PRTC Bus Strike:
ਅੰਮਿਤਸਰ।
ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਖ਼ਾਸ ਰਿਪੋਰਟ
ਵੱਖ ਵੱਖ ਮੰਗਾਂ ਨੂੰ ਲੈ ਕੇ ਅੱਜ ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕੀਤਾ ਗਿਆ
ਉਣਾ ਕਿਹਾ ਸਾਡੀਆ ਤਿੰਨ ਮੰਗਾਂ ਹਣ ਜਿਨ੍ਹਾਂ ਕਾਰਣ ਸਾਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਿਆ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦੋ ਵਾਰ ਰੱਖੀ ਗਈ ਸੀ ਮੀਟਿੰਗ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਆਪ ਨਹੀਂ ਪਹੁੰਚੇ ਉਸ ਰੋਸ ਨੂੰ ਵੀ ਲੈ ਕੇ ਕੀਤਾ ਗਿਆ ਚੱਕਾ ਜਾਮ
ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜਿਮਾਂ ਦੀਆ ਮੁੱਖ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਪਿਛਲੀਆਂ ਸਰਕਾਰਾਂ ਵੇਲੋ 5% ਇੰਕਰੀਮੈਂਟ ਲਗਾਇਆ ਗਿਆ ਜੋ ਅਜੇ ਤਕ ਲਾਗੂ ਨਹੀਂ ਕੀਤਾ ਗਿਆ।
ਦੂਜੀ ਮੁੱਖ ਮੰਗ ਹੈ ਕਿ ਜਿਹੜੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਸੀ ਉਹਨਾਂ ਮੁਲਾਜਮਾਂ ਨੂੰ ਬਹਾਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਅੱਜ ਸਾਡੀ 12 ਵਜੇ ਟਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਹੈ। ਉਨ੍ਹਾਂ ਕਿਹਾ ਕਿ ਜੇਕਰ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ। ਮੁੱਖ ਮੰਤਰੀ ਦਾ ਘੇਰਾਵ ਕੀਤਾ ਜਾਵੇਗਾ
ਉਨ੍ਹਾਂ ਕਿਹਾ ਸਾਡੀਆ ਜਾਇਜ ਤੇ ਵਾਜਿਬ ਮੰਗਾਂ ਹਨ ਜਿਹੜੀਆਂ ਸਰਕਾਰ ਵੱਲੋਂ ਵੀ ਮੰਨੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਸਾਡੀ ਟਰਾਂਸਪੋਰਟ ਵੱਲੋਂ ਇਹ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ
PRTC Bus Strike:
ਅੰਮਿਤਸਰ ਬੀਤੇ ਲੰਮੇ ਸਮੇ ਤੌ ਆਪਣੀਆ ਹੱਕੀ ਮੰਗਾ ਦੇ ਲਈ ਸੰਘਰਸ਼ ਕਰ ਰਹੇ ਪਨਬਸ ਮੁਲਾਜਮਾਂ ਵਲੌ ਅਜ ਪੰਜਾਬ ਭਰ ਵਿਚ ਰੋਸ਼ ਪ੍ਰਦਰਸਨ ਕਰ ਚੱਕਾ ਜਾਮ ਕੀਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਆ ਰਹੇ ਹਾਂ, ਪਰ ਸਰਕਾਰ ਵੱਲੋਂ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ। ਇਸ ਕਰਕੇ ਅੱਜ ਪੰਜਾਬ ਭਰ ਵਿੱਚ ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕਰਕੇ ਇਹ ਰੋਸ਼ ਪ੍ਰਦਰਸਨ ਕੀਤਾ ਜਾ ਰਿਹਾ ਹੈ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਡੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਪਰ ਟ੍ਰਾਂਸਪੋਰਟ ਟਰੈਕਟਰ ਵਲੋਂ ਇਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ , ਉਨ੍ਹਾਂ ਕਿਹਾ ਕਿ ਸਾਡੀ ਦੋ ਵਾਰ ਭਗਵੰਤ ਮਾਨ ਮੁੱਖ ਮੰਤਰੀ ਦੇ ਨਾਲ ਮੀਟਿੰਗ ਰੱਖੀ ਗਈ ਸੀ ਪਰ ਦੋਵੇਂ ਵਾਰ ਮੁੱਖ ਮੰਤਰੀ ਸਾਡੇ ਨਾਲ ਮੀਟਿੰਗ ਤੋਂ ਭੱਜਦੇ ਨਜ਼ਰ ਆਏ। ਜਿਸਦੇ ਚਲਦੇ ਹਨ ਸਾਡੀ 29 ਸਿਤੰਬਰ ਦੀ ਮੀਟਿੰਗ ਰਖੀ ਗਈ ਸੀ ਜਿਸਦੇ ਚਲਦੇ ਸਾਡੇ ਮੁਲਾਜਮ ਭਰਾਵਾਂ ਵਿੱਚ ਕਾਫੀ ਰੋਸ ਵੇਖਣ ਨੂੰ ਪਾਇਆ ਜਾ ਰਿਹਾ ਸੀ
ਜਿਸ ਦੇ ਚੱਲਦੇ ਅੱਜ ਸਾਨੂੰ ਇਹ ਧਰਨਾ ਪ੍ਰਦਰਸ਼ਨ ਕਰ ਲਈ ਮਜਬੂਰ ਹੋਣਾ ਪਿਆ ਇਸ ਮੌਕੇ ਪ੍ਰਧਾਨ ਹੀਰਾ ਸਿੰਘ ਨੇ ਕਿਹਾ ਕਿ ਅੱਜ ਸਾਡੀ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਟਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਰੱਖੀ ਗਈ ਹੈ। ਜੇਕਰ ਇਸ ਵਿੱਚ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਕੱਲ੍ਹ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਘੇਰਾਵ ਕੀਤਾ ਜਾਏਗਾ ਉਣਾ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੋ 5% ਇੰਕਰੀਮੈਂਟ ਲਗਾਇਆ ਗਿਆ ਜੋ ਅਜੇ ਤਕ ਲਾਗੂ ਨਹੀਂ ਕੀਤਾ ਗਿਆ। ਤੇ ਨਾ ਹੀ ਸਾਡੇ ਬਲੈਕ ਲਿਸਟ ਸਾਥੀ ਬਹਾਲ ਕੀਤੇ ਗਏ ਹਨ। ਜਿਸਦੇ ਚਲਦੇ ਅੱਜ ਰੋਸ਼ ਪ੍ਰਦਰਸਨ ਕੀਤਾ ਜਾ ਰਿਹਾ ਹੈ PRTC Bus Strike: