ਵਿਆਹ ਦੀਆਂ ਉੱਠ ਰਹੀਆਂ ਅਫਵਾਹਾਂ ਨੂੰ ਲੈ ਕੇ ਅਦਾਕਾਰਾ ਪ੍ਰਿਅੰਕਾ ਚਾਹਰ ਚੌਧਰੀ ਨੇ ਇਹ ਕੀ ਕਹਿ ਦਿੱਤਾ…….. ਪੜ੍ਹੋ ਖ਼ਬਰ

ਵਿਆਹ ਦੀਆਂ ਉੱਠ ਰਹੀਆਂ ਅਫਵਾਹਾਂ ਨੂੰ ਲੈ ਕੇ ਅਦਾਕਾਰਾ ਪ੍ਰਿਅੰਕਾ ਚਾਹਰ ਚੌਧਰੀ ਨੇ ਇਹ ਕੀ ਕਹਿ ਦਿੱਤਾ…….. ਪੜ੍ਹੋ ਖ਼ਬਰ

Priyanka Chahar Choudhary ਟੀਵੀ ਸੀਰੀਅਲ ‘ਉਡਾਰੀਆ’ ‘ਚ ਇਕੱਠੇ ਕੰਮ ਕਰਨ ਵਾਲੇ ਪ੍ਰਿਅੰਕਾ ਚਾਹਰ ਚੌਧਰੀ ਤੇ ਅੰਕਿਤ ਗੁਪਤਾ ਦੀ ਜੋੜੀ ਨੂੰ ਫੈਨਸ ਕਾਫ਼ੀ ਪਸੰਦ ਕਰਦੇ ਹਨ | ਇਸ ਸੀਰੀਅਲ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਬਿੱਗ ਬੌਸ 16 ਵਿਚ ਵਿੱਚ ਵੇਖਿਆ ਗਿਆ ਸੀ | ਜਿੱਥੇ ਦੋਵਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲਿਆ। ਉੱਥੇ ਹੀ ਹੁਣ ਦੋਵਾਂ ਦੇ […]

Priyanka Chahar Choudhary

ਟੀਵੀ ਸੀਰੀਅਲ ‘ਉਡਾਰੀਆ’ ‘ਚ ਇਕੱਠੇ ਕੰਮ ਕਰਨ ਵਾਲੇ ਪ੍ਰਿਅੰਕਾ ਚਾਹਰ ਚੌਧਰੀ ਤੇ ਅੰਕਿਤ ਗੁਪਤਾ ਦੀ ਜੋੜੀ ਨੂੰ ਫੈਨਸ ਕਾਫ਼ੀ ਪਸੰਦ ਕਰਦੇ ਹਨ | ਇਸ ਸੀਰੀਅਲ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਬਿੱਗ ਬੌਸ 16 ਵਿਚ ਵਿੱਚ ਵੇਖਿਆ ਗਿਆ ਸੀ | ਜਿੱਥੇ ਦੋਵਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲਿਆ। ਉੱਥੇ ਹੀ ਹੁਣ ਦੋਵਾਂ ਦੇ ਵਿਆਹ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ‘ਤੇ ਅਦਾਕਾਰਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਪ੍ਰਿਅੰਕਾ ਚਾਹਰ ਚੌਧਰੀ ਤੇ ਅੰਕਿਤ ਗੁਪਤਾ ਨੇ ਇਕੱਠਿਆਂ ਬਿੱਗ ਬੌਸ 16 ਵਿਚ ਐਂਟਰੀ ਕੀਤੀ ਸੀ। ਘਰ ‘ਚ ਦੋਹਾਂ ਵਿਚਾਲੇ ਪਿਆਰ ਤੇ ਤਕਰਾਰ ਦੇਖਣ ਨੂੰ ਮਿਲਿਆ।

ਪ੍ਰਿਅੰਕਾ ਚਾਹਰ ਚੌਧਰੀ ਤੇ ਅੰਕਿਤ ਗੁਪਤਾ ਅਕਸਰ ਆਪਣੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਕੁਝ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਪ੍ਰਿਅੰਕਾ ਤੇ ਅੰਕਿਤ ਹੁਣ ਘਰ ਵਸਾਉਣ ਜਾ ਰਹੇ ਹਨ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਦੋਵੇਂ ਇਸ ਸਾਲ ਦੇ ਅੰਤ ‘ਚ ਵਿਆਹ ਕਰ ਸਕਦੇ ਹਨ। ਜਿਵੇਂ ਹੀ ਪ੍ਰਿਅੰਕਾ ਚਾਹਰ ਚੌਧਰੀ ਤੇ ਅੰਕਿਤ ਗੁਪਤਾ ਦੇ ਵਿਆਹ ਦੀ ਖਬਰ ਸੋਸ਼ਲ ਮੀਡੀਆ ‘ਤੇ ਆਈ ਤਾਂ ਇਹ ਅੱਗ ਵਾਂਗ ਫੈਲ ਗਈ। ਇਸ ਖਬਰ ਨੂੰ ਪ੍ਰਸ਼ੰਸਕਾਂ ‘ਚ ਫੈਲਦੀ ਦੇਖ ਪ੍ਰਿਅੰਕਾ ਚੌਧਰੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

also read :- ਸਿਆਸੀ ਭੂਚਾਲ ਲਿਆਉਣ ਦੀ ਤਿਆਰੀ ‘ਚ ਸਰਵਣ ਪੰਧੇਰ, ਦੇਖੋ ਕੀ ਕਰ ਰਹੇ ਨੇ ਐਲਾਨ…

ਅਦਾਕਾਰਾ ਨੇ ਸਿੱਧੇ ਤੌਰ ‘ਤੇ ਕੁਝ ਨਹੀਂ ਕਿਹਾ ਪਰ ਕੁਝ ਮੀਡੀਆ ਪੋਰਟਲਜ਼ ‘ਤੇ ਨਿਸ਼ਾਨਾ ਸਾਧਿਆ। ਉਸ ਨੇ ਸਿਰਫ ਇਕ ਲਾਈਨ ‘ਚ ਵਿਆਹ ਦੀਆਂ ਅਫਵਾਹਾਂ ਫੈਲਾਉਣ ਵਾਲੇ ਪੋਰਟਲਾਂ ਦਾ ਮਜ਼ਾਕ ਬਣਾ ਦਿੱਤਾ।ਪ੍ਰਿਅੰਕਾ ਚਾਹਰ ਚੌਧਰੀ ਨੇ ਆਪਣੀ ਇੰਸਟਾ ਸਟੋਰੀ ‘ਚ ਇਕ ਮਜ਼ਾਕੀਆ ਪੋਸਟ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘ਮਾਰਚ ਅਜੇ ਚੱਲ ਰਿਹਾ ਹੈ, ਪਰ ਲੱਗਦਾ ਹੈ ਕਿ ਕੁਝ ਮੀਡੀਆ ਪੋਰਟਲਜ਼ ਦਾ ਅਪ੍ਰੈਲ ਫੂਲ ਜਲਦੀ ਆ ਗਿਆ ਹੈ।’ ਵਿਆਹ ਦੀ ਫੇਕ ਨਿਊਜ਼ ‘ਤੇ ਅਦਾਕਾਰਾ ਦੀ ਇਹ ਪੋਸਟ ਇੰਸਟਾਗ੍ਰਾਮ ਦੇ ਨਾਲ-ਨਾਲ ਐਕਸ ‘ਤੇ ਵੀ ਚਰਚਾ ‘ਚ ਹੈ।

Priyanka Chahar Choudhary

Tags: