 ਲੋਕ ਲਾਪਤਾ
ਸਿਵਲ ਹਸਪਤਾਲ ਪੁੱਜੇ ਮਾਪਿਆਂ ਨੇ ਦੋਸ਼ ਲਾਇਆ ਕਿ ਡਰਾਈਵਰ ਫੋਨ ’ਤੇ ਗੱਲ ਕਰਦਿਆਂ ਵੈਨ ਚਲਾ ਰਿਹਾ ਸੀ। ਤੇਜ਼ ਰਫ਼ਤਾਰ ਕਾਰਨ ਵੈਨ ਅਸੰਤੁਲਿਤ ਹੋ ਗਈ। ਇਹ ਹਾਦਸਾ ਉਸ ਦੀ ਅਣਗਹਿਲੀ ਕਾਰਨ ਵਾਪਰਿਆ ਹੈ।
Private School Mini Van Overturned